ਰਘਵੀਰ ਹੈਪੀ , ਬਰਨਾਲਾ, 12 ਦਸੰਬਰ 2023
ਪੰਜਾਬ ਗਊ ਸੇਵਾ ਕਮਿਸ਼ਨ ਦੇ ਯਤਨਾਂ ਸਦਕਾ ਸ੍ਰੀ ਕ੍ਰਿਸ਼ਨਾ ਗਊਸ਼ਾਲਾ, ਪਿੰਡ ਠੁੱਲੀਵਾਲ ਵਿਖੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਾਨਯੋਗ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਡਾ.ਲਖਬੀਰ ਸਿੰਘ, ਡਿਪਟੀ ਡਾਇਰੈਕਟਰ, ਪਸ਼ੂ ਪਾਲਣ ਵਿਭਾਗ, ਬਰਨਾਲਾ ਦੀ ਅਗਵਾਈ ਹੇਠ ਗਊ ਭਲਾਈ ਕੈਂਪ ਲਗਾਇਆ ਗਿਆ। ਇਸ ਮੌਕੇ ਡਾ.ਲਖਬੀਰ ਸਿੰਘ, ਡਿਪਟੀ ਡਾਇਰੈਕਟਰ, ਪਸ਼ੂ ਪਾਲਣ ਵਿਭਾਗ, ਬਰਨਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਂਪ ਵਿੱਚ ਪਸ਼ੂ ਪਾਲਣ ਵਿਭਾਗ ਵੱਲੋਂ ਸ੍ਰੀ ਕ੍ਰਿਸ਼ਨਾ ਗਊਸ਼ਾਲਾ, ਪਿੰਡ ਠੁੱਲੀਵਾਲ ਨੂੰ 25000/- ਰੁਪਏ ਦੀਆਂ ਮੁਫਤ ਦਵਾਈਆਂ ਅਤੇ ਟੌਨਿਕ ਦਿੱਤੇ ਗਏ ਅਤੇ ਨਾਲ ਹੀ ਬਿਮਾਰ ਪਸ਼ੂਆਂ ਦਾ ਚੈੱਕ-ਅੱਪ ਕਰਕੇ ਇਲਾਜ ਕੀਤਾ ਗਿਆ। ਗਊਸ਼ਾਲਾ ਕੈਂਪ ਵਿੱਚ ਮੌਜੂਦ ਕਮੇਟੀ ਮੈਂਬਰਾ ਅਤੇ ਪਿੰਡ ਦੇ ਹਾਜਰੀਨ ਪਤਵੰਤਿਆਂ ਨੂੰ ਸੰਬੋਧਿਨ ਕਰਦਿਆਂ ਉਹਨਾਂ ਗਊਸ਼ਾਲਾ ਵਿੱਚ ਰੱਖੇ ਗਊਵੰਸ਼ ਦੀ ਨਸਲ ਸੁਧਾਰ ਸਬੰਧੀ ਅਪੀਲ ਕੀਤੀ। ਕੈਂਪ ਦੌਰਾਨ ਡਾ. ਜਤਿੰਦਰਪਾਲ ਸਿੰਘ, ਸੀਨੀਅਰ ਵੈਟਨਰੀ ਅਫ਼ਸਰ ਬਰਨਾਲਾ ਨੇ ਗਊਵੰਸ ਦੀ ਸਾਭ ਸੰਭਾਲ ਅਤੇ ਪਰਾਲੀ ਨੂੰ ਸੋਧ ਕੇ ਵਰਤਨ ਸਬੰਧੀ ਜਾਣਕਾਰੀ ਦਿੱਤੀ। ਡਾ. ਰਮਨਦੀਪ ਕੌਰ ਵੈਟਨਰੀ ਅਫ਼ਸਰ ਵੈਟਨਰੀ ਪੌਲੀਕਲੀਨਿਕ ਬਰਨਾਲਾ ਨੇ ਗਊਵੰਸ਼ ਵਿੱਚ ਬਾਂਝਪਨ ਸਬੰਧੀ ਜਾਣਕਾਰੀ ਦਿੱਤੀ। ਡਾ.