ਮੀਤ ਹੇਅਰ ਬੋਲੇ ! ਲੋਕਾਂ ਨੂੰ ਕੰਮਾਂ ਲਈ ਚੰਡੀਗੜ੍ਹ ਨਹੀਂ ਜਾਣਾ ਪਿਆ, ਸਗੋਂ ਸਰਕਾਰ ਕੰਮ ਕਰਨ ਲਈ ਪਿੰਡਾਂ ‘ਚ ਆਈ

Advertisement
Spread information

ਮੀਤ ਹੇਅਰ ਵੱਲੋਂ ਧੂਰੀ ਹਲਕੇ ਦੇ ਪਿੰਡਾਂ ਦਾ ਤੂਫਾਨੀ ਦੌਰਾ, ਚੋਣ ਮੀਟਿੰਗਾਂ ਨੇ ਰੈਲੀਆਂ ਤੇ ਰੋਡ ਸ਼ੋਅ ਦਾ ਰੂਪ ਧਾਰਿਆ

ਹਰਪ੍ਰੀਤ ਕੌਰ , ਧੂਰੀ, 2 ਮਈ 2024
        ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਵਿੱਚ ਪਿਛਲੇ ਦੋ ਸਾਲਾਂ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਲੋਕਾਂ ਦੀ ਹਾਜ਼ਰੀ ਵਿੱਚ ਲੋਕਾਂ ਨਾਲ ਬੈਠ ਕੇ ਲੋਕਾਂ ਦੇ ਪੱਖ ਵਿੱਚ ਸਾਰੇ ਫੈਸਲੇ ਕੀਤੇ ਹਨ। ਹੁਣ ਸੰਗਰੂਰ ਦੇ ਹਰ ਨਾਗਰਿਕ ਦੀ ਆਵਾਜ਼ ਇਕ ਵਾਰ ਫੇਰ ਪਾਰਲੀਮੈਂਟ ਵਿੱਚ ਗੂੰਜੇਗੀ।                                                     
       ਮੀਤ ਹੇਅਰ ਨੇ ਅੱਜ ਬਾਲੀਆਂ, ਰੰਗੀਆਂ ਪਿੰਡਾਂ ਤੋਂ ਲੈ ਕੇ ਧੂਰੀ ਤੱਕ ਧੂਰੀ ਹਲਕੇ ਦੇ ਪਿੰਡਾਂ ਦੀਆਂ ਮੀਟਿੰਗਾਂ ਕਰਦਿਆਂ ਤੂਫਾਨੀ ਦੌਰਾ ਕੀਤਾ । ਜਿਸ ਵਿੱਚ ਲੋਕਾਂ ਦੇ ਜੁੜੇ ਭਾਰੀ ਇਕੱਠ ਨਾਲ ਇਹ ਮੀਟਿੰਗਾਂ ਚੋਣ ਰੈਲੀ ਅਤੇ ਬਾਲੀਆ ਪਿੰਡ ਤੋਂ ਕੱਕੜਵਾਲ ਤੱਕ ਦਰਜਨਾਂ ਪਿੰਡਾਂ ਦੇ ਲੋਕਾਂ ਦੇ ਨਾਲ ਜੁੜਨ ਨਾਲ ਰੋਡ ਸ਼ੋਅ ਹੋ ਨਿਬੜਿਆ । ਮੀਤ ਹੇਅਰ ਨੇ ਬਾਲੀਆ, ਕੁੰਬੜਵਾਲ, ਰੰਗੀਆ, ਸੁਲਤਾਨਪੁਰ, ਮੂਲੋਵਾਲ, ਧੰਦੀਵਾਲ, ਹਸਨਪੁਰ, ਰਣੀਕੇ, ਬੁਗਰਾ, ਰਾਜੋਮਾਜਰਾ ਤੇ ਕੱਕੜਵਾਲ ਵਿਖੇ ਜੁਟੀਆਂ ਜਨ ਸਭਾਵਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕਾਂ ਨੂੰ ਪਿਛਲੇ ਦੋ ਸਾਲ ਕੰਮਾਂ ਲਈ ਚੰਡੀਗੜ੍ਹ ਨਹੀਂ ਜਾਣਾ ਪਿਆ। ਸਗੋਂ ਸਰਕਾਰ ਕੰਮ ਕਰਨ ਲਈ ਪਿੰਡਾਂ ਵਿੱਚ ਆਈ । ਇਥੋਂ ਤੱਕ ਕਿ ਕੈਬਨਿਟ ਮੀਟਿੰਗਾਂ ਪਹਿਲੀ ਵਾਰ ਫੀਲਡ ਵਿੱਚ ਹੋਈਆਂ।                                                                                                           
