ਤੀਆਂ ਮੌਕੇ, ਟੰਡਨ ਸਕੂਲ ਦੇ ਵਿਹੜੇ ‘ਚ ਪਹੁੰਚੇ ਫਿਲਮੀ ਕਲਾਕਾਰ, ‘ਤੇ ਲਾਈਆਂ ਰੌਣਕਾਂ

Advertisement
Spread information

ਸ਼ਿਵ ਸਿੰਗਲਾ ਨੇ ਕਿਹਾ ਕਿ ਸੱਭਿਆਚਾਰ ਨੂੰ ਬਚਾਉਣਾ ਸਾਡੀ ਪਹਿਲ 

ਅਮਰ ਨੂਰੀ ਨੇ ਕਿਹਾ “ਇਥੇ ਆ ਕੇ ਸਕੂਨ ਮਿਲਿਆ”, ਕਰਮਜੀਤ ਅਨਮੋਲ ਨੇ ਪੰਜਾਬੀ ਸੱਭਿਆਚਾਰ ਦੀ ਕੀਤੀ ਸਰਾਹਣਾ

ਕਰਮਜੀਤ ਅਨਮੋਲ ਨੇ ਮੇਲੇ ਦੀਆਂ ਖੂਬਸੂਰਤ ਯਾਦਾਂ ਸਾਂਝੀਆਂ ਕੀਤੀਆਂ

ਸੁਰਖਾਬ ਪ੍ਰੋਡਕਸ਼ਨ ਅਤੇ ਟੰਡਨ ਇੰਟਰਨੈਸ਼ਨਲ ਸਕੂਲ ਵੱਲੋਂ ਤੀਆਂ ਦਾ ਮੇਲਾ – ਰੰਗਾਂ, ਗਿੱਧਿਆਂ ਅਤੇ ਖੁਸ਼ੀਆਂ ਨਾਲ ਭਰਪੂਰ

ਰਘਵੀਰ ਹੈਪੀ, ਬਰਨਾਲਾ 14 ਅਗਸਤ 2025 

        ਜਿਲ੍ਹੇ ਦੀ ਪ੍ਰਸਿੱਧ ਸੰਸਥਾ ਟੰਡਨ ਇੰਟਰਨੈਸ਼ਨਲ ਸਕੂਲ ਵਿਖੇ ਸੁਰਖਾਬ ਪ੍ਰੋਡਕਸ਼ਨ ਵਲੋਂ ਮੇਲਾ ਤੀਆਂ ਦਾ ਕਰਵਾਇਆ ਗਿਆ। ਇਸ ਮੇਲੇ ਨੂੰ ਭੁਪਿੰਦਰ ਬਰਨਾਲਾ ਦੀ ਸਾਰੀ ਟੀਮ ਅਤੇ ਟੰਡਨ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਮੇਲੇ ਵਿਚ ਸ਼੍ਰੀ ਸ਼ਿਵ ਦਰਸ਼ਨ ਸ਼ਰਮਾ ਜੀ , ਡਾਕਟਰ ਗੁਰਬੀਨ ਕੌਰ , ਕੁਲਦੀਪ ਸਿੰਘ ਕਾਲਾ ਢਿਲੋਂ ਨੇ ਮੁੱਖ ਮਹਿਮਾਨ ਵਜੋਂ ਸਿਰਕਤ ਕੀਤੀ।
       ਇਸ ਮੇਲੇ ਦੇ ਵਿਸ਼ੇਸ਼ ਤੌਰ ਤੇ ਆਏ ਕਲਾਕਾਰ ਰੁਪਿੰਦਰ ਰੂਪੀ ,ਅਮਰ ਨੂਰੀ , ਕਰਮਜੀਤ ਅਨਮੋਲ ਦੀ ਫਿਲਮ ਕੁੜੀਆਂ ਜਵਾਨ ਬਾਪੂ ਪਰੇਸ਼ਾਨ 2 ਦੀ ਸਾਰੀ ਟੀਮ, ਨਿਰਮਲ ਰਿਸ਼ੀ, ਗੁਰਪ੍ਰੀਤ ਭੰਗੂ ,ਪਾਲ ਸਿੰਘ ਸਮਾਓ ,ਗਰੋਵਿਨ ਗੈਰੀ ,ਸਾਹਿਬ ਕੌਰ ,ਕੁਲਦੀਪ ਰਾਠੌਰ ,ਹਰਪ੍ਰੀਤ ਵਾਲਿਆ , ਹਰਸ਼ਜੋਤ ਕੌਰ ਆਦਿ ਕਲਾਕਾਰਾਂ ਨੇ ਮੇਲਾ ਤੀਆਂ ਦਾ ਮੌਕੇ ਟੰਡਨ ਸਕੂਲ ਵਿਖੇ ਰੌਣਕਾਂ ਲੱਗੀਆਂ।

