ਅਰਥੀ ਨੂੰ ਮੋਢਾ ਦੇਣਾ ਜਾਂ ਫਿਰ ਨਾ ਦੇਣਾ, ਕੋਈ ਵੱਡੀ ਗੱਲ ਨਹੀਂ ਹੁੰਦੀ

Advertisement
Spread information

ਅਰਥੀ ਨੂੰ ਮੋਢਾ ਦੇਣਾ ਜਾਂ ਫਿਰ ਨਾ ਦੇਣਾ,
ਕੋਈ ਵੱਡੀ ਗੱਲ ਨਹੀਂ ਹੁੰਦੀ,,
ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਰਹਿਣਾ,
ਵੱਡੀ ਗੱਲ ਜ਼ਰੂਰ ਹੁੰਦੀ ਹੈ।
ਦੋਸਤ ਕਹਿਣਾ ਅਤੇ ਕਹਿੰਦੇ ਹੀ ਰਹਿਣਾ,
ਕੋਈ ਵੱਡੀ ਗੱਲ ਨਹੀਂ ਹੁੰਦੀ,
ਦੋਸਤ ਬਣ ਕੇ, ਦੋਸਤੀ ਤੇ ਕਾਇਮ ਰਹਿਣਾ,
ਵੱਡੀ ਗੱਲ ਜ਼ਰੂਰ ਹੁੰਦੀ ਹੈ।
ਕਿਸੇ ਨੂੰ ਦੁਖੀ ਕਰਨਾ ਜਾਂ ਦੁੱਖ ਦੇਈ ਜਾਣਾ,
ਕੋਈ ਵੱਡੀ ਗੱਲ ਨਹੀਂ ਹੁੰਦੀ,
ਦੁੱਖ ਹਰਨਾ ਅਤੇ ਕਿਸੇ ਨਾਲ ਦੁੱਖ ਸਹਿਣਾ,
ਵੱਡੀ ਗੱਲ ਜ਼ਰੂਰ ਹੁੰਦੀ ਹੈ।
ਅੱਧ ‘ਚ ਛੱਡਣਾ ਤੇ ਹਰੇਕ ਨੂੰ ਛੱਡੀ ਜਾਣਾ ,
ਕੋਈ ਵੱਡੀ ਗੱਲ ਨਹੀਂ ਹੁੰਦੀ,
ਨਿਭਣਾ ਤੇ ਹਮੇਸ਼ਾਂ ਹੀ ਨਿਭਾਉਦੇ ਰਹਿਣਾ,
ਵੱਡੀ ਗੱਲ ਜ਼ਰੂਰ ਹੁੰਦੀ ਹੈ।
ਕਿਸੇ ਨੂੰ ਨਿਵਾਉਣਾ, ਤੇ ਖੁਦ ਨਿਵੇਂ ਰਹਿਣਾ,
ਕੋਈ ਵੱਡੀ ਗੱਲ ਨਹੀਂ ਹੁੰਦੀ,
ਡਿੱਗਣ ਨਾ ਦੇਣਾ ਤੇ ਡਿੱਗਦੇ ਨੂੰ ਬਚਾਉਣਾ,
ਵੱਡੀ ਗੱਲ ਜ਼ਰੂਰ ਹੁੰਦੀ ਹੈ।
ਨਿੱਕੇ, ਬੁਰਾ ਹੋਣਾ ਅਤੇ ਬੁਰਾਈ ਕਰੀ ਜਾਣਾ,
ਕੋਈ ਵੱਡੀ ਗੱਲ ਨਹੀਂ ਹੁੰਦੀ,
ਚੰਗਾ ਹੋਣਾ ਅਤੇ ਚੰਗਿਆਈ ਹੀ ਕਰਨਾ,
ਵੱਡੀ ਗੱਲ ਜ਼ਰੂਰ ਹੁੰਦੀ ਹੈ।

Advertisement
Advertisement
Advertisement
Advertisement
error: Content is protected !!