ਅਨੁਸੂਚਿਤ ਜਾਤੀਆਂ ਨਾਲ ਧੱਕੇਸ਼ਾਹੀ ਤੇ ਪੱਖਪਾਤ ਖਿਲਾਫ਼, ਨਵਜੋਤ ਸਿੱਧੂ ਆਪਣਾ ਸਟੈਂਡ ਸਪੱਸ਼ਟ  ਕਰੇ-ਕੈਂਥ

Advertisement
Spread information

“ਅਨਕੂਲ ਪ੍ਰਸਥਿਤੀਆਂ ਦੇ ਭਵਜਲ ਵਿਚੋਂ ਨਿਕਲਣ ਲਈ ਰਸਤਿਆਂ ਦੀ ਉਡੀਕ ‘ਚ ਨਵਜੋਤ ਸਿੱਧੂ”

ਕੈਂਥ ਨੇ ਕਿਹਾ ਕਾਂਗਰਸ ਦੇ ਬਾਗੀ ਨੇਤਾ ਨਵਜੋਤ ਸਿੰਘ ਸਿੱਧੂ ਗੁਰੂਆਂ ਦੀ ਸਾਂਝੀਵਾਲਤਾ ਨੂੰ ਤਵੋਂਜੋ ਦੇਣ


ਏ.ਐਸ. ਅਰਸ਼ੀ  ਚੰਡੀਗੜ੍ਹ

Advertisement

            ਕਾਂਗਰਸ ਪਾਰਟੀ ਤੋਂ ਬਾਗੀ ਅਤੇ ਚਰਚਿਤ ਨੇਤਾ ਨਵਜੋਤ ਸਿੰਘ ਸਿੱਧੂ ਵੱਲੋਂ ਆਪ ਵਿਚ ਬਹੁਤਾ ਸਮਾਂ ਅਧੀਨਗੀ ਦੀ ਸਮਾਜਿਕ- ਰਾਜਨੀਤਕ ਸਾਂਝ ਭਿਆਲੀ ਪਾਉਣ ਅਤੇ ਨਿਭਾਉਣ ਦੀ ਅਨਕੂਲ ਪ੍ਰਸਥਿਤੀਆਂ ਦੇ ਭਵਜਲ ਵਿਚੋਂ ਨਿਕਲਣ ਲਈ ਰਸਤਿਆਂ ਦਾ ਉਡੀਕ ‘ਚ ਸਮਾਂ ਬਤੀਤ ਕਰਕੇ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਖਬਰਾਂ ਦਾ ਸਹਾਰਾ ਲੈਦਿਆਂ ਆਪਣੇ ਅਕਸ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਨੈਸ਼ਨਲ ਸ਼ਡਿਊਲਡ ਕਾਸਟਸ ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਕਿਹਾ ਕਿ ਅਨੁਸੂਚਿਤ ਜਾਤੀਆਂ ਨਾਲ ਹੋ ਰਹੀਆਂ ਵਧੀਕੀਆਂ, ਪੱਖਪਾਤ, ਅਣਗੋਲਿਆਂ,ਬਲਤਕਾਰਾਂ ਅਤੇ ਕਤਲੋਗਾਰਦ ਦੇ ਖਿਲਾਫ਼ ਕਦੇ ਵੀ ਅਵਾਜ਼ ਨੂੰ ਉਠਾਇਆ ਨਹੀਂ ਜਾਂਦਾ ਹੈ।
                 ਉਨ੍ਹਾਂ ਕਿਹਾ ਕਿ ਜਦੋਂ ਤੋਂ ਨਵਜੋਤ ਸਿੱਧੂ ਰਾਜਨੀਤਿਕ ਗਤੀਵਿਧੀਆਂ ਦਾ ਹਿੱਸਾ ਬਣੇ ਹਨ, ਉਨ੍ਹਾਂ ਨੇ ਸਮਾਜ ਦੇ ਇਸ ਅਣਗੌਲੇ ਦੱਬੇ ਕੁਚਲਿਆ ਵਰਗਾਂ  ਲਈ ਲੋਕ ਸਭਾ ਜਾਂ ਵਿਧਾਨ ਸਭਾ ਵਿੱਚ ਆਪਣੀ ਆਵਾਜ਼ ਨਹੀਂ ਉਠਾਈ। ਸ੍ਰ ਕੈਂਥ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਸੂਬੇਦਾਰ ਬਨਣ ਦੀਆਂ ਖਹਿਸ਼ਾ ਦੀ ਪ੍ਰਾਪਤੀ ਲਈ ਪੰਜਾਬ ਦੇ ਸੰਵੇਦਨਸ਼ੀਲ, ਗੰਭੀਰ ਅਤੇ ਮਹੱਤਵਪੂਰਨ ਮੁੱਦਿਆਂ ‘ਤੇ ਬੇਬਾਕੀ ਨਾਲ ਦੱਸਣ ਤੋਂ ਗੁਰੇਜ਼ ਨਹੀਂ ਕਰਦੇ , ਪਰ ਇਕ ਤਿਹਾਈ ਅਬਾਦੀ ਵਾਲੇ ਨਜ਼ਰ ਅੰਦਾਜ਼ ਸਮਾਜ ਨੂੰ ਆਪਣੀ ਰਾਜਨੀਤਕ ਸੋਚ ਵਿੱਚ ਕੋਈ ਅਹਿਮੀਅਤ ਤੇ ਤਵੋਂਜੋ ਨਾ ਦੇਣਾ  ਗੁਰੂਆਂ ਦੀ ਸਾਂਝੀਵਾਲਤਾ ਦੇ ਉਲਟ ਹੈ।
      ਸ੍ਰ ਕੈਂਥ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਜਦੋਂ ਤੁਹਾਨੂੰ (ਨਵਜੋਤ ਸਿੱਧੂ ) ਜਲੀਲ ਅਤੇ ਅਣਗੌਲਿਆ ਕਰਕੇ ਹਾਈਕਮਾਨ ਨੂੰ ਸ਼ਰੇਆਮ ਪ੍ਰਿੰਟ ਅਤੇ ਇਲੈਕਟ੍ਰਾਨਿਕ ਵਿਚ ਅਪਮਾਨਿਤ ਇਹਸਾਸ ਕਰਾ ਰਿਹਾ ਹੈ ਤਾਂ ਤੁਸੀਂ ਕਿਸ ਵੇਲੇ ਦਾ ਇਤੰਜਾਰ ਕਰ ਰਹੇ ਹੋ ?
               ਅਨੁਸੂਚਿਤ ਜਾਤੀਆਂ ਦੇ ਆਗੂ ਕਿਹਾ ਕਿ ਜੇਕਰ ਤੁਸੀਂ ਪੰਜਾਬ ਹਿਤੈਸ਼ੀ ਹੋਣ ਦਾ ਪ੍ਰਗਟਾਵਾ ਕਰਦੇ ਹੋ ਤਾਂ ਤੁਹਾਨੂੰ ਪੰਜਾਬ ਦੀਆਂ ਸਾਰੀਆਂ ਸਮੱਸਿਆਵਾਂ, ਜਾਤੀਵਾਦੀ ਵਿਤਕਰੇ ਅਤੇ ਮੌਕੇ ਦੀ ਰਾਜਨੀਤੀ ਨੂੰ ਉਜਾਗਰ ਕਰਨਾ ਚਾਹੀਦਾ ਹੈ,ਪੰਜਾਬੀਆਂ ਨੂੰ ਕਾਂਗਰਸ ਪਾਰਟੀ ਦਾ  “ਮੂੰਹ ਮੇਂ ਰਾਮ ਰਾਮ ਵਗਲ ਵਿਚ ਛੁਰੀ” ਵਾਲੀ ਨੀਤੀ ਦਾ ਪਰਦਾਫਾਸ਼ ਕਰਨ ਤੋਂ ਸੰਕੋਚ ਨਹੀਂ ਕਰਨਾ ਚਾਹੀਦਾ।
                 ਸ੍ਰ ਕੈਂਥ ਨੇ ਸਿੱਧੂ ਨੂੰ ਕਿਹਾ ਕਿ ਆਪਣੇ ਜੀਵਨ ਵਿਚ ਨਵੀਂ ਦਿਸ਼ਾ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਉਹ ਅਨੁਸੂਚਿਤ ਜਾਤੀਆਂ ਪ੍ਰਤੀ ਆਪਣੇ ਸਟੈਂਡ ਨੂੰ ਸਪੱਸ਼ਟ ਕਰਨ,ਕਿਉਂਕਿ ਤੁਹਾਡਾ ਹੁਣ ਤੱਕ ਦਾ ਕੋਈ ਵੀ ਕਦਮ ਅਨੁਸੂਚਿਤ ਜਾਤੀਆਂ ਨਾਲ ਹੋ ਰਹੀਆ ਧੱਕੇਸ਼ਾਹੀ ,ਵਿਤਕਰੇ, ਸ਼ੋਸਣ, ਬਲਤਕਾਰ, ਅਤੇ ਕਤਲੇਆਮ ਦੇ ਖਿਲਾਫ ਮੂੰਹ ਖੋਹਲਣ ਵਾਲਾ ਨਜ਼ਰ ਨਹੀਂ ਆਉਂਦਾ ।

Advertisement
Advertisement
Advertisement
Advertisement
Advertisement
error: Content is protected !!