ਅਸ਼ੋਕ ਧੀਮਾਨ, ਫਤਿਹਗੜ੍ਹ ਸਾਹਿਬ, 2 ਅਗਸਤ 2023
ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸੀ.ਐਚ.ਸੀ. ਚਨਾਰਥਲ ਕਲਾਂ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ. ਸੁਰਿੰਦਰ ਸਿੰਘ ਦੀ ਅਗਵਾਈ ਵਿਚ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਜਾਗਰੂਕਤਾ ਕੈਂਪ ਲਗਾਇਆ।ਇਸ ਮੌਕੇ ਸੀ.ਐਚ.ਸੀ. ਚਨਾਰਥਲ ਕਲਾਂ ਵਿਖੇ ਗਰਭਵਤੀਆਂ, ਦੁੱਧ ਪਿਲਾਉੁਣ ਵਾਲੀਆਂ ਮਾਵਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸੀਨੀਅਰ ਮੈਡੀਕਲ ਅਫਸਰ ਡਾ. ਸੁਰਿੰਦਰ ਸਿੰਘ ਨੇ ਕਿਹਾ ਮਾਂ ਦਾ ਦੁੱਧ ਨਵਜੰਮੇ ਬੱਚੇ ਲਈ ਅਮ੍ਰਿਤ ਹੈ, ਨਵ ਜਨਮੇ ਬੱਚੇ ਨੂੰ ਜਨਮ ਦੇ ਇੱਕ ਘੰਟੇ ਦੇ ਅੰਦਰ ਅੰਦਰ ਕੇਵਲ ਮਾਂ ਦਾ ਦੁੱਧ ਪਿਲਾਉਣ ਅਤੇ ਮਾਂ ਦਾ ਬੱਚੇ ਦੀ ਚਮੜੀ ਤੋਂ ਚਮੜੀ ਦਾ ਸੰਪਰਕ ਕਰਨਾ ਚਾਹੀਦਾ ਹੈ ਤਾਂ ਜੋ ਮਾਂ ਅਤੇ ਬੱਚੇ ਵਿਚ ਸਨੇਹ ਪੈਦਾ ਹੋਵੇ।ਉਹਨਾਂ ਕਿਹਾ ਜੋ ਔਰਤਾਂ ਆਪਣੇ ਨਵ ਜੰਮਿਆਂ ਬੱਚਿਆਂ ਨੂੰ 6 ਮਹੀਨੇ ਤੱਕ ਸਿਰਫ ਆਪਣਾ ਦੁੱਧ ਹੀ ਪਿਲਾਉਂਦੀਆਂ ਹਨ ਉਨ੍ਹਾਂ ਬੱਚਿਆਂ ਦਾ ਵਿਕਾਸ ਨਿਰੰਤਰ ਹੁੰਦਾ ਹੈ ਅਤੇ ਦੂਜਿਆਂ ਬੱਚਿਆਂ ਨਾਲੋਂ ਵਧੇਰੇ ਤੰਦਰੁਸਤ ਰਹਿੰਦੇ ਹਨ।
ਨਵਜੰਮੇ ਬੱਚਿਆਂ ਦੀ ਮੌਤ ਦਾ ਮੁੱਖ ਕਾਰਣ ਟੱਟੀਆਂ ਉਲਟੀਆਂ ਅਤੇ ਨਿਮੋਨੀਆਂ ਦਾ ਹੋਣਾ ਹੈ ਜੋ ਕਿ ਮੁੱਖ ਤੌਰ ਤੇ ਬੱਚਿਆਂ ਵਿਚ ਬੋਤਲ ਨਾਲ ਓਪਰਾ ਦੁੱਧ ਪਿਲਾਉਣ ਕਰਕੇ ਹੁੰਦੀਆਂ ਹਨ। ਇਸ ਲਈ ਜੇਕਰ ਜਨਮ ਤੋਂ ਘੱਟੋਂ—ਘੱਟ ਛੇ ਮਹੀਨੇ ਤੱਕ ਮਾਂਵਾ ਬੱਚਿਆਂ ਨੂੰ ਕੇਵਲ ਆਪਣਾ ਦੁੱਧ ਹੀ ਪਿਲਾਉਣ ਤਾਂ ਬਾਲ ਮੌਤ ਦਰ ਨੂੰ ਹੋਰ ਵੀ ਘਟਾਇਆ ਜਾ ਸਕਦਾ ਹੈ।