ਕੁਦਰਤੀ ਕਰੋਪੀ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਮੱਦਦ ਕਰ ਰਿਹੈ ਸਿਹਤ ਵਿਭਾਗ- ਸਿਵਲ ਸਰਜਨ

Advertisement
Spread information

ਬਿੱਟੂ ਜਲਾਲਾਬਾਦੀ, ਫਾਜ਼ਿਲਕਾ 19 ਅਗਸਤ 2023


    ਕੁਦਰਤੀ ਕਰੋਪੀ ਦਾ ਸਾਹਮਣਾ ਕਰ ਰਹੇ ਪੰਜਾਬ ਵਾਸੀਆਂ ਨਾਲ ਜਿਥੇ ਸੂਬਾ ਸਰਕਾਰ ਵੱਲੋਂ ਚਟਾਨ ਦੀ ਤਰ੍ਹਾਂ ਨਾਲ ਖੜ੍ਹ ਕੇ ਲੋਕਾਂ ਦੀ ਹਰ ਸੰਭਵ ਮੱਦਦ ਕੀਤੀ ਜਾ ਰਹੀ ਹੈ। ਉਥੇ ਸਿਹਤ ਵਿਭਾਗ ਦੀਆਂ ਹਦਾਇਤਾਂ ਤੇ ਸਿਹਤ ਵਿਭਾਗ ਫਾਜ਼ਿਲਕਾ ਵੱਲੋਂ ਕਮਿਊਨਿਟੀ ਹੈਲਥ ਸੈਂਟਰ ਡੱਬਵਾਲਾ ਕਲਾ ਅਤੇ ਜੰਡਵਾਲਾ ਭੀਮੇਸ਼ਾਹ ਅਧੀਨ ਆਉਂਦੇ ਹਸਪਤਾਲਾਂ, ਡਿਸਪੈਂਸਰੀਆਂ ਅਤੇ ਪਿੰਡਾਂ ਤੱਕ ਪਹੁੰਚ ਕੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਯਤਨ ਕੀਤੇ ਜਾ ਰਹੇ ਹਨ।                                         

Advertisement

    ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਿਵਲ ਸਰਜਨ ਡਾਕਟਰ ਸਤੀਸ਼ ਗੋਇਲ ਨੇ ਸਪੱਸ਼ਟ ਕੀਤਾ ਕਿ ਫਾਜ਼ਿਲਕਾ ਅਧੀਨ ਆਉਂਦੇ ਪਿੰਡਾਂ ਤੱਕ ਪਹੁੰਚ ਕਰਕੇ ਜਿਥੇ ਸੀ ਐਚ ਓ, ਮ.ਪ.ਹ.ਵ (ਮੇਲ-ਫ਼ੀਮੇਲ) ਐਮ.ਪੀ.ਐਸ (ਮੇਲ)  ਅਤੇ ਮਾਸ ਮੀਡੀਆ ਵਿੰਗ  ਵੱਲੋਂ ਆਮ ਲੋਕਾਂ ਨੂੰ ਹੜ੍ਹਾਂ ਦੇ ਪਾਣੀ ਵਧਣ ਕਾਰਨ ਪ੍ਰਸ਼ਾਸ਼ਨ ਵਲੋ ਗਰਭਵਤੀ ਔਰਤਾਂ ਦੀ ਲਿਸਟ ਬਣਾ ਕੇ ਸੁਰਖਿਤ ਥਾਵਾਂ ਤੇ ਭੇਜਿਆ ਜਾ ਚੁੱਕਿਆ ਹੈ ਉੱਥੇ ਹੀ ਬਿਮਾਰ ਬਜ਼ੁਰਗਾਂ ਜਿਨ੍ਹਾਂ ਬੀਪੀ , ਸ਼ੂਗਰ ਅਤੇ ਟੀਬੀ ਦੀ ਦਵਾਈ ਚੱਲ ਰਹੀ ਹੈ ਉਨ੍ਹਾਂ ਤੱਕ ਦਵਾਈਆਂ ਭੇਜਣੀਆਂ ਯਕੀਨੀ ਬਣਾਉਣ ਦੀ ਦਾਇਤ ਜਾਰੀ ਕੀਤੀ ਗਈ ਹੈ।                                             

