BLO’S ਨੂੰ ਦਿੱਤੀ ਟ੍ਰੇਨਿੰਗ, ਵੰਡੇ ਸਰਟੀਫਿਕੇਟ,,

Advertisement
Spread information

ਚੇਤਨ ਗਰਗ, ਬਰਨਾਲਾ 9 ਜੁਲਾਈ 2025

   ਵਿਧਾਨ ਸਭਾ ਚੋਣ ਹਲਕਾ-103-ਬਰਨਾਲਾ ਵਿੱਚ ਚੱਲ ਰਹੇ ਬੀ.ਐਲ.ਓਜ ਦੇ ਟ੍ਰੇਨਿੰਗ ਪ੍ਰੋਗਰਾਮ ਤਹਿਤ ਮਿਤੀ 9/07/2025 ਨੂੰ 4 ਬੈਚ ਵਿੱਚ 31 ਬੀ.ਐਲ.ਓਜ ਨੂੰ ਰੈਡ ਕਰਾਸ ਭਵਨ ਮੀਟਿੰਗ ਹਾਲ ਬਰਨਾਲਾ ਵਿਖੇ ਸ੍ਰੀ ਕੁਲਦੀਪ ਸਿੰਘ, ਸ੍ਰੀ ਮਨਮੋਹਨ ਸਿੰਘ, ਸ੍ਰੀ ਪ੍ਰਿੰਸ, ਸ੍ਰੀ ਸੋਨੂੰ ਗੋਇਲ ਮਾਸਟਰ ਟ੍ਰੇਨਰਜ ਵੱਲੋਂ ਟ੍ਰੇਨਿੰਗ ਦਿੱਤੀ ਗਈ।         

  ਇਸ ਟ੍ਰੇਨਿੰਗ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸ੍ਰੀ ਸੁਖਵਿੰਦਰ ਸਿੰਘ ERO-2-ਕਮ-ਬੀ.ਡੀ.ਪੀ.ਓ. ਬਰਨਾਲਾ ਵੱਲੋਂ ਸਮੂਹ ਬੀ.ਐਲ.ਓਜ ਨੂੰ Welcome ਕੀਤਾ ਗਿਆ ਅਤੇ ਅਗਾਓ ਹੋਣ ਵਾਲੀ SIR (Special Intensive Revision) ਬਾਰੇ ਦੱਸਿਆ ਗਿਆ। ਟ੍ਰੇਨਿੰਗ ਦੌਰਾਨ ਬੀ. ਐਲ.ਓਜ ਵੱਲੋਂ 10 ਨੰਬਰ ਦਾ ਪੇਪਰ ਨੂੰ ਹਲ ਕੀਤਾ ਗਿਆ।               ਟ੍ਰੇਨਿੰਗ ਦੇ ਅੰਤ ਵਿੱਚ ਸਮੂਹ ਬੀ.ਐਲ.ਓਜ ਨੂੰ ਸ੍ਰੀ ਹਰਪ੍ਰੀਤ ਸਿੰਘ ERO-ਕਮ-ਉਪ ਮੰਡਲ ਮੈਜਿਸਟਰੇਟ ਬਰਨਾਲਾ ਅਤੇ ਸ੍ਰੀ ਕਮਲਜੀਤ ਸਿੰਘ ਸਾਦ ਸੁਪਰਡੰਟ ਦਫਤਰ ਉਪ ਮੰਡਲ ਮੈਜਿਸਟਰੇਟ ਬਰਨਾਲਾ ਵੱਲੋਂ ਸਰਟੀਫਿਕੇਟਾਂ ਦੀ ਵੰਡ ਕੀਤੀ ਗਈ ਅਤੇ ਗਰੁੱਪ ਫੋਟੋ ਕੀਤੀ ਗਈ ਅਤੇ ਸ੍ਰੀ ਵਿਕਾਸ ਗੋਇਲ ਇਲੈਕਸ਼ਨ ਕਲਰਕ, ਸ੍ਰੀ ਬਰਿੰਦਰਜੀਤ ਸਿੰਘ, ਸ੍ਰੀ ਅਮਨਦੀਪ ਸਿੰਘ, ਸ੍ਰੀ ਹਰਦੀਪ ਸਿੰਘ, ਸ੍ਰੀ ਜਸਪਾਲ ਸਿੰਘ ਚੋਣ ਸਟਾਫ ਹਾਜਰ ਹੋਏ।

Advertisement
Advertisement
Advertisement
Advertisement
error: Content is protected !!