ਸਿਵਲ ਹਸਪਤਾਲ ਬਰਨਾਲਾ ਨੂੰ ਭੇਂਟ ਕੀਤਾ ਵਾਟਰ ਕੂਲਰ

Advertisement
Advertisement
Spread information

ਅਦੀਸ਼ ਗੋਇਲ, ਬਰਨਾਲਾ 11 ਅਪ੍ਰੈਲ 2024

          ਮਨੁੱਖਤਾ ਦਾ ਸਭ ਤੋਂ ਉੱਤਮ ਕਾਰਜ ਕਿਸੇ ਦੀ ਮਦਦ ਕਰਨਾ ਅਤੇ ਕਿਸੇ ਸਮਾਜ ਭਲਾਈ ਕਾਰਜ ਵਿੱਚ ਯੋਗਦਾਨ ਪਾਉਣਾ ਹੁੰਦਾ ਹੈ । ਇਸੇ ਕਾਰਜ ਤਹਿਤ ਵਿੱਕੀ ਡਾਬਲਾ ਰੀਡਰ ਟੂ ਡਿਪਟੀ ਕਮਿਸ਼ਨਰ ਬਰਨਾਲਾ ਅਤੇ ਸੰਗੀਤਾ ਸਪੈਸ਼ਲ ਐਸੋਸੀਏਟ ਐੱਸ.ਬੀ.ਆਈ ਮੇਨ ਬ੍ਰਾਂਚ ਬਰਨਾਲਾ ਦੀ ਬੇਟੀ਼ ਪ੍ਰਿਯਾਂਸ਼ੀ ਡਾਬਲਾ ਨੇ ਸਿਵਲ ਹਸਪਤਾਲ ਬਰਨਾਲਾ ਵਿਖੇ ਮਰੀਜ਼ਾਂ ਦੀ ਸਹੂਲਤ ਲਈ 50 ਲੀਟਰ ਦੀ ਸਮਰੱਥਾ ਵਾਲਾ ਵਾਟਰ ਕੂਲਰ ਲਗਵਾਇਆ ਤਾਂ ਜਾ ਗਰਮੀ ਦੇ ਮੌਸਮ ਮੱਦੇਨਜਰ ਸਾਫ ਤੇ ਠੰਡੇ ਪਾਣੀ ਦੀ ਸਹੂਲਤ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਆ ਜਾਵੇ ।

         ਇਸ ਮੌਕੇ ਡਾ. ਜੋਤੀ ਕੌਸ਼ਲ ਸੀਨੀਅਰ ਮੈਡੀਕਲ ਅਫ਼ਸਰ ਸਿਵਲ ਹਸਪਤਾਲ ਬਰਨਾਲਾ ਨੇ ਕਿਹਾ ਕਿ ਓਹ ਸਮਾਜ ਸੇਵੀ ਪਰਿਵਾਰ ਦੇ ਧੰਨਵਾਦੀ ਹਨ ਜੋ ਇੱਕ ਨੇਕ ਕਾਰਜ ਲਈ ਆਪਣੇ ਆਪ ਨੂੰ ਅੱਗੇ ਲੈ ਕੇ ਆਏ ਹਨ। ਇਸ ਮੌਕੇ ਦਿਲਪ੍ਰੀਤ ਕੌਰ ਨਰਸਿੰਗ ਸਿਸਟਰ ਸਿਵਲ ਹਸਪਤਾਲ ਬਰਨਾਲਾ , ਗੁਰਪ੍ਰੀਤ ਸਿੰਘ ਸ਼ਹਿਣਾ ਅਤੇ ਸਿਵਲ ਹਸਪਤਾਲ ਬਰਨਾਲਾ ਦੇ ਹੋਰ ਸਿਹਤ ਕਰਮਚਾਰੀ ਮੌਜੂਦ ਸਨ ।

Advertisement
Advertisement
error: Content is protected !!