       ਰੁਪਿੰਦਰ ਰੂਪੀ ਨੇ ਕਿਹਾ ਕਿ ਟੰਡਨ ਸਕੂਲ ਵਿਖੇ ਸੁਰਖਾਬ ਪ੍ਰੋਡਕਸ਼ਨ ਵਲੋਂ ਮੇਲਾ ਤੀਆਂ ਦਾ ਕਰਵਾਇਆ ਗਿਆ। ਜਿਸ ਵਿਚ ਸੱਭਿਆਚਾਰ ਨੂੰ ਬਚਾਉਣ ਲਈ ਪੰਜਾਬੀ ਪਹਿਰਾਵਾ ਦੇ ਨਾਲ ਗਿੱਧਾ, ਬੋਲਿਆ , ਟੈਲੇਂਟ ਰਾਉਂਡ , ਸਵਾਲ ਜਵਾਬ ਅਤੇ ਫੈਸ਼ਨ ਮੁਕਾਬਲੇ ਕਰਵਾਏ ਗਏ ਸੀ। ਪੁਰਾਣੇ ਸਮਿਆਂ ਵਿੱਚ, ਰੁੱਖਾਂ ਹੇਠ ਪੀਘਾਂ ਪਾਈਆਂ ਜਾਂਦੀਆਂ ਸਨ। ਜਿੱਥੇ ਕੁਝ ਮੁਟਿਆਰਾਂ ਪੀਂਘਾਂ ਝੂਟਦੀਆਂ ਗੀਤ ਗਾਉਂਦੀਆਂ ਸਨ ਓਥੇ ਹੀ ਬਾਕੀ ਔਰਤਾਂ ਘੇਰਾ ਬਣਾ ਕੇ ਗਿੱਧਾ ਪਾਉਦੀਆਂ ਸਨ। ਤੀਜ ਦੇ ਤਿਉਹਾਰ ਦੀ ਵਿਸ਼ੇਸ਼ ਖਿੱਚ ਮੁਟਿਆਰਾਂ ਦਾ ਸੱਭਿਆਚਾਰਕ ਗਿੱਧਾ ਪਾਉਣਾ ਹੁੰਦਾ ਹੈ।

       ਅਮਰ ਨੂਰੀ ਨੇ ਕਿਹਾ ਕਿ ਬਰਨਾਲਾ ਵਿਚ ਟੰਡਨ ਸਕੂਲ ਵਿਚ ਇਸ ਤੀਆਂ ਦੇ ਮੇਲੇ ਨੂੰ ਦੇਖ ਬਹੁਤ ਸਕੂਨ ਮਿਲਿਆ, ਕਿ ਅੱਜ ਵੀ ਸਾਡਾ ਸੱਭਿਆਚਾਰ ਜਿੰਦਾ ਹੈ। ਤੀਜ ਦਾ ਤਿਉਹਾਰ ਪੰਜਾਬ ਦੇ ਲੋਕਾਂ ਦੇ ਦਿਲਾਂ ਵਿਚ ਵਿਸ਼ੇਸ਼ ਸਥਾਨ ਰੱਖਦਾ ਹੈ । ਇਹ ਪਰੰਪਰਾਗਤ ਤਿਉਹਾਰ ਸਾਰਿਆਂ ਲਈ, ਖਾਸ ਕਰਕੇ ਔਰਤਾਂ ਲਈ ਖੁਸ਼ੀ ਅਤੇ ਉਤਸ਼ਾਹ ਦਾ ਸਮਾਂ ਲਿਆਉਂਦਾ ਹੈ।                                 

    ਡਾਕਟਰ ਗੁਰਬੀਨ ਕੌਰ ਨੇ ਕਿਹਾ ਕਿ ਟੰਡਨ ਸਕੂਲ ਦੇ ਵਿਚ ਇਸ ਤੀਆਂ ਦੇ ਮੇਲੇ ਵਿਚ ਸੱਭਿਆਚਾਰਕ ਪੋਸ਼ਾਕ ਵਿਚ ਸਭ ਨੂੰ ਦੇਖਿਆ ਅਤੇ ਜੋ ਬਹੁਤ ਹੀ ਸੋਹਣੀਆਂ ਲੱਗ ਰਹੀਆਂ ਸਨ। ਇਸ ਪ੍ਰਕਾਰ ਦੇ ਉਪਰਾਲੇ ਪੰਜਾਬ ਦੇ ਵਿਰਸੇ ਨੂੰ ਸੰਭਾਲਣ ਵਿਚ ਮਦਦ ਕਰਦੇ ਹਨ।

