ਹਰਿੰਦਰ ਨਿੱਕਾ , ਬਰਨਾਲਾ 5 ਅਕਤੂਬਰ 2023
ਸ਼ਹਿਰ ਦੀ ਰਹਿਣ ਵਾਲੀ ਇੱਕ ਨਾਬਾਲਿਗ ਲੜਕੀ ਨੂੰ ਦੋ ਲੜਕਿਆਂ ਨੇ ਆਪਣੀ ਹਵਸ ਦਾ ਸ਼ਿਕਾਰ ਬਣਾ ਕੇ, ਉਸ ਦੀ ਵੀਡੀਓ ਵੀ ਬਣਾ ਲਈ। ਫਿਰ ਦੋਵੇਂ ਜਣਿਆਂ ਨੇ ਉਸ ਨੂੰ ਵੀਡੀਓ ਵਾੲਰਿਲ ਕਰਨ ਦਾ ਭੈਅ ਦਿਖਾ ਕੇ ਲੱਖਾਂ ਰੁਪਏ ਵੀ ਬਟੋਰ ਲਏ ਤੇ ਮੂੰਹ ਖੋਲ੍ਹਣ ਤੋਂ ਰੋਕਣ ਲਈ ਜਾਨੋਂ ਮਾਰ ਦੇਣ ਦੀਆਂ ਧਮਕੀਆਂ ਵੀ ਦਿੱਤੀਆਂ। ਸਹਿਮ ਦੇ ਸਾਏ ਹੇਠ ਤਿਲ ਤਿਲ ਕਰਕੇ ਜਿਉਂ ਰਹੀ, ਲੜਕੀ ਪੁਲਿਸ ਕੋਲ ਪਹੁੰਚ ਗਈ। ‘ਤੇ ਪੁਲਿਸ ਨੇ ਦੋਵੇਂ ਦੋਸ਼ੀਆਂ ਖਿਲਾਫ ਜਬਰ ਜਨਾਹ ਅਤੇ ਬਲੈਕਮੇਲਿੰਗ ਕਰਨ ਦੇ ਦੋਸ਼ ਤਹਿਤ ਐਫ.ਆਈ.ਆਰ. ਦਰਜ ਕਰਕੇ,ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ।
ਕਰੀਬ ਸੋਲਾਂ ਕੁ ਵਰ੍ਹਿਆਂ ਦੀ ਪੀੜਤ ਲੜਕੀ ਨੇ ਪੁਲਿਸ ਕੋਲ ਬਿਆਨ ਲਿਖਵਾਇਆ ਕਿ ਬੱਬਰਾਂ ਵਾਲੇ ਕੋਠੇ ਬਰਨਾਲਾ ਦਾ ਰਹਿਣ ਵਾਲੇ ਜਸਕਰਨ ਸਿੰਘ ਅਤੇ ਸ਼ਕਤੀ ਨਗਰ ਬਰਨਾਲਾ ਦੀ ਗਲੀ ਨੰਬਰ 3 ਦੇ ਵਾਸੀ ਰਘਵੀਰ ਸਿੰਘ ਨੇ ਅਰਸਾ ਕਰੀਬ ਇੱਕ ਸਾਲ ਪਹਿਲਾਂ ਉਸ ਨਾਲ ਜਬਰ ਜ਼ਨਾਹ ਕਰਕੇ ਵੀਡਿਉ ਬਣਾ ਲਈ ਸੀ । ਵੀਡੀਓ ਵਾੲਰਿਲ ਕਰਨ ਦਾ ਭੈਅ ਦਿਖਾ ਕੇ ਦੋਵਾਂ ਜਣਿਆਂ ਨੇ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਬਲੈਕਮੇਲ ਕਰਕੇ, ਉਸ ਤੋਂ 6 ਲੱਖ ਰੁਪਏ ਵੀ ਲੈ ਗਏ। ਰੌਲਾ ਪਾਉਣ ਜਾਂ ਸ਼ਕਾਇਤ ਕਰਨ ਤੋਂ ਰੋਕਣ ਲਈ, ਉਨ੍ਹਾਂ ਨੇ ਜਾਨੋ ਮਾਰਨ ਦੀਆਂ ਧਮਕੀਆਂ ਵੀ ਦਿੱਤੀਆ । ਬਲੈਕਮੇਲਿੰਗ ਤੋਂ ਅੱਕ ਕੇ ਆਖਿਰ ਉਸ ਨੇ ਪੁਲਿਸ ਕੋਲ ਪਹੁੰਚ ਕੇ ਸਾਰੀ ਘਟਨਾ ਬਿਆਨ ਕਰ ਦਿੱਤੀ। ਮਾਮਲੇ ਦੀ ਤਫਤੀਸ਼ ਅਧਿਕਾਰੀ ਐਸ.ਆਈ. ਮਨਪ੍ਰੀਤ ਕੌਰ ਨੇ ਪੀੜਤਾ ਦੇ ਬਿਆਨ ਪਰੇ ਦੋਵਾਂ ਨਾਮਜ਼ਦ ਦੋਸ਼ੀਆਂ ਦੇ ਖਿਲਾਫ ਅਧੀਨ ਜ਼ੁਰਮ 376/384/ 506 ਆਈਪੀਸੀ ਅਤੇ ਪੋਸਕੋ ਐਕਟ ਤਹਿਤ ਥਾਣਾ ਸਿਟੀ 2 ਬਰਨਾਲਾ ਵਿਖੇ ਕੇਸ ਦਰਜ਼ ਕਰਕੇ,ਮਾਮਲੇ ਦੀ ਤਫਤੀਸ਼ ਅਤੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ।