Police ਨੇ ਆਹ ਫੜ੍ਹ ਲਿਆ ਕੋਟਦੁੱਨੇ ਵਾਲਾ ਪ੍ਰੋਡਿਊਸਰ DXXX,,,,
ਜੋਗੀਆਂ ਨਾਲ ਪ੍ਰੋਡਿਊਸਰ DXXX ਦਾ ਪੰਗਾ
ਹਰਿੰਦਰ ਨਿੱਕਾ , ਬਰਨਾਲਾ 3 ਸਤੰਬਰ 2023
ਸੋਸ਼ਲ ਮੀਡੀਆ ਸਟਾਰ ‘ਤੇ ਆਪਣੀਆਂ ਵਿਵਾਦਤ ਵੀਡੀਓ ਕਰਕੇ,ਹਮੇਸ਼ਾ ਸੁਰਖੀਆਂ ਬਟੋਰਨ ਵਾਲੇ ਕੋਟਦੁੱਨੇ ਵਾਲੇ ਪ੍ਰੋਡਿਊਸਰ DXXX ਨੂੰ ਜੋਗੀਆਂ ਨਾਲ ਲਿਆ ਪੰਗਾ, ਭਾਰੀ ਪੈ ਗਿਆ। ਜੋਗੀਨਾਥ ਭਾਈਚਾਰੇ ਦੀ ਸ਼ਕਾਇਤ ਦੇ ਅਧਾਰ ਪਰ, ਆਖਿਰ ਪੁਲਿਸ ਨੇ ਪ੍ਰੋਡਿਊਸਰ ਨੂੰ ਕੀਲ ਕੇ ਪਟਾਰੀ ਵਿੱਚ ਪਾ ਹੀ ਲਿਆ। ਪੁਲਿਸ ਨੇ ਪ੍ਰੋਡਿਊਸਰ ਅਤੇ ਉਸ ਦੇ ਕਰੀਬੀ ਸਹਿਯੋਗੀ ਖਿਲਾਫ ਸੰਗੀਨ ਅਪਰਾਧਿਕ ਜ਼ੁਰਮਾਂ ਤਹਿਤ ਕੇਸ ਦਰਜ਼ ਕਰਕੇ,ਉਸ ਨੂੰ ਗਿਰਫਤਾਰ ਵੀ ਕਰ ਲਿਆ ਹੈ। ਕੇਸ ਦਰਜ਼ ਕਰਨ ਅਤੇ ਦੋ ਜਣਿਆਂ ਨੂੰ ਗਿਰਫਤਾਰ ਕੀਤੇ ਜਾਣ ਦੀ ਪੁਸ਼ਟੀ ਥਾਣਾ ਧਨੌਲਾ ਦੇ ਐਸ.ਐਚ.ਓ. ਲਖਵਿੰਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਰ ਦਿੱਤੀ ਹੈ।
ਪੁਲਿਸ ਨੂੰ ਦਿੱਤੇ ਬਿਆਨ ‘ਚ ਛਿੰਦਾ ਨਾਥ ਪੁੱਤਰ ਕੇਸਰ ਨਾਥ ਵਾਸੀ ਨੇੜੇ ਦਾਣਾ ਮੰਡੀ ਧਨੌਲਾ, ਜਿਲ੍ਹਾ ਬਰਨਾਲਾ ਨੇ ਦੱਸਿਆ ਕਿ ਕਿ ਉਹ ਜੋਗੀਨਾਥ ਬਰਾਦਰੀ ਨਾਲ ਸਬੰਧ ਰੱਖਦੈ ਅਤੇ ਐਸ.ਟੀ. ਸੈਲ ਬਰਨਾਲਾ ਦਾ ਪ੍ਰਧਾਨ ਹੈ। ਹਰਿੰਦਰ ਸਿੰਘ ਉਰਫ Producer ਪ੍ਰੋਡਿਊਸਰ DXXX ਵਾਸੀ ਕੋਟਦੁੱਨਾ ਦਾ ਸ਼ੋਸਲ ਮੀਡੀਆ ਫੇਸਬੁੱਕ, ਯੂਟਿਊਬ ਆਦਿ ਪਰ ਪ੍ਰੋਡਿਊਸਰ DXXX ਨਾਮ ਦਾ ਚੈਨਲ ਬਣਾਇਆ ਹੋਇਆ ਹੈ। ਸੋਸਲ ਮੀਡੀਆ ਪਰ ਹਰਿੰਦਰ ਸਿੰਘ ਉਰਫ ਪ੍ਰੋਡਿਊਸਰ DXXX ਉਕਤ ਆਪਣੇ ਨਾਲ ਦੇ ਸਾਥੀਆ ਕਿਸਨ ਦਾਸ ਉਰਫ ਬਾਵਾ ਰੋੜੀ ਪੁੱਤਰ ਨੱਥੂ ਰਾਮ ਵਾਸੀ ਰੋੜੀ (ਹਰਿਆਣਾ) ਅਤੇ 3/4 