ਕੱਲੀ ਕੁੜੀ ਵੇਖ, ਆਟੋ ਵਾਲਾ ਬੇਈਮਾਨ ਹੋ ਗਿਆ..!

Advertisement
Spread information

ਹਰਿੰਦਰ ਨਿੱਕਾ, ਪਟਿਆਲਾ 10 ਫਰਵਰੀ 2024

   ਇੱਕ ਸਕੂਲੀ ਵਿਦਿਆਰਥਣ ਨੂੰ ਆਪਣੇ ਆਟੋ ਵਿੱਚ ਕੱਲੀ ਵੇਖ ਕੇ, ਖੁਦ ਆਟੋ ਵਾਲਾ ਹੀ ਬੇਈਮਾਨ ਹੋ ਗਿਆ। ਪੁਲਿਸ ਨੇ ਦੋਸ਼ੀ ਆਟੋ ਚਾਲਕ ਦੇ ਖਿਲਾਫ ਕੇਸ ਦਰਜ ਕਰਕੇ,ਉਸਦੀ ਤਲਾਸ਼ ਅਤੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਆਮ ਲੋਕਾਂ ਨੂੰ ਚਿੰਤਿਤ ਕਰਨ ਵਾਲੀ ਇਹ ਘਟਨਾ, ਥਾਣਾ ਸਨੌਰ ਖੇਤਰ ਵਿੱਚ ਸਾਹਮਣੇ ਆਈ ਹੈ। ਪੁਲਿਸ ਨੂੰ ਦਿੱਤੀ ਸ਼ਕਾਇਤ ਵਿੱਚ ਪੀੜਤ ਸਕੂਲੀ ਵਿਦਿਆਰਥਣ ਦੀ ਮਾਂ ਨੇ ਦੱਸਿਆ ਕਿ ਉਸ ਦਾ ਲੜਕਾ ਅਤੇ ਲੜਕੀ ਆਟੋ ਚਾਲਕ ਨਿਸ਼ਾਨ ਸਿੰਘ ਪੁੱਤਰ ਭਾਗ ਸਿੰਘ ਵਾਸੀ ਸਨੋਰ ਦ। ਆਟੋ ਵਿੱਚ ਸਕੂਲ ਆਉਂਦੇ ਜਾਂਦੇ ਸਨ। ਪਿਛਲੇ ਕੁੱਝ ਦਿਨਾਂ ਮੁਦਈ ਦਾ ਲੜਕਾ ਘਰ ਸੀ ਅਤੇ ਇਕੱਲੀ ਲੜਕੀ ਹੀ ਸਕੂਲ ਜਾ ਰਹੀ ਸੀ। 8 ਫਰਵਰੀ ਨੂੰ ਮੁਦਈ ਦੀ ਲੜਕੀ ਨੇ ਉਸ ਨੂੰ ਦੱਸਿਆ ਕਿ 6/7 ਫਰਵਰੀ ਨੂੰ ਦੋਸ਼ੀ ਆਟੋ ਚਾਲਕ ਨੇ ਸਕੂਲ ਜਾਣ ਸਮੇ ਅੱਧ ਵਾਲਾ ਪੀਰ ਸਨੋਰ ਕੋਲ ਉਸ ਨਾਲ ਅਸ਼ਲੀਲ ਹਰਕਤਾ ਕੀਤੀਆਂ। ਵਿਰੋਧ ਕਰਨ ਅਤੇ ਕਿਸੇ ਨੂੰ ਇਸ ਬਾਰੇ ਦੱਸਣ ਤੋਂ ਰੋਕਣ ਲਈ, ਉਸ ਨੇ ਲੜਕੀ ਨੂੰ ਜਾਨੋ ਮਾਰਨ ਦੀਆ ਧਮਕੀਆ ਵੀ ਦਿੱਤੀਆ। ਪੁਲਿਸ ਨੇ ਪੀੜਤ ਲੜਕੀ ਦੀ ਮਾਂ ਦੇ ਬਿਆਨ ਪਰ, ਦੋਸ਼ੀ ਆਟੋ ਚਾਲਕ ਨਿਸ਼ਾਨ ਸਿੰਘ ਦੇ ਖਿਲਾਫ ਅਧੀਨ ਜੁਰਮ 506 I P C / Sec 10 POCSO Act ਤਹਿਤ ਕੇਸ ਦਰਜ ਕਰਕੇ,ਮਾਮਲੇ ਦੀ ਤਫਤੀਸ਼ ਅਤੇ ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। 

Advertisement
Advertisement
Advertisement
Advertisement
Advertisement
Advertisement
error: Content is protected !!