ਹਰਿੰਦਰ ਨਿੱਕਾ, ਪਟਿਆਲਾ 24 ਜੁਲਾਈ 2024
ਦੋ ਜਣਿਆਂ ‘ਚ ਹੋਈ ਦੋਸਤੀ ਨੂੰ ਪਿਆਰ ਵਿੱਚ ਬਦਲਦਿਆਂ ਬਹੁਤਾ ਸਮਾਂ ਨਹੀਂ ਲੱਗਿਆ ‘ਤੇ ਫਿਰ ਦੋਵੇਂ ਜਣੇ ਪਿਆਰ ਦੀਆਂ ਪੀਘਾਂ ਝੂਟਦੇ ਰਹੇ ਤੇ ਆਖਿਰ ਪਿਆਰ ਤਕਰਾਰ ਵਿੱਜ ਅਜਿਹਾ ਬਦਲਿਆ ਕਿ ਪੀੜਤ ਔਰਤ ਨੇ ਆਪਣੇ ਦੋਸਤ ਦੀ ਬੇਵਫਾਈ ਤੋਂ ਖਫਾ ਹੋ ਕੇ, ਬਲਾਤਕਾਰ ਅਤੇ ਜਬਰਦਸਤੀ ਗਰਭਪਾਤ ਕਰਵਾਉਣ ਜਿਹੇ ਸੰਗੀਨ ਜ਼ੁਰਮਾਂ ਤਹਿਤ ਕੇਸ ਦਰਜ ਕਰਵਾ ਦਿੱਤਾ। ਨਾਮਜ਼ਦ ਦੋਸ਼ੀਆਂ ‘ਚ ਮੁੱਖ ਦੋਸ਼ੀ ਤੋਂ ਇਲਾਵਾ, ਉਸ ਦਾ ਪਿਉ ਅਤੇ ਭੂਆ ਵੀ ਸ਼ਾਮਿਲ ਹੈ। ਜਿਹੜੀ ਦੋਵਾਂ ਜਣਿਆਂ ਨੂੰ ਆਪਣੇ ਘਰ ਰੱਖਦੀ ਰਹੀ ਸੀ।
ਪੁਲਿਸ ਨੂੰ ਦਿੱਤੀ ਸ਼ਕਾਇਤ ਵਿੱਚ ਮੁਦਈ ਨੇ ਦੱਸਿਆ ਕਿ ਨਾਮਜ਼ਦ ਦੋਸ਼ੀ ਸੋਨੂੰ ਨਾਲ ,ਉਸ ਦੀ ਦੋਸਤੀ ਹੋ ਗਈ ਸੀ ਅਤੇ ਸੋਨੂੰ ਨੇ ਵਿਆਹ ਕਰਾਉਣ ਦਾ ਝਾਂਸਾ ਦੇ ਕੇ ਮੁਦਈ ਨੂੰ ਕਈ ਵਾਰ ਆਪਣੇ ਭੂਆ ਦੇ ਘਰ ਪਿੰਡ ਸਲੇਮਪੁਰ ਸੇ਼ਖਾ ਵਿਖੇ ਲਿਜਾ ਕੇ ਸਰੀਰਕ ਸਬੰਧ ਵੀ ਬਣਾਏ । ਸਾਲ 2020 ਵਿੱਚ ਮੁਦਈ ਦਾ ਵਿਆਹ ਕਰ ਦਿੱਤਾ ਗਿਆ ਸੀ, ਪਰ ਮੁਦਈ ਦਾ ਆਪਣੇ ਪਤੀ ਨਾਲ ਝਗੜ੍ਹਾ ਹੋਣ ਕਾਰਨ ,ਉਹ ਆਪਣੇ ਪੇਕੇ ਘਰ ਆ ਗਈ ਸੀ।ਸਾਲ 2022 ਵਿੱਚ ਸੋਨੂੰ ਨੇ ਮੁਦਈ ਨੂੰ ਆਪਣੇ ਨਾਲ ਰਾਜਪੁਰਾ ਵਿਖੇ ਇੱਕ ਕਿਰਾਏ ਦੇ ਮਕਾਨ ਵਿੱਚ ਰੱਖਿਆ ਅਤੇ ਖੁਦ ਵਿਆਹ ਕਰਾਉਣ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਵੀ ਬਣਾਉਦਾ ਰਿਹਾ। ਜਨਵਰੀ 2023 ਵਿੱਚ ਦੋਸ਼ੀ, ਮੁਦਈ ਨੂੰ ਇਹ ਕਹਿ ਕੇ ਉਸ ਦੇ ਘਰ ਛੱਡ ਗਿਆ ਕਿ ਪਹਿਲਾ ਉਹ ਆਪਣੇ ਪਤੀ ਤੋਂ ਤਲਾਕ ਲੈ ਲਵੇ ਅਤੇ ਬਾਅਦ ਵਿੱਚ ਦੋਂਵੇ ਜਣੇ ਵਿਆਹ ਕਰਾ ਲਵਾਂਗੇ ।
