ਰਾਜੇਸ਼ ਗੋਤਮ , ਪਟਿਆਲਾ 3 ਸਤੰਬਰ 2023
ਕੰਬਾਇਨ ਬਣਾਉਣ ਵਾਲੀ ਫੈਕਟਰੀ ਦੇ ਮੈਨੇਜਰ ਨੇ ਨਵੀਂ ਕੰਬਾਇਨ ਤਿਆਰ ਕਰਕੇ ਦੇਣ ਦੇ ਲੱਖਾਂ ਰੁਪਏ ਤਾਂ ਲੈ ਲਏ, ਪਰ ਸਮੇਂ ਸਿਰ ਨਾ ਤਾਂ ਕੰਬਾਇਨ ਦਿੱਤੀ ਅਤੇ ਨਾਹ ਹੀ ਵਾਰ ਵਾਰ ਮੰਗਣ ਤੇ ਐਡਵਾਂਸ ਰੁਪਏ ਲੱਖਾਂ ਰੁਪਏ ਮੋੜੇ। ਆਖਿਰ ਮਾਮਲਾ ਪੁਲਿਸ ਕੋਲ ਪਹੁੰਚਿਆਂ ਤਾਂ ਨਾਮਜ਼ਦ ਦੋਸ਼ੀ ਫੈਕਟਰੀ ਮੈਨੇਰਜ ਸਣੇ ਦੋ ਜਣਿਆਂ ਖਿਲਾਫ ਪੁਲਿਸ ਨੇ ਥਾਣਾ ਭਾਦਸੋਂ ਵਿਖੇ ਅਪਰਾਧਿਕ ਕੇਸ ਦਰਜ਼ ਕਰਕੇ,ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ।
ਪੁਲਿਸ ਨੂੰ ਦਿੱਤੀ ਸ਼ਕਾਇਤ ‘ਚ ਨਿਰਮਲ ਸਿੰਘ ਪੁੱਤਰ ਗੁਰਤੇਜ ਸਿੰਘ ਵਾਸੀ ਪਿੰਡ ਖੋਖਰ ਖੁਰਦ ,ਥਾਣਾ ਲਹਿਰਾ ਜਿਲਾ ਸੰਗਰੂਰ ਨੇ ਦੱਸਿਆ ਕਿ ਉਸ ਨੇ ਨਵੀ ਕੰਬਾਇਨ ਖਰੀਦਣ ਲਈ ਸਨਸਾਈਨ ਇੰਜੀਨੀਅਰਿੰਗ ਵਰਕਸ ਨਾਭਾ ਰੋਡ ਚਾਸਵਾਲ ਭਾਦਸੋਂ ਦੇ ਮਨੈਜਰ ਪ੍ਰਿੰਸ ਨਾਲ ਸਪਰੰਕ ਕੀਤਾ ਸੀ । ਜਿਸ ਤੋਂ ਬਾਅਦ ਮੈਨੇਜਰ ਪ੍ਰਿੰਸ ਅਤੇ ਉਸਦਾ ਭਰਾ ਗ੍ਹੋਲੀ, ਮੁਦਈ ਪਾਸ ਆਏ ਸਨ। ਜਿੰਨ੍ਹਾਂ ਨੇ ਨਵੀਂ ਕੰਬਾਇਨ ਬਿਨ੍ਹਾ ਇੰਜਣ ਤੋਂ ਤਿਆਰ ਕਰਕੇ ਦੇਣ ਸਬੰਧੀ 11,45,000 ਰੁਪਏ ਵਿੱਚ ਸੋਦਾ ਤੈਅ ਕਰ ਲਿਆ ਸੀ। ਦੋਵਾਂ ਭਰਾਵਾਂ ਨੇ ਮੁਦਈ ਪਾਸੋਂ ਕੁੱਲ 8,70,000 ਰੁਪਏ ਹਾਸਿਲ ਵੀ ਕਰ ਲਏ ਸਨ । ਪਰ ਬਾਅਦ ਵਿੱਚ ਨਾ ਤਾਂ ਉਨ੍ਹਾਂ ਕੰਬਾਇਨ ਤਿਆਰ ਕਰਕੇ ਦਿੱਤੀ ਅਤੇ ਨਾ ਹੀ ਐਂਡਵਾਂਸ ਵਸੂਲ ਕੀਤੇ ਲੱਖਾਂ ਰੁਪਏ ਵਾਪਿਸ ਕੀਤੇ। ਜਦੋਂ ਆਪਸੀ ਗੱਲਬਾਤ ਦੌਰਾਨ ਮਾਮਲਾ ਕਿਸੇ ਤਣ ਪੱਤਣ ਨਹੀਂ ਲੱਗਿਆ ਤਾਂ ਆਖਿਰ ਕੇਸ ਪੁਲਿਸ ਕੋਲ ਪਹੁੰਚ ਗਿਆ। ਪੁਲਿਸ ਨੇ ਪੜਤਾਲ ਉਪਰੰਤ ਮੁਦਈ ਦੇ ਬਿਆਨ ਪਰ ਮੈਨੇਜਰ ਪ੍ਰਿੰਸ ਅਤੇ ਉਸ ਦੇ ਭਰਾ ਗ੍ਹੋਲੀ ਦੇ ਵਿਰੁੱਧ ਅਮਾਨਤ ਵਿੱਚ ਖਿਆਨਤ ਕਰਕੇ,ਸਾਜਿਸ਼ ਰਚ ਕੇ ਠੱਗੀ ਕਰਨ ਦੇ ਜ਼ੁਰਮ ‘ਚ U/S 406,420, 120-B IPC ਤਹਿਤ ਥਾਣਾ ਭਾਦਸੋਂ ਵਿਖੇ ਕੇਸ ਦਰਜ਼ ਕਰਕੇ,ਦੋਸ਼ੀਆਂ ਦੀ ਫੜੋ-ਫੜੀ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ਤਫਤੀਸ਼ ਅਧਿਕਾਰੀ ਦਾ ਕਹਿਣਾ ਹੈ ਕਿ ਜਲਦ ਹੀ ਦੋਸ਼ੀਆਂ ਨੂੰ ਗਿਰਫਤਾਰ ਕਰਕੇ,ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।