ਰਵੀ ਸੈਣ,ਬਰਨਾਲਾ,28 ਸਤੰਬਰ 2023
ਜ਼ਿਲ੍ਹਾ ਪ੍ਰਸ਼ਾਸ਼ਨ ਬਰਨਾਲਾ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਵਾਤਾਵਰਣ ਪ੍ਰਤੀ ਪਿਆਰ ਪਾਉਣ ਲਈ, ਵਾਤਾਵਰਣ ਅਤੇ ਧਰਤੀ ਦੀ ਸਿਹਤ ਸੰਭਾਲ ਲਈ ਅਤੇ ਪਰਾਲੀ ਦੇ ਪ੍ਰਬੰਧਨ ਲਈ ਸਕੂਲੀ ਬੱਚਿਆਂ ਨੂੰ ਇਸ ਬਾਰੇ ਜਾਗਰੁਕ ਕਰਨ ਲਈ ਮੁਹਿੰਮ ਵਿੱਡੀ ਗਈ ਹੈ।
ਇਸੇ ਲੜੀ ਤਹਿਤ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਰਾਲੀ ਨਾ ਜਲਾਉਣ ਸੰਬੰਧੀ ਅਤੇ ਪਰਾਲੀ ਦੇ ਸੁੱਚਜੇ ਪ੍ਰਬੰਧਨ ਲਈ ਜਾਗਰੁਕ ਕਰਨ ਲਈ ਸਕੂਲੀ ਵਿਦਿਆਰਥੀਆਂ ਦੇ ਵੱਖ ਵੱਖ ਮੁਕਾਬਲੇ ਕਰਵਾਏ ਗਏ ਤਾਂ ਜੋ ਵਿਦਿਆਰਥੀ ਇਸ ਮੁਹਿੰਮ ਨਾਲ ਜੁੜ ਕੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾ ਸਕਣ। ਮੁੱਖ ਖੇਤੀਬਾੜੀ ਅਫਸਰ ਡਾ ਜਗਦੀਸ਼ ਸਿੰਘ ਨੇ ਦੱਸਿਆ ਕਿ ਪਰਾਲੀ ਨੂੰ ਅੱਗ ਲਗਾਉਣਾ ਇੱਕ ਜਟਿਲ ਸਮੱਸਿਆ ਬਣ ਚੁੱਕੀ ਹੈ, ਜਦਕਿ ਪਰਾਲੀ ਦੇ ਕਈ ਤਰ੍ਹਾਂ ਨਾਲ ਪ੍ਰਬੰਧਨ ਕੀਤਾ ਜਾ ਸਕਦੇ ਹਨ। ਜਿਵੇਂ ਕਿ ਪਰਾਲੀ ਦੀਆਂ ਬੇਲਰ/ਰੇਕ ਨਾਲ ਗੰਢਾਂ ਬਣਾ ਕੇ ਬਾਹਰ ਕੱਢਿਆ ਜਾ ਸਕਦਾ, ਸੁਪਰ ਸੀਡਰ ਦੀ ਵਰਤੋਂ ਕਰਕੇ ਇਸ ਨੂੰ ਖੇਤ ਵਿੱਚ ਵਾਹ ਕੇ ਕਣਕ ਦੀ ਸਿੱਧੀ ਬਿਜਾਈ ਕੀਤੀ ਪਸ਼ੂਆਂ ਲਈ ਚਾਰਾ ਬਨਾਉਣਾ, ਖੁੰਬਾਂ ਤੇ ਹੋਰ ਫਸਲਾਂ ਦੀ ਮਲਚਿੰਗ ਵੀ ਕੀਤੀ ਜਾ ਸਕਦੀ ਹੈ।
ਇਸ ਸੰਬੰਧੀ ਕਿਸਾਨਾਂ ਨੂੰ ਜਾਣਕਾਰੀ ਦੇਣ ਦੇ ਨਾਲ ਸਕੂਲੀ ਵਿਦਿਆਰਥੀਆਂ ਨੂੰ ਵੀ ਇਸ ਮੁਹਿੰਮ ਦਾ ਹਿੱਸਾ ਬਣਾਇਆ ਗਿਆ ਹੈ ਤਾਂ ਜੋ ਵਿਦਿਆਰਥੀ ਆਪਣੇ ਮਾਪਿਆਂ ਨੂੰ ਪਰਾਲੀ ਨੂੰ ਅੱਗ ਲਗਾਉਣ ਨਾਲ ਹੋਣ ਵਾਲੇ ਨੁਕਸਾਨ ਅਤੇ ਪਰਾਲੀ ਦੇ ਸੁੱਚਜੇ ਪ੍ਰਬੰਧਨ ਸੰਬੰਧੀ ਜਾਣਕਾਰੀ ਦੇ ਸਕਣ। ਇਸ ਲਈ ਖੇਤੀਬਾੜੀ ਵਿਭਾਗ ਬਰਨਾਲਾ ਨੇ ਸੀ ਆਰ ਐਮ ਸਕੀਮ ਵਿੱਚ ਆਈ ਈ ਸੀ ਐਕਟੀਵਿਟੀ ਤਹਿਤ ਅੱਜ ਦੂਸਰਾ ਸਕੂਲੀ ਵਿਦਿਆਰਥੀਆਂ ਦਾ ਮੁਕਾਬਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇਂ) ਧਨੌਲਾ ਵਿੱਚ ਕਰਵਾਏ ਗਏ ਜਿਸ ਵਿੱਚ ਪੇਂਟਿੰਗ , ਭਾਸ਼ਣ ਪ੍ਰਤੀਯੋਗਤਾ ਤੇ ਲੇਖ ਮੁਕਾਬਲਾ ਕਰਵਾਏ ਗਏ।