ਨਾਮਲੂਮ ਵਿਅਕਤੀਆ ਨਾਲ ਰਲ ਕੇ ਸਾਡੀ ਜੋਗੀ ਬਰਾਦਰੀ ਦੇ ਖਿਲਾਫ ਵੀਡੀਓ ਬਣਾ ਕੇ ਸਾਨੂੰ ਅਤੇ ਸਾਡੀਆਂ ਔਰਤਾਂ ਅਤੇ ਕੁੜੀਆਂ ਦੇ ਖਿਲਾਫ ਬਹੁਤ ਭੱਦੀ ਸ਼ਬਦਾਂਵਲੀ ਵਰਤਦਾ ਹੈ ਅਤੇ ਸਾਡੀ ਬਰਾਦਰੀ ਬਾਰੇ ਵੀ ਮਾੜਾ ਬੋਲਦਾ ਹੈ। ਇਹ ਵਿਅਕਤੀ ਮੁੰਦਰਾਂ ਪਾ ਕੇ ਸਾਡੇ ਧਰਮ ਦੇ ਖਿਲਾਫ ਪ੍ਰਚਾਰ ਕਰਦੇ ਹਨ। ਸਾਡੀ ਜੋਗੀ ਬਰਦਾਰੀ ਦੀਆਂ ਪੰਚਾਇਤਾਂ ਦੀ ਨਕਲ ਕਰਦੇ ਹਨ ਅਤੇ ਸੋਸਲ ਮੀਡੀਆ ਪਰ ਸਾਡੀ ਜੋਗੀ ਬਰਾਦਰੀ ਨੂੰ ਬਦਨਾਮ ਕਰਦੇ ਹਨ। ਜਿਸ ਕਰਕੇ ਸਾਡੀਆ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਅਤੇ ਸਾਡੀ ਜੋਗੀ ਬਰਾਦਰੀ ਦਾ ਸਮਾਜ ਵਿੱਚ ਅਕਸ ਖਰਾਬ ਕਰਦੇ ਹਨ। ਛਿੰਦਾ ਨਾਥ ਨੇ ਕਿਹਾ ਕਿ ਅਜਿਹਾ ਕਰਨ ਤੋਂ ਰੋਕਣ ਲਈ ਹਰਵਿੰਦਰ ਸਿੰਘ ਉਰਫ ਪ੍ਰੋਡਿਊਸਰ DXXX ਅਤੇ ਕਿਸਨ ਦਾਸ ਉਰਫ ਬਾਵਾ ਰੋੜੀ ਉਕਤਾਨ ਅਤੇ 3/4 ਨਾਮਲੂਮ ਵਿਅਕਤੀਆ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਥਾਣਾ ਧਨੌਲਾ ਦੇ ਐਸ.ਐਚ.ਓ. ਲਖਵਿੰਦਰ ਸਿੰਘ ਨੇ ਦੱਸਿਆ ਕਿ ਪ੍ਰਡਿਊਸਰ ਹਰਵਿੰਦਰ ਸਿੰਘ ਅਤੇ ਕਿਸ਼ਨ ਸਿੰਘ ਰੋੜੀ ਦੇ ਖਿਲਾਫ ਛਿੰਦਾ ਨਾਥ ਦੇ ਬਿਆਨ ਪਰ Section 3 (1) (R) Of SC & ST (Prevention of Atrocities Act. 1989), 67 IT ACT ਥਾਣਾ ਧਨੌਲਾ ਅਤੇ 3/4 ਹੋਰ ਨਾਮਲੂਮ ਵਿਅਕਤੀਆਂ ਦੇ ਵਿਰੁੱਧ ਕੇਸ ਦਰਜ ਕਰਕੇ,ਉਕਤ ਦੋਵੇਂ ਨਾਮਜ਼ਦ ਦੋਸ਼ੀਆਂ ਨੂੰ ਗਿਰਫਤਾਰ ਕਰਕੇ,ਉਨ੍ਹਾਂ ਤੋਂ ਪੁੱਛਗਿੱਛ ਕਰਕੇ,ਉਨਾਂ ਦੇ ਹੋਰ ਸਾਥੀਆਂ ਦੀ ਸ਼ਿਨਾਖਤ ਕਰਕੇ,ਉਨਾਂ ਨੂੰ ਵੀ ਗਿਰਫਤਾਰ ਕਰਕੇ,ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