ਬਰਨਾਲਾ ਜਿਲ੍ਹੇ ਦੇ ਲੋਕਾਂ ਨੂੰ ਮਿਲੂਗਾ ਇੱਕ ਹੋਰ ਆਮ ਆਦਮੀ ਕਲੀਨਿਕ

Advertisement
Spread information
ਅਦੀਸ਼ ਗੋਇਲ , ਬਰਨਾਲਾ, 2 ਅਗਸਤ 2023
      ਪਿੰਡ ਭੈਣੀ ਫੱਤਾ ਵਿਖੇ ਜ਼ਿਲ੍ਹਾ ਬਰਨਾਲਾ ਦਾ 11ਵਾਂ ਆਮ ਆਦਮੀ ਕਲੀਨਿਕ ਖੋਲਿਆ ਜਾਵੇਗਾ ਜਿੱਥੇ ਮਿਆਰੀ ਸਿਹਤ ਸੁਵਿਧਾਵਾਂ ਲੋਕਾਂ ਨੂੰ ਓਹਨਾਂ ਦੇ ਘਰਾਂ ਕੋਲ ਮਿਲਣਗੀਆਂ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਮੁਖ ਸਕੱਤਰ ਪੰਜਾਬ ਸ਼੍ਰੀ ਅਨੁਰਾਗ ਵਰਮਾ ਨੇ ਆਮ ਆਦਮੀ ਕਲੀਨਿਕਾਂ ਸਬੰਧੀ ਅੱਜ ਵੀਡੀਓ ਕਾਨਫਰੰਸਿੰਗ ਕੀਤੀ ਜਿਸ ਵਿਚ ਆਮ ਆਦਮੀ ਕਲੀਨਿਕ ਦੀ ਉਸਾਰੀ ਦੀ ਪ੍ਰਗਤੀ ਸਬੰਧੀ ਜਾਇਜ਼ਾ ਲਿਆ ਗਿਆ। 
ਓਹਨਾਂ ਕਿਹਾ ਕਿ ਇਸ ਤੋਂ ਪਹਿਲਾਂ 10 ਆਮ ਆਦਮੀ ਕਲੀਨਿਕ ਪਿੰਡ ਉੱਗੋਕੇ, ਚੁਹਾਣਕੇ, ਠੀਕਰੀਵਾਲ, ਭੱਠਲਾਂ, ਹਮੀਦੀ, ਰੂੜੇਕੇ ਕਲਾਂ, ਛਾਪਾ, ਗਹਿਲਾ, ਢਿਲਵਾਂ ਅਤੇ ਸਹਿਣਾ ਵਿਖੇ ਚੱਲ ਰਹੇ ਹਨ।  ਓਹਨਾਂ ਦੱਸਿਆ ਕਿ ਪਿੰਡ ਭੈਣੀ ਫੱਤਾ ਵਿਖੇ ਸਹਾਇਕ ਸਿਹਤ ਕੇਂਦਰ (ਐੱਸ. ਐਚ. ਸੀ) ਵਿਖੇ ਆਮ ਆਦਮੀ ਕਲੀਨਿਕ ਖੋਲਿਆ ਜਾ ਰਿਹਾ ਹੈ।  ਇਸ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ ਅਤੇ ਇਸ ਨੂੰ 15 ਅਗਸਤ ਆਜ਼ਾਦੀ ਦਿਹਾੜੇ ਮੌਕੇ ਨੂੰ ਸਮਰਪਿਤ ਕੀਤਾ ਜਾਣਾ ਹੈ।

Advertisement
Advertisement
Advertisement
Advertisement
Advertisement
error: Content is protected !!