ਮਹੇਸ਼ ਲੋਟਾ ਨੂੰ ਚੁਣਿਆ ਪ੍ਰਧਾਨ…

Advertisement
Spread information

ਰਘਵੀਰ ਹੈਪੀ, ਬਰਨਾਲਾ 20 ਜੁਲਾਈ 2025

     ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਅਤੇ ਕਾਂਗਰਸ ਦੇ ਬਲਾਕ ਪ੍ਰਧਾਨ ਮਹੇਸ਼ ਲੋਟਾ ਨੂੰ ਅੱਜ ਸ਼ਹੀਦ ਭਗਤ ਸਿੰਘ ਪਾਰਕ ਕਮੇਟੀ ਦੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ। ਇਸ ਮੌਕੇ ਲੋਟਾ ਨੇ ਕਮੇਟੀ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਕ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ। ਮੀਟਿੰਗ ਦੀ ਕਾਰਵਾਈ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਵਾਤਾਵਰਣ ਦੀ ਸੰਭਾਲ ਅਤੇ ਪੌਦਾਰੋਪਣ ਲਈ ਆਪਣੀ ਜਿੰਦਗੀ ਦਾ ਬਹੁਤ ਸਮਾਂ ਸਮਰਪਿਤ ਕਰ ਚੁੱਕੇ ਸੁਦਿੰਦਰ ਪਾਲ ਕੌਸ਼ਲ ਨੇ ਦੱਸਿਆ ਕਿ ਮੀਟਿੰਗ ਵਿੱਚ ਜਦੋਂ ਪ੍ਰਧਾਨ ਦੇ ਅਹੁਦੇ ਲਈ ਮਹੇਸ਼ ਲੋਟਾ ਦਾ ਨਾਂ ਰੱਖਿਆ ਗਿਆ ਤਾਂ ਸਮੂਹ ਮੈਂਬਰਾਂ ਨੇ ਲੋਟਾ ਦੇ ਪਾਰਕ ਨੂੰ ਡਿਵੈਲਪ ਕਰਨ ਲਈ ਲੰਬੇ ਸਮੇਂ ਤੋਂ ਕੀਤੇ ਜਾ ਰਹੇ ਕੰਮਾਂ ਨੂੰ ਧਿਆਨ ਵਿੱਚ ਰੱਖਦਿਆਂ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ। 

     ਇਸ ਮੌਕੇ ਜੀਸੀ ਗੋਇਲ, ਰਾਜਪਾਲ ਸ਼ਰਮਾ, ਅੰਮ੍ਰਿਤ ਲਾਲ ਸਿੰਗਲਾ, ਫਕੀਰ ਚੰਦ, ਸੁਦਿੰਦਰ ਪਾਲ ਕੌਸ਼ਲ, ਜਗਦੀਸ਼ ਸਿੰਗਲਾ, ਡਾਕਟਰ ਉਜਾਗਰ ਸਿੰਘ ਮਾਨ, ਹਰਮਿੰਦਰ ਸਿੰਘ ਮੈਨੇਜਰ, ਰਜਿੰਦਰ ਪਾਲ ਕੌਸ਼ਲ, ਮਦਨ ਲਾਲ ਸਿੰਗਲਾ, ਗੁਰਮੇਲ ਸਿੰਘ ਬੌਕਸਰ, ਗੁਰਦਰਸ਼ਨ ਸਿੰਘ ਬਰਾੜ, ਅਸ਼ੋਕ ਕੁਮਾਰ ਅਸ਼ੋਕੀ, ਜੀਵਨ ਕੁਰੜ ਵਾਲੇ, ਅਮਰਜੀਤ ਸਿੰਘ ਚੀਮਾ, ਸੁਖਰਾਮ ਸਿੰਗਲਾ, ਜਸਵਿੰਦਰ ਸਿੰਘ ਟਿੱਲੂ, ਕਾਲਾ, ਗਿਆਨ ਚੰਦ ਜੀ ਅਤੇ ਹੋਰ ਵੀ ਮੈਂਬਰ ਹਾਜ਼ਰ ਸਨ। ਇਸ ਮੀਟਿੰਗ ਵਿੱਚ ਪਾਰਕ ਦੀ ਬੇਹਤਰੀ ਵਾਸਤੇ ਵਿਚਾਰ ਵਟਾਂਦਰਾ ਕੀਤਾ ਗਿਆ। ਪ੍ਰਧਾਨ ਮਹੇਸ਼ ਲੋਟਾ ਨੇ ਕਮੇਟੀ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਸਾਰੇ ਮੈਂਬਰਾਂ ਨੂੰ ਨਾਲ ਲੈ ਕੇ, ਪਾਰਕ ਦੇ ਵਿਕਾਸ ਵਿੱਚ ਤਨ ਮਨ ਧਨ ਨਾਲ ਯੋਗਦਾਨ ਪਾਉਣ ਦਾ ਆਪਣਾ ਪ੍ਰਣ ਦੁਹਰਾਇਆ। ਉਨਾਂ ਕਿਹਾ ਕਿ ਪਾਰਕ ਦੇ ਵਿਕਾਸ ਵਿੱਚ ਜੋ ਵੀ ਘਾਟਾਂ ਕਮੀਆਂ ਹਨ, ਉਹ ਸਾਰੀਆਂ ਸ਼ਹਿਰੀਆਂ ਅਤੇ ਕਮੇਟੀ ਮੈਂਬਰਾਂ ਦੇ ਸਹਿਯੋਗ ਨਾਲ ਆਉਣ ਵਾਲੇ ਦਿਨਾਂ ਵਿੱਚ ਵਧੀਆ ਢੰਗ ਨਾਲ ਹੱਲ ਕੀਤੀਆਂ ਜਾਣਗੀਆਂ। 

Advertisement
Advertisement
Advertisement
Advertisement
error: Content is protected !!