ਇੱਕ ਘਰ ‘ਚੋਂ ਮਿਲੀਆਂ,ਥਾਣੇ ਵਿੱਚੋਂ ਗਾਇਬ ਹੋਈਆਂ 2 ਰਫਲਾਂ ਤੇ ਕਾਰਤੂਸ..!

Advertisement
Spread information

ਅਸ਼ੋਕ ਵਰਮਾ, ਬਠਿੰਡਾ 5 ਫਰਵਰੀ 2024

      ਬਠਿੰਡਾ ਪੁਲਿਸ ਨੇ ਥਾਣਾ ਦਿਆਲਪੁਰਾ ਭਾਈ ’ਚ ਦੋ ਸਾਲ ਪਹਿਲਾਂ ਥਾਣੇ ਦੇ ਮੁਨਸ਼ੀ ਵੱਲੋਂ ਅਸਲਾ ਗਾਇਬ ਕਰਨ ਦੇ ਮਾਮਲੇ ’ਚ ਇੱਕ ਵਿਅਕਤੀ ਨੂੰ ਪ੍ਰੋਡਕਸ਼ਨ ਵਰੰਟ ਤੇ ਲਿਆ ਕੇ ਪੁੱਛ ਪੜਤਾਲ ਉਪਰੰਤ ਦੋ ਬੰਦੂਕਾਂ ਅਤੇ ਦੋ ਕਾਰਤੂਸ ਬਰਾਮਦ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਮੁਲਜਮ ਦੀ ਪਛਾਣ ਜਗਸੀਰ ਸਿੰਘ ਉਰਫ ਕਾਲਾ ਪੁੱਤਰ ਗੁੱਜਰ ਸਿੰਘ ਵਾਸੀ ਫਰੀਦੇਵਾਲ ਉਤਾੜ ਥਾਣਾ ਮੱਲਾਂਵਾਲਾ ਜਿਲ੍ਹਾ ਫਿਰੋਜਪੁਰ ਦ ਤੌਰ ਤੇ ਕੀਤੀ ਗਈ ਹੈ। ਜਿਸ ਖਿਲਾਫ ਰਾਜਸਥਾਨ ਦੇ ਥਾਣਾ ਕਰਨਪੁਰ ਅਤੇ ਫਿਰੋਜ਼ਪੁਰ ਜਿਲ੍ਹੇ ਦੇ ਥਾਣਾ ਮੱਲਾਂਵਾਲਾ ’ਚ ਦੋ ਵੱਖ ਵੱਖ ਮੁਕੱਦਮੇ ਦਰਜ ਹਨ। ਪੁਲਿਸ ਹੁਣ ਮੁਲਜਮ ਕੋਲੋਂ ਹੋਰ ਪੁੱਛ ਪੜਤਾਲ ਕਰਨ ਦੀ ਤਿਆਰੀ ’ਚ ਜੁਟ ਗਈ ਹੈ ਤਾਂ ਜੋ ਹੋਰ ਵੀ ਭੇਦ ਲਾਇਆ ਜਾ ਸਕੇ।      ਸੀਨੀਅਰ ਕਪਤਾਨ ਪੁਲਿਸ ਬਠਿੰਡਾ ਹਰਮਨਬੀਰ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਦਿਆਲਪੁਰਾ ’ਚ  ਮਿਤੀ 27 ਨਵੰਬਰ 2022 ਨੂੰ ਧਾਰਾ 409,380,120ਬੀ ਆਈ ਪੀ ਸੀ 25/54/59 ਅਸਲਾ ਐਕਟ ਤਹਿਤ ਮੁਕੱਦਮਾ ਨੰਬਰ 165 ਡਿਸਮਿਸ ਹੌਲਦਾਰ ਸੰਦੀਪ ਸਿੰਘ ਸਾਬਕਾ ਮੁੱਖ ਮੁੰਨਸ਼ੀ ਥਾਣਾ ਦਿਆਲਪੁਰਾ ਦਰਜ ਕੀਤਾ ਗਿਆ ਸੀ । ਜਿਸਨੇ ਥਾਣੇ ਦੇ ਮਾਲਖਾਨੇ ਵਿੱਚੋਂ ਕਾਫੀ ਮਾਤਰਾ ਵਿੱਚ ਅਸਲਾ ਗਾਇਬ ਕੀਤਾ ਸੀ।
    ਉਨ੍ਹਾਂ ਦੱਸਿਆ ਕਿ ਇਸ ਮੁੱਕਦਮੇ ਦੀ ਤਫਤੀਸ਼ ਦੌਰਾਨ ਮਿਤੀ 18 ਅਕਤੂਬਰ 2023 ਨੂੰ ਜਗਸੀਰ ਸਿੰਘ ਉਰਫ ਕਾਲਾ ਪੁੱਤਰ ਗੁੱਜਰ ਸਿੰਘ ਵਾਸੀ ਫਰੀਦੇਵਾਲ ਉਤਾੜ ਥਾਣਾ ਮੱਲਾਂਵਾਲਾ ਜਿਲ੍ਹਾ ਫਿਰੋਜਪੁਰ ਅਤੇ 2 ਹੋਰ ਨੂੰ ਨਾਮਜਦ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਜਗਸੀਰ ਸਿੰਘ ਮੁੱਕਦਮਾ ਨੰਬਰ 114/2022 ਧਾਰਾ  21/25/61/85 ਐੱਨ.ਡੀ.ਪੀ.ਐੱਸ ਥਾਣਾ ਸ਼੍ਰੀ ਕਰਨਪੁਰ ਰਾਜਸਥਾਨ ਤਹਿਤ ਰਾਜਸਥਾਨ ਦੀ ਕਰਨਪੁਰ ਜੇਲ੍ਹ ਵਿੱਚ ਬੰਦ ਸੀ।

Advertisement

     ਉਨ੍ਹਾਂ ਦੱਸਿਆ ਕਿ  ਜਗਸੀਰ ਸਿੰਘ ਨੂੰ ਮਿਤੀ 29 ਜਨਵਰੀ 2024 ਨੂੰ ਪ੍ਰੋਡੱਕਸ਼ਨ ਵਾਰੰਟ ’ਤੇ ਲਿਆ ਕੇ 5 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਪੁੱਛਗਿਛ ਦੌਰਾਨ ਜਗਸੀਰ ਸਿੰਘ ਦੇ ਰਿਹਾਇਸ਼ੀ ਘਰ ਵਿੱਚੋਂ 1 ਗੰਨ 315 ਬੋਰ ਅਤੇ ਇੱਕ ਗੰਨ 12 ਬੋਰ ਸਮੇਤ 2 ਕਾਰਤੂਸ ਜਿੰਦਾ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜਗਸੀਰ ਸਿੰਘ ਦਾ ਹੋਰ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਇਸ ਦੌਰਾਨ  ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

Advertisement
Advertisement
Advertisement
Advertisement
Advertisement
error: Content is protected !!