ਹਰਿੰਦਰ ਨਿੱਕਾ, ਬਰਨਾਲਾ 9 ਸਤੰਬਰ 2025
ਐਸ ਐਸ਼ ਪੀ ਆਈਪੀਐਸ ਸਰਫ਼ਰਾਜ਼ ਆਲਮ ਨੇ ਥਾਣਾ ਸਿਟੀ 1 ਬਰਨਾਲਾ ਦੀ ਕਮਾਂਡ ਇੱਕ ਵਾਰ ਫਿਰ ਐਸ.ਐਚ.ਓ. ਇੰਸਪੈਕਟਰ ਲਖਵਿੰਦਰ ਸਿੰਘ ਨੂੰ ਸੌਂਪ ਦਿੱਤੀ ਹੈ। ਇੰਸਪੈਕਟਰ ਲਖਵਿੰਦਰ ਸਿੰਘ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ ਹੈ। ਕਾਰਜਭਾਰ ਸੰਭਾਲਦਿਆਂ ਐਸ ਐਚ ਓ ਲਖਵਿੰਦਰ ਸਿੰਘ ਨੇ ਕਿਹਾ ਕਿ ਸ਼ਹਿਰ ਅੰਦਰ ਅਮਨ ਸ਼ਾਂਤੀ ਨੂੰ ਬਹਾਲ ਕਰਨਾ ਅਤੇ ਗੁੰਡਾ ਅਨਸਰਾਂ, ਨਸ਼ਾ ਤਸਕਰਾਂ ਦੀ ਨਕੇਲ ਪਾਉਣਾ, ਉਨ੍ਹਾਂ ਦੀ ਪਹਿਲੀ ਤਰਜੀਹ ਹੋਵੇਗੀ। ਵਰਨਣਯੋਗ ਹੈ ਕਿ ਇੰਸਪੈਕਟਰ
ਲਖਵਿੰਦਰ ਸਿੰਘ ਪਹਿਲਾਂ ਵੀ ਬੜੀ ਕਾਮਯਾਬੀ ਨਾਲ ਬਰਨਾਲਾ ਸ਼ਹਿਰ ਦੀ ਜਿੰਮੇਵਾਰੀ ਨਿਭਾ ਚੁੱਕੇ ਹਨ।