ਮੁਦਈ ਅਨੁਸਾਰ ਉਨਾਂ ਦੇ ਸਬੰਧਾਂ ਬਾਰੇ ਦੋਂਵਾਂ ਧਿਰਾ ਦੇ ਪਰਿਵਾਰਾ ਨੂੰ ਵੀ ਪਤਾ ਸੀ। ਇਸ ਤਰ੍ਹਾ ਦੋਸ਼ੀ ਨੇ ਕਈ ਵਾਰ ਮੁਦਈ ਦੇ ਘਰ ਆ ਕੇ ਵੀ ਸਰੀਰਕ ਸਬੰਧ ਬਣਾਏ। ਜਦੋਂ ਉਹ ਗਰਭਵਤੀ ਹੋ ਗਈ ਤਾ ਸੋਨੂੰ ਨੇ ਧੱਕੇ ਨਾਲ ਉਸ ਦਾ ਅਬੌਰਸ਼ਨ (ਗਰਭਪਾਤ) ਕਰਵਾ ਦਿੱਤਾ। ਆਖਿਰ 3 ਜੁਲਾਈ 2024 ਨੂੰ ਵੀ ਦੋਸ਼ੀ ਨੇ ਮੁਦਈ ਦੇ ਘਰ ਆ ਕੇ ਜਬਰਦਸਤੀ ਸਰੀਰਕ ਸਬੰਧ ਬਣਾਏ ਅਤੇ ਬਾਅਦ ਵਿੱਚ ਵਿਆਹ ਕਰਾਉਣ ਤੋਂ ਮਨ੍ਹਾ ਕਰ ਦਿੱਤਾ। ਅਜਿਹਾ ਕਰਕੇ ਦੋਸ਼ੀ ਨੇ ਮੁਦਈ ਨੂੰ ਪਿਆਰ ਦੇ ਜਾਲ ਵਿੱਚ ਫਸਾ ਕੇ,ਵਿਆਹ ਕਰਵਾਉਣ ਦਾ ਝਾਂਸਾ ਦੇ ਕੇ,ਉਸ ਦਾ ਸ਼ਰੀਰਕ ਸ਼ੋਸ਼ਣ ਕੀਤਾ ਹੈ। ਪੁਲਿਸ ਨੇ ਪੜਤਾਲ ਉਪਰੰਤ ਨਾਮਜ਼ਦ ਦੋਸ਼ੀ ਸੋਨੂੰ,ਉਸਦਾ ਪਿਤਾ ਗੁਲਜਾਰ ਸਿੰਘ ਅਤੇ ਭੂਆ ਛਿੰਦੋ ਵਾਸੀ ਪਿੰਡ ਸਲੇਮਪੁਰ ਸੇ਼ਖਾ ਦੇ ਖਿਲਾਫ ਅਧੀਨ ਜੁਰਮ 64,69,89,61 BNS ਤਹਿਤ ਥਾਣਾ ਸੰਭੂ ਵਿਖੇ ਕੇਸ ਦਰਜ ਕਰਕੇ,ਉਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਇੱਕ ਜੁਲਾਈ ਤੋਂ ਦੇਸ਼ ਵਿੱਚ ਲਾਗੂ ਹੋਏ ਨਵੇਂ ਅਪਰਾਧਿਕ ਕਾਨੂੰਨ ਦੀ ਉਕਤ ਸੈਕਸ਼ਨਾਂ ਤਹਿਤ ਦੋਸ਼ ਸਾਬਿਤ ਹੋਣ ਤੇ ਘੱਟ ਤੋਂ ਘੱਟ 10 ਸਾਲ ਦੀ ਸਜਾ ਦੀ ਵਿਵਸਥਾ ਕੀਤੀ ਗਈ ਹੈ।