         ਨਿਰਮਲ ਰਿਸ਼ੀ ਨੇ ਕਿਹਾ ਕਿ ਟੰਡਨ ਸਕੂਲ ਦਾ ਇਹ ਵਿਹੜਾ ਅੱਜ ਪੰਜਾਬੀਅਤ ਦੇ ਅਲੋਪ ਹੋ ਰਹੇ ਅਮੀਰ ਵਿਰਸੇ ਨਾਲ ਚਮਕ ਗਿਆ ਹੈ। ਕਿਓਂਕਿ ਸਾਡੇ ਸਮੇਂ ਵਿਚ ਇਹ ਸ਼ੁਭ ਦਿਹਾੜੇ ਨੂੰ ਪਰੰਪਰਾਗਤ ਤਰੀਕੇ ਨਾਲ ਮਨਾਉਣ ਲਈ ਸਾਰੀਆਂ ਮੁਟਿਆਰਾਂ ਦਾ ਸੱਭਿਆਚਾਰਕ ਪੋਸ਼ਾਕ ਅਤੇ ਮਹਿੰਦੀ ਲਗਾਕੇ ਸ਼ਾਮ ਨੂੰ ਇੱਕ ਸਾਂਝੇ ਸਥਾਨ ਤੇ ਇਕੱਠੀਆਂ ਹੁੰਦੀਆਂ ਸੀ । ਉਤਸ਼ਾਹ ਨਾਲ ਭਰੇ ਇਸ ਤਿਉਹਾਰ ਨੂੰ ਮਨਾਉਣ ਲਈ ਸਭ ਅੱਡੀ ਮਾਰਦੀਆਂ ਨੱਚਦੀਆਂ, ਰਲ-ਮਿਲ ਕਿੱਕਲੀਆਂ ਪਾਉਂਦੀਆਂ, ਤੇ ਬੋਲੀਆਂ ਪਾਉਂਦੀਆਂ ਬਹੁਤ ਹੀ ਖੁਸ਼ੀ ਮਨਾਉਂਦਿਆਂ ਸਨ। ਅੱਜ ਟੰਡਨ ਸਕੂਲ ਦੀ ਸਲਾਘਾ ਕਰਦੇ ਹਾਂ ਕਿ ਉਹਨਾਂ ਨੇ ਇਸ ਤੀਆਂ ਦੇ ਮੇਲੇ ਲਈ ਸਹਿਯੋਗ ਕੀਤਾ।

