Congress-ਮੱਖਣ ਸ਼ਰਮਾ ਨੂੰ ਮਿਲੀ ਹੋਰ ਵੱਡੀ ਜਿੰਮੇਵਾਰੀ..

Advertisement
Spread information

ਹਰਿੰਦਰ ਨਿੱਕਾ, ਬਰਨਾਲਾ 9 ਜੁਲਾਈ 2025

      ਨਗਰ ਕੌਂਸਲ ਬਰਨਾਲਾ ਦੇ ਸਾਬਕਾ ਪ੍ਰਧਾਨ & ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਅਤੇ ਸੀਨੀਅਰ ਕਾਂਗਰਸੀ ਆਗੂ ਮੱਖਣ ਸ਼ਰਮਾ ਨੂੰ ਕਾਂਗਰਸ ਹਾਈਕਮਾਂਡ ਨੇ ਵੱਡੀ ਜਿੰਮੇਵਾਰੀ ਦਿੰਦਿਆਂ,ਸ਼ਰਮਾ ਨੂੰ ਦੋ ਵਿਧਾਨ ਸਭਾ ਹਲਕਿਆਂ ਮਾਲੇਰਕੋਟਲਾ ਅਤੇ ਅਮਰਗੜ੍ਹ ਦਾ ਆਬਜਰਵਰ ਲਾਇਆ ਹੈ।

      ਮੀਡੀਆ ਨੂੰ ਮੁਖਾਤਿਬ ਹੁੰਦਿਆਂ ਮੱਖਣ ਸ਼ਰਮਾ ਨੇ ਪੰਜਾਬ ਪ੍ਰਦੇਸ਼ ਕਾਂਗਰਸ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਹਮੇਸ਼ਾ ਪਾਰਟੀ ਦਾ ਵਫਾਦਾਰ ਰਿਹਾ ਹਾਂ, ਪਾਰਟੀ ਹਾਈਕਮਾਂਡ ਦਾ ਹਰ ਹੁਕਮ ਸਿਰ ਮੱਥੇ ਮੰਨਿਆ ਹੈ। ਹੁਣ ਵੀ ਪਾਰਟੀ ਹਾਈਕਮਾਂਡ ਨੇ ਜਿਹੜੀ ਉਮੀਦ ਨਾਲ ਮੈਨੂੰ ਇਹ ਜਿੰਮੇਵਾਰੀ ਦਿੱਤੀ ਹੈ, ਓਹ ਤਨ ਮਨ ਅਤੇ ਧਨ ਨਾਲ ਦਿਨ ਰਾਤ ਮਿਹਨਤ ਕਰਕੇ, ਪਾਰਟੀ ਦੀਆਂ ਉਮੀਦਾਂ ਤੇ ਖਰਾ ਉਤਰਨ ਲਈ ਸਿਰਤੋੜ ਯਤਨ ਕਰਾਂਗਾ।

    ਵਰਣਨਯੋਗ ਹੈ ਕਿ ਮੱਖਣ ਸ਼ਰਮਾ ਨੂੰ ਦੋ ਅਸੈਂਬਲੀ ਹਲਕਿਆਂ ਦੀ ਜਿੰਮੇਵਾਰੀ ਸੰਭਾਲੇ ਜਾਣ ਦੀ ਰਾਜਸੀ ਹਲਕਿਆਂ ਵਿੱਚ ਵੱਡੀ ਚਰਚਾ ਛਿੜੀ ਹੋਈ ਹੈ, ਕਿਉਂਕਿ ਆਮ ਤੌਰ ਤੇ ਇੱਕ ਹਲਕੇ ਵਿੱਚ ਇੱਕ‌ ਹੀ ਅਬਜਰਵਰ ਲਾਇਆ ਜਾਂਦਾ ਹੈ। ਪ੍ਰੰਤੂ ਸਿਰਫ ਮੱਖਣ ਸ਼ਰਮਾ ਹੀ ਵਾਹਦ ਅਜਿਹੇ ਆਗੂ ਹਨ, ਜਿਨਾਂ ਨੂੰ ਦੋ ਅਸੇਂਬਲੀ ਹਲਕਿਆਂ ਦੀ ਜਿੰਮੇਵਾਰੀ ਦਿੱਤੀ ਗਈ ਹੈ , ਇਸ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਮੱਖਣ ਸ਼ਰਮਾ ਦੀ ਕਾਂਗਰਸ ਪ੍ਰਤੀ ਵੱਡੀ ਵਫਾਦਾਰੀ ਅਤੇ ਕੰਮ ਕਰਨ ਦੀ ਸਮਰੱਥਾ ਸ਼ਕਤੀ ਹੀ ਸਮਝੀ ਜਾ ਰਹੀ ਹੈ। ਕਿਉਂਕਿ ਮੱਖਣ ਸ਼ਰਮਾ ਨੇ ਹਾਲਤ ਕਿਹੋ ਜਿਹੇ ਵੀ ਰਹੇ ਹੋਣ, ਪਿਛਲੇ 40 ਸਾਲ ਤੋਂ ਲਗਾਤਾਰ ਸਿਰਫ ਕਾਂਗਰਸ ਪਾਰਟੀ ਵਿੱਚ ਰਹਿ ਕੇ ਹੀ ਬਹੁਤ ਸਖਤ ਮਿਹਨਤ ਕੀਤੀ ਹੈ। ਜਿਸ ਦਾ ਅੱਜ ਪਾਰਟੀ ਨੇ ਮੁੱਲ ਪਾਇਆ ਹੈ ਅਜਿਹੇ ਆਗੂਆਂ ਲਈ ਹੀ ਟਕਸਾਲੀ ਸ਼ਬਦ ਵਰਤਿਆ ਜਾ ਸਕਦਾ ਹੈ। ਪਾਰਟੀ ਅਜਿਹੇ ਆਗੂਆਂ ਦੀ ਬਦੌਲਤ ਹੀ ਹਰ ਮਾੜੇ ਚੰਗੇ ਦੌਰ ਵਿੱਚ ਪੰਜਾਬ ਵਿੱਚ ਚੜ੍ਹਦੀ ਕਲਾ ਵਿੱਚ ਰਹੀ ਹੈ। 

Advertisement
Advertisement
Advertisement
Advertisement
error: Content is protected !!