ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਕਰਨ ਲਈ ਲਗਾਏ ਜਾਣਗੇ ਸਪੈਸ਼ਲ ਕੈਂਪ

Advertisement
Spread information

ਬਿੱਟੂ ਜਲਾਲਾਬਾਦੀ, ਫਾਜ਼ਿਲਕਾ 2 ਨਵੰਬਰ 2023


      ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਆਈ.ਏ.ਐੱਸ ਫਾਜ਼ਿਲਕਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਸਬੰਧੀ ਜ਼ਿਲ੍ਹੇ ਦੇ ਕੁੱਲ 829 ਪੋਲਿੰਗ ਬੂਥਾਂ ਤੇ ਸਪੈਸ਼ਲ ਕੈਂਪ ਲਗਾਏ ਜਾਣਗੇ। ਵਿਧਾਨ ਸਭਾ ਚੋਣ ਹਲਕਾ 79 ਜਲਾਲਾਬਾਦ ਦੇ 251, 80 ਫਾਜ਼ਿਲਕਾ ਦੇ 212, 81 ਅਬੋਹਰ ਦੇ 177 ਅਤੇ 82 ਬੱਲੂਆਣਾ ਦੇ 189 ਪੋਲਿੰਗ ਬੂਥਾਂ ਤੇ ਬੀ.ਐੱਲ.ਓਜ਼ ਬੈਠਣਗੇ। ਆਮ ਜਨਤਾ ਇਨ੍ਹਾਂ ਬੂਥਾਂ ਤੇ ਬੈਠੇ ਹੋਏ ਬੀ.ਐੱਲ.ਓਜ ਤੋਂ ਆਪਣੇ ਨਵੇਂ ਵੋਟਰ ਕਾਰਡ, ਪੁਰਾਣੇ ਵੋਟਰ ਕਾਰਡਾਂ ਵਿੱਚ ਸੋਧ, ਵੋਟ ਕਟਵਾਉਣ, ਵੋਟ ਸ਼ਿਫਟ ਕਰਵਾਉਣ ਅਤੇ ਵੋਟਰ ਕਾਰਡਾਂ ਨੂੰ ਆਧਾਰ ਕਾਰਡ ਨਾਲ ਲਿੰਕ ਕਰਵਾ ਸਕਦੇ ਹਨ।

Advertisement

      ਕੈਂਪ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦੇ ਸਪੈਸ਼ਲ ਕੈਂਪ ਮਿਤੀ 04-11-2023 (ਸਨੀਵਾਰ), 05-11-2023 (ਐਤਵਾਰ), 02-12-2023 (ਸਨੀਵਾਰ) ਅਤੇ ਮਿਤੀ 03-12-2023 (ਐਤਵਾਰ) ਨੂੰ ਫਾਜ਼ਿਲਕਾ ਦੇ ਸਮੂਹ ਪੋਲਿੰਗ ਬੂਥਾਂ ਤੇ ਲਗਾਏ ਜਾ ਰਹੇ ਹਨ। ਇਹਨਾਂ ਕੈਂਪਾਂ ਵਿੱਚ ਬੀ.ਐਲ.ਓਜ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੂਥਾਂ ਤੇ ਬੈਠਣਗੇ। ਇਹਨਾਂ ਕੈਂਪਾਂ ਵਿੱਚ ਆਮ ਲੋਕ ਫਾਰਮ ਨੰ. 6 (ਨਵੀਂ ਵੋਟ ਬਨਾਉਣ ਲਈ), ਫਾਰਮ ਨੰ. 6ਏ (ਐਨ.ਆਰ.ਆਈ. ਵੋਟਰਜ਼ ਲਈ), ਫਾਰਮ ਨੇ 6ਬੀ (ਵੋਟਰ ਕਾਰਡਾਂ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਲਈ), ਫਾਰਮ ਨੰ: 7 (ਵੋਟ ਕਟਵਾਉਣ ਲਈ, ਅਤੇ ਫਾਰਮ ਨੰ: 8 (ਵੋਟਰ ਕਾਰਡ ਵਿੱਚ ਕਿਸੇ ਤਰ੍ਹਾਂ ਦੀ ਸੋਧ ਕਰਨ, ਵੋਟ ਸ਼ਿਫਟ ਕਰਵਾਉਣ ਲਈ) ਬੀ.ਐਲ.ਓਜ ਕੋਲ ਫਾਰਮ ਭਰ ਸਕਦੇ ਹਨ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਲੋਕਾਂ ਨੂੰ ਇਨ੍ਹਾਂ ਕੈਂਪਾਂ ਦਾ ਲਾਭ ਉਠਾਉਣ ਦੀ ਅਪੀਲ ਕੀਤੀ। 

Advertisement
Advertisement
Advertisement
Advertisement
Advertisement
error: Content is protected !!