ਬਿੱਟੂ ਜਲਾਲਾਬਾਦੀ, ਫਿਰੋਜ਼ਪੁਰ, 2 ਨਵੰਬਰ 2023
ਹਰ ਸਾਲ ਵਾਂਗ ਦੇਸ਼ ਭਰ ਦੀ ਤਰਾਂ ਫਿਰੋਜ਼ਪੁਰ ਵਿਖੇ ਵੀ ਮਹਿਲਾਵਾਂ ਦੁਆਰਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾ ਚੌਥ ਦਾ ਵਰਤ ਰੱਖਿਆ ਗਿਆ। ਇਸ ਮੌਕੇ ਸ਼ਹਿਰ ਵਿਚ ਵੱਖ ਵੱਖ ਥਾਵਾਂ ਤੇ ਸੁਹਾਗਣਾਂ ਵੱਲੋਂ ਵਰਤ ਮੌਕੇ ਕਰਵਾ ਚੌਥ ਸਮਾਗਮ ਆਯੋਜਿਤ ਕਰਵਾਏ ਗਏ। ਅਜਿਹਾ ਹੀ ਇਕ ਸਮਾਗਮ ਕੈੰਡਲਵੁਡ ਰਿਜ਼ੋਰਟ ਵਿਖੇ ਆਯੋਜਿਤ ਕੀਤਾ ਗਿਆ, ਇਸ ਸਮਾਗਮ ਦੀ ਦਿਲਚਸਪ ਗੱਲ ਇਹ ਸੀ ਕਿ ਇਸ ਵਿੱਚ ਵਿਆਹੁਤਾ ਔਰਤਾਂ ਦਾ ਫੈਸ਼ਨ ਸ਼ੋਅ ਅਤੇ ਦਿਲਚਸਪ ਮੁਕਾਬਲੇ ਕਰਵਾਏ ਗਏ। ਹਾਲਾਂਕਿ ਇਸ ਤੋਂ ਇਲਾਵਾ ਔਰਤਾਂ ਨੂੰ ਉਤਸ਼ਾਹਿਤ ਕਰਨ ਲਈ ਹੋਰ ਵੀ ਕਈ ਪ੍ਰੋਗਰਾਮ ਕਰਵਾਏ ਗਏ। ਜਿਸ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਨੇ ਸ਼ਮੂਲੀਅਤ ਕੀਤੀ।
ਇਸ ਬਾਰੇ ਜਾਣਕਾਰੀ ਦਿੰਦਿਆਂ ਪ੍ਰਤਿਭਾ ਨੇ ਦੱਸਿਆ ਕਿ ਕਰਵਾ ਚੌਥ ਦੇ ਇਸ ਸਮਾਗਮ ਦਾ ਆਯੋਜਨ ਪੱਲਵੀ ਮਿੱਤਲ ਅਤੇ ਗੁਰਪ੍ਰੀਤ ਕੌਰ ਵੱਲੋਂ ਕਰਵਾਇਆ ਗਿਆ ਇਸ ਵਿੱਚ ਸ਼ਾਮਿਲ ਹੋਣ ਵਾਲੀਆਂ ਔਰਤਾਂ ਨੇ ਇਸ ਉਪਰਾਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਭਵਿੱਖ ਵਿੱਚ ਅਜਿਹੇ ਹੋਰ ਸਮਾਗਮਾਂ ਰਾਹੀਂ ਔਰਤਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਦੌਰਾਨ ਖੇਡਾਂ, ਗਿੱਧਾ ਅਤੇ ਹੋਰ ਮੁਕਾਬਲੇ ਕਰਾਏ ਗਏ ਅਤੇ ਗਿਫਟ ਦਿੱਤੇ ਗਏ।
ਇਸ ਮੌਕੇ ਔਰਤਾਂ ਸੁੰਦਰ ਪੁਸ਼ਾਕਾਂ ਵਿੱਚ ਸਜੀਆਂ ਹੋਈਆਂ ਪਹੁੰਚੀਆਂ। ਨਿਰਜਲਾ ਵਰਤ ਰੱਖ ਕੇ ਪਰਮਾਤਮਾ ਅੱਗੇ ਪਤੀ ਦੀ ਲੰਮੀ ਉਮਰ ਲਈ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਦੀਆਂ ਔਰਤਾਂ ਆਉਣ ਵਾਲੇ ਤਿਉਹਾਰਾਂ ਨੂੰ ਇਸੇ ਤਰ੍ਹਾਂ ਮਨਾਉਂਦੀਆਂ ਰਹਿਣਗੀਆਂ