ਚਰਨਜੀਤ ਸਿੰਘ ਵੈਟਨਰੀ ਅਫ਼ਸਰ ਸੀ.ਵੀ.ਐਚ ਮਹਿਲ ਕਲਾਂ ਨੇ ਗਊਆਂ ਵਿੱਚ ਮੈਸਟਾਇਟਸ ਦੀ ਬਿਮਾਰੀ ਸਬੰਧੀ ਚਾਨਣਾ ਪਾਇਆ। ਡਾ. ਰਸਪਾਲ ਸਿੰਘ ਵੈਟਨਰੀ ਅਫ਼ਸਰ ਸੰਘੇੜਾ ਨੇ ਮਨੁੱਖਾਂ ਅਤੇ ਪਸ਼ੂਆਂ ਵਿੱਚ ਪਰਾਲੀ ਦੇ ਧੂੰਏਂ ਕਾਰਨ ਆ ਰਹੀਆਂ ਭਿਆਨਕ ਬਿਮਾਰੀਆਂ ਤੋ ਸੁਚੇਤ ਕਰਦਿਆਂ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਯੂਰੀਆ ਟ੍ਰੀਟਮੈਂਟ ਕਰਕੇ ਪਸ਼ੂਆਂ ਲਈ ਸਸਤੇ ਸੁੱਕੇ ਚਾਰੇ ਵਜੋਂ ਵਰਤਣ ਅਤੇ ਸਰਦੀਆਂ ਵਿੱਚ ਠੰਡ ਤੋਂ ਬਚਾਉਣ ਸਬੰਧੀ ਪ੍ਰੇਰਿਆ। ਕੈਂਪ ਦੌਰਾਨ ਪ੍ਰੈੱਸ ਵੱਲੋਂ ਆਏ ਰਿਪੋਰਟਰਾਂ ਡਾ.ਬਰਿਦਰ ਸਿੰਘ ਵੈਟਨਰੀ ਅਫ਼ਸਰ ਕੁਰੜ ਨੇ ਪਸ਼ੂਆਂ ਦੇ ਰੱਖ ਰਖਾਵ ਅਤੇ ਬਿਮਾਰੀਆਂ ਸਬੰਧੀ ਬਹੁਤ ਹੀ ਸੁਚਾਰੂ ਢੰਗ ਨਾਲ ਵਾਰਤਾਲਾਪ ਕੀਤੀ। ਗਊਸ਼ਾਲਾ ਦੀ ਪ੍ਰਧਾਨਗੀ ਮੰਡਲ ਵਿੱਚ ਮਹੰਤ ਨਿਰਮਲ ਦਾਸ , ਸਾਬਕਾ ਬਲਾਕ ਸੰਮਤੀ ਮੈਂਬਰ ਸ੍ਰੀ ਜਰਨੈਲ ਸਿੰਘ ਠੁੱਲੀਵਾਲ, ਸ੍ਰੀ ਕਰਨੈਲ ਸਿੰਘ ਸਾਬਕਾ ਚੈਅਰਮੈਂਨ ਹਾਜਰ ਸਨ। ਇਸ ਕੈਂਪ ਮੌਕੇ ਸ੍ਰੀ ਗੁਰਪਿੰਦਰ ਸਿੰਘ ਵੈਟਨਰੀ ਇੰਸਪੈਕਟਰ ਠੁੱਲੀਵਾਲ, ਸ੍ਰੀ ਸੰਦੀਪ ਸਿੰਘ ਵੈਟਨਰੀ ਇੰਸਪੈਕਟਰ ਹਮੀਦੀ, ਸ੍ਰੀ ਚੰਦਨ ਵੈਟਨਰੀ ਇੰਸਪੈਕਟਰ ਮਨਾਲ, ਸ੍ਰੀ ਕਮਲ ਸਿੰਘ ਜੇ.ਐੱਫ.ਆਈ. ਬਰਨਾਲਾ, ਸ੍ਰੀ ਸੁਖਵਿੰਦਰ ਸਿੰਘ, ਦਰਜਾ ਚਾਰ ਹਾਜਰ ਸਨ।