ਅਮ੍ਰਿਤਪਾਲ ਸਿੰਘ ਖੇਤੀਬਾੜੀ ਵਿਕਾਸ ਅਫਸਰ ਨੇ ਵਿਦਿਅਰਥੀਆਂ ਨੂੰ ਪਰਾਲੀ ਦੀ ਸੁੱਚਜੀ ਵਰਤੋਂ ਕਰਨ ਦੇ ਤਰੀਕੇ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਸੁਨੀਤਾ ਸਰਮਾਂ ਨੇ ਕਿਸਾਨਾਂ ਨੇ ਵਿਦਿਆਰਥੀਆਂ ਨੂੰ ਖੇਤੀ ਮਸ਼ੀਨਰੀ ਤੇ ਉਸ ਦੀ ਵਰਤੋਂ ਕਰਨ ਤੇ ਵਾਤਾਵਰਨ, ਪਾਣੀ ਤੇ ਧਰਤੀ ਦੀ ਸੰਭਾਲ ਬਾਰੇ, ਵਾਤਾਵਰਣ ਦੀ ਸਿਹਤ ਸੰਭਾਲ ਕਰਨ, ਹਰ ਘਰ ਇੱਕ ਦਰੱਖਤ ਲਗਾਉਣ ਅਤੇ ਨੈਤਿਕ ਕਦਰਾਂ ਬਾਰੇ ਜਾਣਕਾਰੀ ਦਿੱਤੀ। ਮਨਪ੍ਰੀਤ ਕੌਰ ਅਧਿਆਪਕ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਵਾਤਵਰਣ ਪ੍ਰਤੀ ਸੀਰੀਅਸ ਹੋ ਕੇ ਸਹਿਜਤਾ ਨਾਲ ਸੋਚਣਾ ਜਾਵੇਗਾ ਤਾਂ ਜੋ ਭਵਿੱਖ ਵਿੱਚ ਮਾੜੇ ਨਤੀਜੇ ਨਾ ਦੇਖਣੇ ਪੈਣ। ਪੇਂਟਿੰਗ ਮੁਕਾਬਲਿਆਂ ਵਿੱਚ ਪੁਸ਼ਪਾ ਰਾਣੀ ਨੇ ਪਹਿਲਾ ਸਥਾਨ , ਜ਼ਸਪ੍ਰੀਤ ਸਿੰਘ ਨੇ ਦੂਸਰਾ ਤੇ ਬਲਜਿੰਦਰ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ । ਭਾਸ਼ਣ ਪ੍ਰਤੀਯੋਗਤਾ ਵਿੱਚ ਯਸ਼ਦੀਪ ਸਿੰਘ ਨੇ ਪਹਿਲਾ, ਬਲਜਿੰਦਰ ਸਿੰਘ ਨੇ ਦੂਸਰਾ ਤੇ ਮਨਜੋਤ ਸਿੰਘ ਨੇ ਤੀਸਰਾ ਸਥਾਨ ਕੀਤਾ। ਲੇਖ ਮੁਕਾਬਲੇ ਵਿੱਚ ਉਮਰੀਨ ਖਾਂ ਨੇ ਪਹਿਲਾ, ਤਵੀਸ਼ ਸਿੰਗਲਾ ਨੇ ਦੂਸਰਾ ਤੇ ਤਾਜਪ੍ਰੀਤ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਇਸ ਸਮੇਂ ਖੇਤੀਬਾੜੀ ਵਿਭਾਗ ਬਰਨਾਲਾ ਤੋਂ ਦਿਲਦਾਰ ਸਿੰਘ ਖੇਤੀਬਾੜੀ ਉਪਨਿਰੀਖਕ, ਮੱਖਣ ਲਾਲ ਖੇਤੀਬਾੜੀ ਉਪਨਿਰੀਖਕ, ਸਿਮਰਨ ਜੀਤ ਸਿੰਘ, ਕੁਲਦੀਪ ਕੁਮਾਰ ਤੇ ਗੁਰਮੀਤ ਸਿੰਘ ਅਤੇ ਤੇ ਸਕੂਲ ਦਾ ਸਟਾਫ ਅਤੇ ਵਿਦਿਆਰਥੀ ਹਾਜਰ ਸਨ। ਖੇਤੀਬਾੜੀ ਵਿਭਾਗ ਦੀ ਟੀਮ ਨੇ ਸਕੂਲੀ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਅਤੇ ਰਿਫਰੈੱਸ਼ਮੈਂਟ fੱਦਤੀ ਗਈ।