ਸੋਨੀਆ ਖਹਿਰਾ, ਖਰੜ 13 ਅਕਤੂਬਰ, 2023
ਮੋਹਾਲੀ ਜਿਲ੍ਹੇ ਦੇ ਖਰੜ ਵਿਖੇ ਵਾਪਰੀ ਦਿਲ ਦਹਿਲਾ ਦੇਣ ਵਾਲੀ ਘਟਨਾ ‘ਚ ਛੋਟੇ ਭਰਾ ਨੇ ਆਪਣੇ ਵੱਡੇ ਭਰਾ, ਭਰਜਾਈ ਅਤੇ ਭਤੀਜੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਅਕਾਨੂੰਨੀ ਕਾਰਵਾਈ ਸ਼ੁਰੂ ਕਰਕੇ, ਕਤਲਾਂ ਦਾ ਕਾਰਣ ਜਾਣਨ ਲਈ ਤਫਤੀਸ਼ ਅਤੇ ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਲਖਬੀਰ ਸਿੰਘ ਨੇ ਆਪਣੇ ਹੀ ਵੱਡੇ ਭਰਾ ਦਾ ਸਾਰਾ ਟੱਬਰ ਹੀ ਖਤਮ ਕਰ ਦਿੱਤਾ । ਉਸ ਨੇ ਆਪਣੇ ਵੱਡੇ ਭਰਾ ਸਤਵੀਰ ਸਿੰਘ ਤੇ ਭਰਜਾਈ ਅਮਨਦੀਪ ਕੌਰ ਦਾ ਕਤਲ ਕਰਨ ਮਗਰੋਂ ਉਹਨਾਂ ਦੀ 2 ਸਾਲ ਦੀ ਧੀ ਅਨਹਦ ਨੂੰ ਜਿਉਂਦਿਆਂ ਹੀ ਨਹਿਰ ਵਿਚ ਸੁੱਟ ਦਿੱਤਾ । ਜਿਸ ਨਾਲ ਉਸ ਦੀ ਵੀ ਮੌਤ ਹੋ ਗਈ। ਮ੍ਰਿਤਕਾਂ ਦੇ ਪਰਿਵਾਰਿਕ ਮੈਂਬਰ ਨੇ ਕਿਹਾ ਕਿ ਕਤਲਾਂ ਦੇ ਕਾਰਣ ਬਾਰੇ ਕੋਈ ਪਤਾ ਹੀ ਨਹੀਂ ਲੱਗ ਰਿਹਾ। ਪਰੰਤੂ ਉਨ੍ਹਾਂ ਇਨ੍ਹਾਂ ਜਰੂਰ ਕਿਹਾ ਕਿ ਕਾਤਿਲ ਭਰਾ ਦੇ ਨਾਲ ਉਸ ਦਾ ਇੱਕ ਦੋਸਤ ਵੀ ਕੁੱਝ ਦਿਨਾਂ ਤੋਂ ਉਸ ਦੇ ਨਾਲ ਹੀ ਰਹਿੰਦਾ ਸੀ, ਉਹ ਦੋਵੇਂ ਕੀ ਪਲਾਨਿੰਗ ਕਰਦੇ ਸਨ, ਇਸ ਦਾ ਖੁਲਾਸਾ ਤਾਂ ਪੁਲਿਸ ਤਫਤੀਸ਼ ਤੋਂ ਬਾਅਦ ਹੀ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਘਿਨਾਉਣੇ ਕਾਰੇ ਵਿਚ ਮ੍ਰਿਤਕ ਦੇ ਛੋਟੇ ਭਰਾ ਦੇ ਦੋਸਤ ਨੇ ਵੀ ਉਸ ਦੀ ਮਦਦ ਕੀਤੀ ਹੈ।। ਉਨ੍ਹਾ ਕਿਹਾ ਕਿ ਕਾਤਿਲ ਭਰਾ ਗ੍ਰਿਫਤਾਰ ਹੋ ਗਿਆ ਹੈ ਜਦੋਂਕਿ ਉਸ ਦੇ ਜੁਰਮ ਦਾ ਭਾਗੀਦਾਰ ਦੋਸਤ ਫਰਾਰ ਹੈ। ਪੁਲਿਸ ਤਫਤੀਸ਼ ਅਨੁਸਾਰ ਦੋਸ਼ੀ ਅਨੁਸਾਰ ਉਸ ਨੇ ਆਪਣੇ ਭਰਾ ਤੇ ਭਰਜਾਈ ਦੀਆਂ ਲਾਸ਼ਾਂ ਰੋਪੜ ਨਹਿਰ ਅਤੇ ਭਤੀਜੀ ਨੂੰ ਮੋਰਿੰਡਾ ਨਹਿਰ ਵਿੱਚ ਸੁੱਟਿਆ ਹੈ।