ਰਘਬੀਰ ਹੈਪੀ, ਬਰਨਾਲਾ, 1 ਨਵੰਬਰ 2023
ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਟੰਡਨ ਇੰਟਰਨੈਸ਼ਨਲ ਸਕੂਲ ਵਿਚ “ਸਪੋਰਟਸ ਮੀਟ” ਕਰਵਾਈ ਗਈ ਸੀ । ਜਿਸ ਵਿਚ ਨਰਸਰੀ ਤੋਂ ਅੱਠਵੀਂ ਕਲਾਸ ਦੇ ਬੱਚਿਆਂ ਨੇ ਭਾਗ ਲਿਆ ਸੀ । ਜਿਸ ਵਿਚ ਬੱਚਿਆਂ ਨੂੰ ਸੈਕ ਰੇਸ , ਫਰੋਗ ਰੇਸ , ਹਾਡਲ ਰੇਸ , ਡ੍ਰੈਗ ਬਾਲ ਰੇਸ , ਹੋਲਡ ਬਾਲ , ਰੈਬਿਟ ਰੇਸ , ਪਿਕ ਐਂਡ ਡ੍ਰੌਪ , ਵੋਮ ਰੇਸ , ਬੈਂਗਲ ਰੇਸ ,ਬਲੂਨ ਬਸਟਿੰਗ, ਰਸ਼ਾ ਕਸੀ , 100 ਮੀਟਰ ਦੌੜ ਆਦਿ ਰੇਸ਼ ਕਰਵਾਈਆਂ ਗਈਆਂ ਸੀ । ਬੱਚਿਆਂ ਦੇ ਸੈਮੀ ਫਾਈਨਲ ਅਤੇ ਫਾਈਨਲ ਦੋ ਜੋਨ ਬਨਾਏ ਗਏ ਸੀ। ਸੈਮੀ ਫਾਈਨਲ ਰੇਸ਼ ਦੇ ਜੇਤੂ ਬੱਚਿਆਂ ਨੇ ਫਾਈਨਲ ਵਿੱਚ ਭਾਗ ਲਿਆ ਅਤੇ ਅਪਣੀ – ਅਪਣੀ ਜਿੱਤ ਦਰਜ ਕਰਵਾਈ। ਸਕੂਲ ਪ੍ਰਿੰਸੀਪਲ ਡਾਕਟਰ ਸ਼ਰੂਤੀ ਸ਼ਰਮਾ ਅਤੇ ਵਾਇਸ ਪ੍ਰਿੰਸੀਪਲ ਸ਼ਾਲਿਨੀ ਕੌਸ਼ਲ ਨੇ ਜੇਤੂ ਰਹੇ ਨੂੰ ਵਧਾਈ ਦਿਤੀ ਅਤੇ ਜੇਤੂ ਬੱਚਿਆਂ ਦੇ ਮੈਡਲ ਪਾਕੇ ਸਨਮਾਨਿਤ ਕੀਤਾ । ਬੱਚਿਆਂ ਦੀ ਹੌਸਲਾ ਅਫਜਾਈ ਕੀਤੀ ਅਤੇ ਅਗੇ ਵਧਣ ਦੀ ਪ੍ਰੇਰਨਾ ਦਿਤੀ ਕਿ ਇਸ ਪ੍ਰਕਾਰ ਜਿੰਦਗੀ ਦੇ ਹਰ ਮੁਕਾਬਲੇ ਨੂੰ ਜਿੱਤਣ। ਸਕੂਲ ਦੀ ਪ੍ਰਿੰਸੀਪਲ ਨੇ ਦੱਸਿਆ ਕਿ ਟੰਡਨ ਇੰਟਰਨੈਸ਼ਨਲ ਸਕੂਲ ਵਿੱਚ ਤਿਨ ਰੋਜ਼ਾ ਸਪੋਰਟਸ ਦੇ ਮੁਕਾਬਲੇ ਜੋ ਕਿ ਪ੍ਰੀ-ਪ੍ਰਾਇਮਰੀ ਤੋਂ ਅਠਵੀਂ ਤੱਕ ਦੇ ਬੱਚਿਆਂ ਦੀ ਸਪੋਰਟਸ ਮੀਟ ਕਰਵਾਈ ਗਈ ਸੀ । ਪਹਿਲੇ ਦਿਨ ਪ੍ਰੀ-ਪ੍ਰਾਇਮਰੀ ਦੀ ਅਤੇ ਦੂਸਰੇ ਦਿਨ ਤੀਸਰੀ ਤੋਂ ਅਠਵੀਂ ਤੱਕ ਅਤੇ ਤੀਸਰੇ ਦਿਨ ਫਾਈਨਲ ਕਰਵਾਏ ਗਏ। ਜਿਸ ਵਿੱਚ ਸਕੂਲ ਦੇ ਸਾਰੇ ਬੱਚਿਆਂ ਨੇ ਵੱਧ- ਚੜਕੇ ਭਾਗ ਲਿਆ। ਰੇਸ਼ ਨੂੰ ਜਿੱਤਣ ਲਈ ਬੱਚਿਆਂ ਨੇ ਅਪਣਾ ਪੂਰਾ ਦਮ ਲਗਾਇਆ। ਪ੍ਰਿੰਸੀਪਲ ਦੱਸਿਆ ਕਿ ਬੱਚਿਆਂ ਲਈ ਸਪੋਰਟਸ ਬਹੁਤ ਜਰੂਰੀ ਹੈ। ਬੱਚਿਆਂ ਦਾ ਸਰੀਰਿਕ ਅਤੇ ਮਾਨਸਿਕ ਵਿਕਾਸ਼ ਹੁੰਦਾ ਹੈ। ਬੱਚਿਆਂ ਲਈ ਇਸ ਪ੍ਰਕਾਰ ਦੇ ਉਪਰਾਲੇ ਟੰਡਨ ਇੰਟਰਨੈਸ਼ਨਲ ਸਕੂਲ ਸਮੇਂ- ਸਮੇਂ ਉਪਰ ਕਰਦਾ ਰਹੇਗਾ।