ਇਸ ਮੌਕੇ ਬਲਾਕ ਐਕਸ਼ਟੇਸ਼ਨ ਐਜੂਕੇਟਰ ਮਹਾਵੀਰ ਸਿੰਘ ਨੇ ਕਿਹਾ ਕਿ ਸੀ.ਐਚ.ਸੀ. ਚਨਾਰਥਲ ਕਲਾਂ ਅਧੀਨ ਸਾਰੀਆਂ ਸਿਹਤ ਸੰਸ਼ਥਾਵਾਂ ਵਿੱਚ ਮਿਤੀ 1 ਤੋਂ 7 ਅਗਸਤ ਤੱਕ ਵਿਸ਼ਵ ਸਤਨਪਾਨ ਸਪਤਾਹ ਕੰਮਕਾਜੀ ਮਾਪਿਆਂ ਵਿਚ ਬਦਲਾਅ ਲਿਆਉੁਣਾ, ਬੱਚੇ ਨੂੰ ਮਾਂ ਦੇ ਦੁੱਧ ਦੇ ਯੋਗ ਬਣਾਉਣਾ ਥੀਮ ਤਹਿਤ ਗਤੀਵਿਧੀਆਂ ਕਰਕੇ ਨਵ ਜਨਮੇ ਬੱਚੇ ਲਈ ਮਾਂ ਦੇ ਦੁੱਧ ਦੀ ਮੱਹਤਤਾ ਸਬੰਧੀ ਮਾਵਾਂ ਨੁੰ ਜਾਗਰੂਕ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਕੰਮਕਾਜੀ ਮਾਪਿਆਂ ਵਿਚ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਬੱਚੇ ਨੂੰ ਬੋਤਲ ਰਾਹੀ ਓਪਰਾ ਦੁੱਧ ਪਿਲਾਇਆ ਜਾਂਦਾ ਹੈ, ਜਿਸ ਨਾਲ ਬੱਚਿਆਂ ਵਿਚ ਇੰਫੈਕਸਨ ਹੋਣ ਦਾ ਖਤਰਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਕੰਮਕਾਜ ਤੇ ਜਾਣ ਵਾਲੀਆਂ ਮਾਵਾਂ ਆਪਣਾ ਦੁੱਧ ਸਟੀਲ ਜਾਂ ਕੱਚ ਦੀ ਕੌਲੀ ਵਿਚ ਕੱਢ ਕੇ ਰੱਖ ਸਕਦੀਆਂ ਹੈ, ਜੋ ਕਿ 6 ਘੰਟਿਆਂ ਲਈ ਬੱਚੇ ਨੂੰ ਪਿਲਾਈਆਂ ਜਾ ਸਕਦਾ ਹੈ।ਇਸ ਮੌਕੇ ਮੈਡੀਕਲ ਅਫਸਰ ਡਾ. ਕੰਵਰਪਾਲ ਸਿੰਘ, ਬਲਾਕ ਐਕਸਟੇਸ਼ਨ ਐਜੂਕੇਟਰ ਮਹਾਵੀਰ ਸਿੰਘ, ਨਰਸਿੰਗ ਸਿਸਟਰ ਦਲਜੀਤ ਕੌਰ, ਮੰਗਤ ਰਾਮ ਰੇਡੀਓਗ੍ਰਾਫਰ, ਸਟਾਫ ਨਰਸ ਗੁਰਪ੍ਰੀਤ ਕੌਰ, ਉਪਵੈਦ ਪ੍ਰੀਤੀ ਜੈਦਕਾ, ਫਾਰਮੇਸੀ ਅਫਸਰ ਨਿਰਪਾਲ ਸਿੰਘ, ਅਮਨਦੀਪ ਸਿੰਘ, ਕੌਂਸਲਰ ਚਰਨਵੀਰ ਸਿੰਘ, ਏ.ਐਨ.ਐਮ. ਗੀਤਾ ਗੌਤਮ, ਆਸ਼ਾ ਤੇ ਹੋਰ ਮੌਜੂਦ ਸਨ।