       ਪ੍ਰਿੰਸੀਪਲ ਮੈਡਮ ਸ਼ਾਲਿਨੀ ਕੌਸ਼ਲ ਨੇ ਤੀਜ ਦਾ ਮਹੱਤਵ ਦੱਸਦੇ ਕਿਹਾ ਕਿ ਸਾਉਣ ਦਾ ਮਹੀਨਾ, ਬੱਦਲਾਂ ਦੇ ਵੱਖ-ਵੱਖ ਰੰਗ, ਕਦੇ ਬਰਸਾਤ ਤੇ ਕਦੇ ਧੁੱਪ, ਤੇ ਹਰ ਪਾਸੇ ਹਰਿਆਲੀ, ਮੋਰਾਂ ਦੀ ਮੀਠੀ ਅਵਾਜ਼ ਤੇ ਮੁਟਿਆਰਾਂ ਦੀਆਂ ਝਾਂਜਰਾਂ ਦੀ ਖਣਕ, ਇਸ ਤਰ੍ਹਾਂ ਬਿਆਨ ਕੀਤਾ ਜਾ ਸਕਦਾ ਹੈ ਪੰਜਾਬ ਦਾ “ਤੀਆਂ ਦਾ ਤਿਉਹਾਰ” ਜਿਸਨੂੰ “ਤੀਜ ਦਾ ਤਿਉਹਾਰ” ਨਾਲ ਵੀ ਜਾਣਿਆ ਜਾਂਦਾ ਹੈ। ਪੰਜਾਬ ਵਿੱਚ ਤੀਜ ਦਾ ਤਿਉਹਾਰ ਖਾਸ ਕਰਕੇ ਔਰਤਾਂ ਲਈ ਖੁਸ਼ੀ ਅਤੇ ਉਤਸ਼ਾਹ ਨਾਲ ਭਰਿਆ ਹੁੰਦਾ ਹੈ।
       ਇਸ ਮੇਲੇ ‘ਚ ਟੰਡਨ ਸਕੂਲ ਦੀ ਮੈਡਮ ਅਮਨਾਜ ਨੂੰ ਮਿਸ ਸੁਨੱਖੀ ਮੁਟਿਆਰ ਦੇ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ। ਟੰਡਨ ਸਕੂਲ ਪ੍ਰਿੰਸੀਪਲ ਮੈਡਮ ਸ਼ਾਲਿਨੀ ਕੌਸ਼ਲ ਨੇ ਇਸ ਮੌਕੇ ਮੈਡਮ ਅਮਨਾਜ ਨੂੰ ਵਧਾਈ ਦਿਤੀ। ਅੰਤ ਵਿੱਚ ਸਕੂਲ ਦੇ ਡਾਇਰੈਕਟਰ ਸ਼੍ਰੀ ਸ਼ਿਵ ਸਿੰਗਲਾ ਨੇ ਸਕੂਲ ਵਿਚ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਤੀਆਂ ਦੇ ਤਿਉਹਾਰ ਦੀ ਸਾਰੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇੰਟਰਨੈੱਟ ਮੀਡੀਆ ਦੇ ਪ੍ਰਭਾਵ ਹੇਠ ਆਉਣ ਕਾਰਨ ਨੌਜਵਾਨ ਪੀੜ੍ਹੀ ਆਪਣੇ ਪੁਰਾਤਨ ਸੱਭਿਆਚਾਰ ਨੂੰ ਭੁੱਲਦੀ ਜਾ ਰਹੀ ਹੈ।         ਇਸ ਦਾ ਪ੍ਰਤੱਖ ਸਬੂਤ ਸਾਵਣ ਮਹੀਨੇ ਦੇ ਤੀਜ ਤਿਉਹਾਰ ਤੋਂ ਦੇਖਿਆ ਜਾ ਸਕਦਾ ਹੈ। ਪਹਿਲਾਂ ਔਰਤਾਂ ਸਾਵਣ ਦੇ ਮਹੀਨੇ ਦੀ ਤੀਜ ਦੇ ਤਿਉਹਾਰ ਦੀ ਬੜੀ ਬੇਸਬਰੀ ਨਾਲ ਉਡੀਕ ਕਰਦੀਆਂ ਸਨ ਅਤੇ ਇਹ ਤਿਉਹਾਰ ਆਪਣੀਆਂ ਸਹੇਲੀਆਂ ਨਾਲ ਅਤੇ ਰਿਸ਼ਤੇਦਾਰਾਂ ਨਾਲ ਪਿੰਡਾਂ ਦੀਆਂ ਨਹਿਰਾਂ, ਰਜਬਾਹੇ ਦੇ ਕੰਢਿਆਂ ਅਤੇ ਹੋਰ ਥਾਵਾਂ ‘ਤੇ ਜਾ ਕੇ ਮਨਾਉਂਦਾ ਸੀ। ਪਰ ਬਦਲਦੇ ਸਮੇਂ ਦੇ ਨਾਲ ਇਹ ਤਿਉਹਾਰ ਵੀ ਅਲੋਪ ਹੁੰਦਾ ਜਾ ਰਿਹਾ ਹੈ, ਜੋ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਤੀਜ ਦੀ ਤਿਆਰੀ ਸਿਰਫ ਸੱਜਣ-ਸਵਰਨ ਤੇ ਪਹਿਰਾਵੇ ਬਾਰੇ ਨਹੀਂ ਹੈ, ਸਗੋਂ ਸੱਭਿਆਚਾਰਕ ਮਾਣ ਅਤੇ ਵਿਰਾਸਤ ਨੂੰ ਸੁਰੱਖਿਅਤ ਰੱਖਣ ਬਾਰੇ ਵੀ ਹੈ। ਇਸ ਕਰਕੇ ਸ਼ਾਨੂੰ ਆਪਣੇ ਸੱਭਿਆਚਾਰਕ ਅਤੇ ਵਿਰਾਸਤ ਉਪਰ ਮਾਣ ਹੋਣਾ ਚਾਹੀਂਦਾ ਹੈ। ਆਪਣੇ ਸੱਭਿਆਚਾਰਕ ਨੂੰ ਸੁਰੱਖਿਅਤ ਰੱਖਣ ਲਈ ਸ਼ਾਨੂੰ ਆਪਣੇ ਤਿਉਹਾਰਾਂ ਨੂੰ ਵੀ ਸੁਰੱਖਿਅਤ ਅਤੇ ਯਾਦ ਰੱਖਣਾ ਹੋਵੇਗਾ ਤਾਂ ਹੀ ਆਪਣੀ ਵਿਰਾਸਤ ਬਚੇਗੀ।

Advertisement
Advertisement
Advertisement
Advertisement
error: Content is protected !!