ਰਿਚਾ ਨਾਗਪਾਲ, ਪਟਿਆਲਾ, 4 ਸਤੰਬਰ 2023
ਪੰਜਾਬ ਸਰਕਾਰ ਅਤੇ ਨਗਰ ਨਿਗਮ ਪਟਿਆਲਾ ਵੱਲੋਂ ਆਉਣ ਵਾਲੀਆਂ ਨਗਰ ਨਿਗਮ ਦੇ ਸਬੰਧ ਵਿੱਚ ਨਵੀਂ ਵਾਰਡਬੰਦੀ ਘੋਸ਼ਿਤ ਕੀਤੀ ਗਈ ਹੈ। ਅੱਜ ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਕੇ.ਕੇ. ਮਲਹੌਤਰਾ ਅਤੇ ਹੋਰ ਪਾਰਟੀ ਆਗੂਆਂ ਨੇ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਮੀਤ ਪ੍ਰਧਾਨ ਬੀਬਾ ਜੈਇੰਦਰ ਕੌਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਸੰਯੁਕਤ ਕਮਿਸ਼ਨਰ ਕੋਲ ਪਹੁੰਚ ਕੇ ਆਪਣੇ ਇਤਰਾਜ ਦਰਜ ਕਰਵਾਏ। ਇਸ ਮੌਕੇ ਮਲਹੌਤਰਾ ਨੇ ਕਿਹਾ ਕਿ ਸਾਲ 2018 ਵਿੱਚ ਹੋਈ ਵਾਰਡਬੰਦੀ ਦੇ ਸਮੇਂ ਜੋ ਸ਼ਹਿਰ ਦੀ ਪਾਪੂਲੇਸ਼ਨ ਸੀ, ਉਹੀ 2023 ਦੇ ਸਰਵੇ ਵਿੱਚ ਵੀ ਆਈ ਹੈ। ਅਰਥਾਤ ਕਿਸੇ ਵੀ ਕਿਸਮ ਦਾ ਕੋਈ ਵੀ ਵਾਧਾ ਦਰਜ ਨਹੀਂ ਹੋਇਆ। ਜਦੋ ਕਿ ਵਾਰਡ ਬੰਦੀ ਦੇ ਕਾਨੂੰਨ ਮੁਤਾਬਕ 10 ਪ੍ਰਤੀਸ਼ਤ ਵਾਧਾ ਹੋਣ ’ਤੇ ਨਵੀਂ ਵਾਰਡਬੰਦੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਆਪ ਪਾਰਟੀ ਵੱਲੋਂ ਆਪਣੇ ਚਹੇਤੇ ਨੂੰ ਖੁਸ਼ ਕਰਨ ਲਈ ਮਨ ਮੁਤਾਬਕ ਇਹ ਵਾਰਡਬੰਦੀ ਕੀਤੀ ਗਈ ਹੈ ਜੋ ਕਿ ਕਾਨੂੰਨ ਮੁਤਾਬਕ ਬਿਲਕੁੱਲ ਹੀ ਗਲਤ ਹੈ।
ਉਨ੍ਹਾਂ ਕਿਹਾ ਕਿ ਕੁਝ ਵਾਰਡਾਂ ਨੂੰ ਬਿਨ੍ਹਾਂ ਕਿਸੇ ਕਾਰਨ ਤੋਂ ਹੀ ਐਸ.ਸੀ. ਅਤੇ ਬੀ.ਸੀ. ਰਿਜ਼ਰਵ ਕਰ ਦਿੱਤਾ ਗਿਆ ਹੈ ਜੋ ਕਿ ਸਿੱਧੇ ਤੌਰ ’ਤੇ ਲੋਕਤੰਤਰ ਦਾ ਘਾਣ ਹੈ। ਉਨ੍ਹਾਂ ਕਿਹਾ ਕਿ ਭਾਜਪਾ ਪਟਿਆਲਾ ਸ਼ਹਿਰੀ ਇਸ ਵਾਰਡਬੰਦੀ ਦਾ ਪੂਰਨ ਤੌਰ ’ਤੇ ਵਿਰੋਧ ਕਰਦੀ ਹੈ ਅਤੇ ਅਗਰ ਨਿਗਮ ਕਮਿਸ਼ਨਰ ਵੱਲੋਂ ਉਨ੍ਹਾਂ ਦੀ ਕੋਈ ਵੀ ਸੁਣਵਾਈ ਨਾ ਕੀਤੀ ਗਈ ਤਾਂ ਉਹ ਕੋਰਟ ਜਾਣ ਲਈ ਮਜਬੂਰ ਹੋਣਗੇ। ਇਸ ਮੌਕੇ ਸੁਖਵਿੰਦਰ ਕੌਰ ਨੌਲੱਖਾ, ਹਰਦੇਵ ਸਿੰਘ ਬੱਲੀ, ਸੋਨੂੰ ਸੰਗਰ, ਬਲਵੰਤ ਰਾਏ, ਗਿੰਨੀ ਨਾਗਪਾਲ, ਹਰਿਸ਼ ਕਪੂਰ, ਸੰਦੀਪ ਮਲਹੌਤਰਾ, ਸੰਜੇ ਸ਼ਰਮਾ, ਰਜਿੰਦਰ ਸ਼ਰਮਾ, ਨਿਖਿਲ ਬਾਤਿਸ਼, ਸ਼ੰਮੀ ਡੈਂਟਰ, ਹੈਪੀ ਵਰਮਾ, ਪ੍ਰੋਮਿਲਾ ਮਹਿਤਾ, ਗੋਪੀ ਰੰਗੀਲਾ, ਨਿਖਿਲ ਕਾਕਾ, ਵਨੀਤ ਸਹਿਗਲ, ਡਾ. ਸੰਦੀਪ ਯਾਦਵ, ਸਿਕੰਦਰ ਚੌਹਾਨ, ਸੰਜੇ ਹੰਸ, ਕੇਵਲ ਸ਼ਰਮਾ, ਰੋਬਿਨ ਗਰੋਵਰ, ਮਨੀਸ਼ਾ ਉਪਲ, ਪ੍ਰਦੀਪ ਸ਼ਰਮਾ, ਨਕੁਲ ਸੌਫਤ, ਜਸਵਿੰਦਰ ਜੁਲਕਾਂ, ਇੰਦਰ ਨਾਰੰਗ, ਸੌਰਵ ਸ਼ਰਮਾ, ਸਚਿਨ ਢੰਡ, ਹਰਸ਼ ਭਾਰਦਵਾਜ, ਰਮੇਸ਼ ਕੁਮਾਰ, ਗੁਰਧਿਆਨ ਸਿੰਘ, ਗੁਰਭਜਨ ਸਿੰਘ ਲਚਕਾਣੀ, ਅਮਰਨਾਥ ਪੌਨੀ ਝਿਲ, ਹੈਪੀ ਸ਼ਰਮਾ ਤੋਂ ਇਲਾਵਾ ਹੋਰ ਵੀ ਆਗੂ ਹਾਜ਼ਰ ਸਨ।