ਸੋਸ਼ਲ ਮੀਡੀਆ ’ਤੇ ਲੱਚਰਤਾ ਪਰੋਸਣ ਵਾਲਿਆਂ ਖ਼ਿਲਾਫ਼ ਹੋਵੇ ਸਖ਼ਤ ਕਾਰਵਾਈ…

Advertisement
Spread information

ਬਲਵਿੰਦਰ ਪਾਲ, ਪਟਿਆਲਾ 23 ਜੂਨ 2025
          ਪ੍ਰੋਫੈਸਰ ਸਵਰਾਜ ਘੁੰਮਣ ਸਮਾਜ ਸੇਵੀ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ ’ਤੇ ਫੈਲਾਈ ਜਾ ਰਹੀ ਅਸ਼ਲੀਲਤਾ ਤੇ ਲੱਚਰਤਾ ਪਰੋਸਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਸਵਰਾਜ ਘੁੰਮਣ ਨੇ ਅਸ਼ਲੀਲਤਾ ਅਤੇ ਲੱਚਰਤਾ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸਮਾਜ ਵਿਚ ਅਜਿਹਾ ਕੁਝ ਸੋਸ਼ਲ ਮੀਡੀਆ ’ਤੇ ਦਿੱਤਾ ਜਾ ਰਿਹਾ, ਜਿਸ ਨਾਲ ਸਾਡੀ ਅਜੋਕੀ ਪੀੜੀ ’ਤੇ ਵੱਡਾ ਅਸਰ ਪੈਂਦਾ ਹੈ ਤੇ ਨੌਜਵਾਨ ਮੁੰਡੇ ਕੁੜੀਆਂ ਗੁਮਰਾਹ ਹੁੰਦੇ ਹਨ ਇਸ ਕਰਕੇ ਸਰਕਾਰ ਨੂੰ ਅਜਿਹੀ ਲੱਚਰਤਾ ਪਰੋਸਣ ਵਾਲਿਆਂ ਖ਼ਿਲਾਫ਼ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ ਅਤੇ ਅਜਿਹੇ ਮੀਡੀਆ ਪਲੇਟਫ਼ਾਰਮ ਬੈਨ ਕਰਨੇ ਚਾਹੀਦੇ ਹਨ।

        ਸਵਰਾਜ ਘੁੰਮਣ ਨੇ ਬੀਤੇ ਦਿਨੀਂ ਇੰਸਟਾਗ੍ਰਾਮ ਕੰਚਨ ਕੁਮਾਰੀ, ਜੋ ਕਮਲ ਕੌਰ ਦੇ ਨਾਮ ਦਾ ਪੇਜ ਬਣਾ ਕੇ ਲੱਚਰਤਾ ਤੇ ਅਸ਼ਲੀਲਤਾ ਫੈਲਾ ਰਹੀ ਸੀ, ਜਿਸ ਕਾਰਨ ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਤੇ ਉਸ ਦੇ ਸਾਥੀਆਂ ਨੇ ਹੱਤਿਆ ਵਰਗੀ ਘਟਨਾ ਨੂੰ ਅੰਜਾਮ ਦਿੱਤਾ। ਉਨ੍ਹਾਂ ਕਿਹਾ ਕਿ ਭਾਈ ਮਹਿਰੋ ਨੇ ਵੀ ਜੋ ਕਦਮ ਚੁੱਕਿਆ ਉਸ ਨੂੰ ਕਿਸੇ ਵੀ ਪੱਖ ਤੋਂ ਸਹੀ ਨਹੀਂ ਠਹਿਰਾਇਆ ਜਾ ਸਕਦਾ ਕਿਉਂਕਿ ਕਾਨੂੰਨ ਨੂੰ ਹੱਥਾਂ ਵਿਚ ਲੈਣਾ ਘੋਰ ਅਪਰਾਧ ਹੈ। ਇਸ ਕਰਕੇ ਇਸ ਪੂਰੇ ਮਾਮਲੇ ਵਿਚ ਕਾਨੂੰਨ ਆਪਣਾ ਕੰਮ ਕਰੇ, ਪ੍ਰੰਤੂ ਸਰਕਾਰ ਨੂੰ ਵੀ ਸਖ਼ਤ ਐਕਸ਼ਨ ਕਰਨਾ ਚਾਹੀਦਾ ਹੈ।

      ਸਵਰਾਜ ਘੁੰਮਣ ਨੇ ਕਿਹਾ ਕਿ ਦੀਪਕ ਲੂਥਰਾ ਨੂੰ ਸਰਕਾਰ ਸਕਿਉਰਿਟੀ ਤੱਕ ਦੇ ਰਹੀ ਹੈ, ਜਿਸ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਕਿਉਂਕਿ ਦੀਪਕ ਲੂਥਰਾ ਸਮੇਤ ਹੋਰ ਬਹੁਤ ਸਾਰੀਆਂ ਇੰਸਟਾਗ੍ਰਾਮ ’ਤੇ ਇਨਫੁਲੈਂਸਰ  ਔਰਤਾਂ ਦੀ ਸਮਾਜ ਵਿਚ ਦਿੱਖ ਨੂੰ ਵੀ ਮਾੜਾ ਬਣਾ ਰਹੀਆਂ, ਜਿਸ ਕਰਕੇ ਅਜਿਹੀ ਲੱਚਰਤਾ ਤੇ ਅਸ਼ਲੀਲਤਾ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਸਵਰਾਜ ਘੁੰਮਣ ਨੇ ਮੰਗ ਕੀਤੀ ਹੈ ਕਿ ਫੇਸਬੁੱਕ, ਇੰਸਟ੍ਰਾਗ੍ਰਾਮ ਤੇ ਹੋਰ ਵੀ ਸੋਸ਼ਲ ਮੀਡੀਆ ’ਤੇ ਅਸ਼ਲੀਲਤਾ ਫੈਲਾ ਕੇ ਗੁੰਮਰਾਹ ਕਰਨ ਵਾਲਿਆਂ ਖ਼ਿਲਾਫ਼ ਐਕਸ਼ਨ ਹੋਣਾ ਚਾਹੀਦਾ।

Advertisement
Advertisement
Advertisement
Advertisement
error: Content is protected !!