     ਉਨ੍ਹਾਂ ਦੱਸਿਆ ਕਿ ਮਾਹਿਰ ਡਾਕਟਰਾਂ ਦੀ ਅਗਵਾਈ ਹੇਠ ਐਮਰਜੈਂਸੀ ਅਤੇ ਲੇਬਰ ਰੂਮ ਵਿਖੇ ਸਟਾਫ ਦੀ ਡਿਊਟੀ ਲਗਾਈ ਗਈ ਹੈ । ਉਨ੍ਹਾਂ ਦੱਸਿਆ ਕਿ ਸੰਕਟ ਦੀ ਘੜੀ ਵਿੱਚ ਸੀ.ਐਚ.ਸੀ ਅਧੀਨ ਆਉਂਦੇ ਹਸਪਤਾਲਾਂ, ਡਿਸਪੈਂਸਰੀਆਂ ਅਤੇ ਪਿੰਡਾਂ ਵਿਚ ਪਹੁੰਚ ਕਰਕੇ ਸਟਾਫ ਵੱਲੋਂ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਓ ਲਈ ਦਵਾਈਆਂ ਮੁਫਤ ਦੇਣ ਦੇ ਨਾਲ-ਨਾਲ ਡਾਇਰੀਆ ਆਦਿ ਤੋਂ ਬਚਾਓ ਲਈ ਓ.ਆਰ.ਐਸ ਦੇ ਪੈਕੇਟ ਵੀ ਵੰਡੇ ਜਾ ਰਹੇ ਹਨ ਤਾਂ ਜੋ ਇਸ ਗੰਭੀਰ ਸਥਿਤੀ ਵਿਚ ਲੋਕਾਂ ਦੀ ਸਿਹਤ ਸਥਿਰ ਬਣੀ ਰਹਿ ਸਕੇ ਅਤੇ ਲੋਕ ਬਿਮਾਰੀਆਂ ਤੋਂ ਮੁਕਤ ਰਹਿ ਕੇ ਇਸ ਆਫਤ ਦਾ ਮੁਕਾਬਲਾ ਕਰ ਸਕਣ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਇਲਾਕੇ ਦੇ ਪਿੰਡ ਤੇਜਾ ਰੁਹੇਲਾ ਅਤੇ ਮਹਾਤਮ ਨਗਰ ਵਿਖੇ ਮੈਡੀਕਲ ਕੈਂਪ ਵੀ ਲਗਾਏ ਗਏ  ਹਨ ਅਤੇ ਇਨ੍ਹਾਂ ਕੈਂਪਾਂ ਵਿਚ ਲੋਕਾਂ ਨੂੰ ਚਮੜੀ ਦੇ ਰੋਗ ਤੋਂ ਲੈ ਕੇ ਪੇਟ ਦੀਆਂ ਬਿਮਾਰੀਆਂ ਸਮੇਤ ਹਰ ਵਿਅਕਤੀ ਬਾਰੇ ਵਿਸਥਾਰਤ ਜਾਣਕਾਰੀ ਸਾਂਝੀ ਕਰਦਿਆਂ ਇਨ੍ਹਾਂ ਬਿਮਾਰੀਆਂ ਦੇ ਲੱਛਣਾਂ ਤੋਂ ਜਾਣੂੰ ਕਰਵਾਉਣ ਦੇ ਨਾਲ-ਨਾਲ ਇਨ੍ਹਾਂ ਬਿਮਾਰੀਆਂ ਦੀ ਗ੍ਰਿਫਤ ਵਿਚੋਂ ਮੁਕਤ ਹੋਣ ਦੇ ਨੁਕਤੇ ਸਾਂਝੇ ਕੀਤੇ ਜਾ ਰਹੇ ਹਨ।

    ਇਸ ਮੌਕੇ ਬੋਲਦਿਆਂ ਸਹਾਇਕ ਸਿਵਲ ਸਰਜਨ ਡਾਕਟਰ ਬਬੀਤਾ ਨੇ ਸਪੱਸ਼ਟ ਕੀਤਾ ਕਿ ਵਿਭਾਗ ਦੀਆਂ ਟੀਮਾਂ ਲਗਾਤਾਰ ਪਿੰਡਾਂ ਵਿਚ ਪਹੁੰਚ ਕਰ ਰਹੀਆਂ ਹਨ ਅਤੇ ਲੋਕਾਂ ਨੂੰ ਇਸ ਆਫਤ ਦੀ ਘੜੀ ਦਾ ਮੁਕਾਬਲਾ ਕਰਨ ਦੇ ਸਮਰੱਥ ਬਣਾਉਣ ਲਈ ਹਰ ਯਤਨ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਪਹੁੰਚ ਕਰਦੀਆਂ ਟੀਮਾਂ ਜਿਥੇ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਦੀਆਂ ਹਨ, ਉਥੇ ਲੋਕਾਂ ਨੂੰ ਇਸ ਆਫਤ ਦੀ ਘੜੀ ਵਿਚ ਪ੍ਰੇਸ਼ਾਨੀ ਤੋਂ ਮੁਕਤ ਰਹਿਣ ਲਈ ਪ੍ਰੇਰਿਤ ਕਰ ਰਹੀਆਂ ਹਨ ਤਾਂ ਜੋ ਲੋਕ ਬੇਖੌਫ ਹੋ ਕੇ ਆਪਣੀ ਜਿੰਦਗੀ ਬਰਕਰਾਰ ਰੱਖ ਸਕਣ, ਕਿਉਂਕਿ ਕਿਸੇ ਵੀ ਬਿਮਾਰੀ ਜਾਂ ਗੰਭੀਰ ਸਥਿਤੀ ਦਾ ਮੁਕਾਬਲਾ ਬੇਖੌਫ ਹੋ ਕੇ ਹੀ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਪ੍ਰਸ਼ਾਸਨ ਵਲੋ ਰਿਲੀਫ਼ ਸੈਂਟਰ ਬਣਾਏ ਗਏ ਹਨ ਜਿਨ੍ਹਾਂ ਵਿਚ ਪਿੰਡਾਂ ਤੋ ਲੋਕਾਂ ਨੂੰ ਸ਼ਿਫਟ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੈਂਟਰ ਐਮ ਆਰ ਕਾਲਜ, ਸੰਤ ਕਬੀਰ ਕਾਲਜ ਅਤੇ ਹਸਤਾ ਕਲਾ ਸਕੂਲ ਵਿਖੇ ਸਿਹਤ ਵਿਭਾਗ ਦੀਆ ਟੀਮਾ ਆਪਣੀ ਮੈਡੀਕਲ ਸੇਵਾਵਾਂ ਨਿਭਾ ਰਹੀਆਂ ਹੈ।

Advertisement
Advertisement
Advertisement
Advertisement
Advertisement
error: Content is protected !!