       ਮੀਤ ਹੇਅਰ ਨੇ ਕਿਹਾ ਕਿ ਧੂਰੀ ਹਲਕਾ ਵਾਸੀ ਭਾਗਾਂ ਵਾਲੇ ਹਨ ਜਿਨ੍ਹਾਂ ਨੂੰ ਐਮ.ਐਲ.ਏ. ਅਤੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਰੂਪ ਵਿੱਚ ਮਿਲਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸੰਗਰੂਰ ਦੀ ਬਿਹਤਰੀ ਲਈ ਸਰਕਾਰ ਦਿਨ-ਰਾਤ ਕੰਮ ਕਰ ਰਹੀ ਹੈ। ਕੇਂਦਰ ਸਰਕਾਰਾਂ ਵੱਲੋਂ ਢਾਹੇ ਜਾ ਰਹੇ ਅੜਿੱਕਿਆਂ ਨੂੰ ਦੂਰ ਕਰਨ ਲਈ ਹੁਣ ਪਾਰਲੀਮੈਂਟ ਵਿੱਚ ਹਲਕੇ ਦੀ ਨੁਮਾਇੰਦਗੀ ਦੀ ਲੋੜ ਹੈ ਅਤੇ ਮੈਂ ਵਿਸ਼ਵਾਸ ਦਿਵਾਉਂਦਾ ਹਾਂ ਕਿ ਸੰਗਰੂਰ ਦੀ ਆਵਾਜ਼ ਬਣ ਕੇ ਪਾਰਲੀਮੈਂਟ ਵਿੱਚ ਸੰਗਰੂਰ ਅਤੇ ਪੰਜਾਬ ਦੇ ਮੁੱਦੇ ਉਠਾਵਾਂਗਾ।                                                               
      ਮੀਤ ਹੇਅਰ ਨੇ ਕਿਹਾ ਕਿ ਧੂਰੀ ਹਲਕਾ ਵਾਸੀ ਭਾਗਾਂ ਵਾਲੇ ਹਨ, ਜਿਨ੍ਹਾਂ ਨੂੰ ਐਮ.ਐਲ.ਏ. , ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਰੂਪ ਵਿੱਚ ਮਿਲਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸੰਗਰੂਰ ਦੀ ਬਿਹਤਰੀ ਲਈ ਸਰਕਾਰ ਦਿਨ-ਰਾਤ ਕੰਮ ਕਰ ਰਹੀ ਹੈ। ਉਨਾਂ ਕਿਹਾ ਕਿ ਕੇਂਦਰ ਸਰਕਾਰਾਂ ਵੱਲੋਂ ਢਾਹੇ ਜਾ ਰਹੇ ਅੜਿੱਕਿਆਂ ਨੂੰ ਦੂਰ ਕਰਨ ਲਈ ਹੁਣ ਪਾਰਲੀਮੈਂਟ ਵਿੱਚ ਵੀ ਹਲਕੇ ਦੀ ਨੁਮਾਇੰਦਗੀ ਦੀ ਲੋੜ ਹੈ ਅਤੇ ਮੈਂ ਵਿਸ਼ਵਾਸ ਦਿਵਾਉਂਦਾ ਹਾਂ ਕਿ ਸੰਗਰੂਰ ਦੀ ਆਵਾਜ਼ ਬਣ ਕੇ ਪਾਰਲੀਮੈਂਟ ਵਿੱਚ ਸੰਗਰੂਰ ਅਤੇ ਪੰਜਾਬ ਦੇ ਮੁੱਦੇ ਉਠਾਵਾਂਗਾ।
Advertisement
Advertisement
Advertisement
Advertisement
Advertisement
error: Content is protected !!