ਬਿੱਟੂ ਜਲਾਲਾਬਾਦੀ, ਫਾਜ਼ਿਲਕਾ, 29 ਜੁਲਾਈ 2023
ਅਜ਼ਾਦੀ ਦੇ ਅੰਮ੍ਰਿਤ ਮੋਹਤਸਵ ਤਹਿਤ ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਫਾਜ਼ਿਲਕਾ ਡਾ: ਸਤੀਸ਼ ਗੋਇਲ, ਸਹਾਇਕ ਸਿਵਲ ਸਰਜਨ ਡਾ: ਬਬੀਤਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ: ਵਿਕਾਸ ਗਾਂਧੀ ਦੀ ਦੇਖ-ਰੇਖ ਹੇਠ ਬਲਾਕ ਖੂਈਖੇੜਾ ਦੇ ਵੱਖ-ਵੱਖ ਕੇਂਦਰ ਅਤੇ ਸਰਕਾਰੀ ਸਕੂਲਾਂ ਵਿੱਚ ਵਿਸ਼ਵ ਹੈਪੇਟਾਈਟਸ ਦਿਵਸ ਮਨਾਇਆ ਰਿਹਾ ਹੈ।
ਸੀਨੀਅਰ ਮੈਡੀਕਲ ਅਫਸਰ ਡਾ: ਗਾਂਧੀ ਨੇ ਬੱਚਿਆਂ ਨੂੰ ਕਾਲਾ ਪੀਲੀਆ/ਹੈਪੇਟਾਈਟਸ ਬੀ ਅਤੇ ਸੀ ਫੈਲਣ ਦੇ ਮੁੱਖ ਕਾਰਨਾਂ ਬਾਰੇ ਦੱਸਦਿਆਂ ਕਿਹਾ ਕਿ ਇਹ ਨਸ਼ੀਲੇ ਟੀਕਿਆਂ ਦੀ ਵਰਤੋਂ, ਦੂਸ਼ਿਤ ਖੂਨ ਚੜ੍ਹਾਉਣ, ਦੂਸ਼ਿਤ ਸੂਈਆਂ ਲਗਾਉਣ ਅਤੇ ਮਰੀਜ਼ਾਂ ਦੇ ਸੰਪਰਕ ਵਿੱਚ ਆਉਣ ਨਾਲ ਹੁੰਦਾ ਹੈ। ਬਿਮਾਰੀ ਤੋਂ ਪੀੜਤ ਹੋਣਾ, ਦੰਦਾਂ ਦੇ ਬੁਰਸ਼ ਅਤੇ ਰੇਜ਼ਰ ਨੂੰ ਸਾਂਝਾ ਕਰਨਾ, ਸਰੀਰ ‘ਤੇ ਟੈਟੂ ਬਣਵਾਉਣਾ, ਸੰਕਰਮਿਤ ਮਾਵਾਂ ਤੋਂ ਬੱਚਿਆਂ ਵਿੱਚ ਸੰਚਾਰਿਤ ਹੋਣਾ ਅਤੇ ਦੂਸ਼ਿਤ ਸੂਈਆਂ ਦੀ ਵਰਤੋਂ ਆਦਿ ਦੁਆਰਾ ਫੈਲਦਾ ਹੈ। ਉਨ੍ਹਾਂ ਕਿਹਾ ਕਿ ਬੁਖਾਰ ਅਤੇ ਕਮਜ਼ੋਰੀ ਮਹਿਸੂਸ ਹੋਣਾ, ਭੁੱਖ ਨਾ ਲੱਗਣਾ, ਪਿਸ਼ਾਬ ਦਾ ਪੀਲਾ ਹੋਣਾ, ਜਿਗਰ ਦਾ ਨੁਕਸਾਨ ਅਤੇ ਜਿਗਰ ਦਾ ਕੈਂਸਰ ਇਸ ਬਿਮਾਰੀ ਦੇ ਮੁੱਖ ਲੱਛਣ ਹਨ । ਉਨ੍ਹਾਂ ਕਿਹਾ ਨਸ਼ੀਲੇ ਟੀਕਿਆਂ ਦੀ ਵਰਤੋਂ ਨਾ ਕਰਨ, ਇਕ ਸੂਈ ਦੀ ਵਰਤੋਂ ਨਾ ਕਰਨ, ਸਮੇਂ-ਸਮੇਂ ‘ਤੇ ਡਾਕਟਰੀ ਜਾਂਚ ਕਰਵਾਉਣ, ਸੁਰੱਖਿਅਤ ਸੈਕਸ ਅਤੇ ਕੰਡੋਮ ਦੀ ਵਰਤੋਂ ਕਰਨ, ਜ਼ਖ਼ਮ ਨੂੰ ਖੁੱਲ੍ਹਾ ਨਾ ਛੱਡਣ, ਮਰੀਜ਼ ਦਾ ਟੈਸਟ ਸਰਕਾਰੀ ਮਾਨਤਾ ਪ੍ਰਾਪਤ ਬਲੱਡ ਬੈਂਕ ਤੋਂ ਹੀ ਕਰਵਾਉਣ ਅਤੇ ਇੱਕ ਦੂਜੇ ਨਾਲ ਰੇਜ਼ਰ ਅਤੇ ਬੁਰਸ਼ ਦੀ ਵਰਤੋਂ ਨਾ ਕਰਨ ਅਤੇ ਮੇਲਿਆਂ ਆਦਿ ਤੋਂ ਸਰੀਰ ‘ਤੇ ਟੈਟੂ ਨਾ ਬਣਵਾਉਣ ਇਸ ਬਿਮਾਰੀ ਤੋਂ ਬਚਾਅ ਦੇ ਤਰੀਕੇ ਹਨ ।
ਵਧੇਰੇ ਜਾਣਕਾਰੀ ਦਿੰਦਿਆਂ ਬਲਾਕ ਮਾਸ ਮੀਡੀਆ ਇੰਚਾਰਜ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਸਾਲ 2030 ਤੱਕ ਹੈਪੇਟਾਈਟਸ ਨੂੰ ਖਤਮ ਕਰਨ ਲਈ ਇਹ ਜਾਗਰੂਕਤਾ ਦਿਵਸ ਮਨਾਇਆ ਜਾਂਦਾ ਹੈ | ਇਸ ਸਾਲ 2023 ਦੀ ਥੀਮ ਹੈ “ਇਕ ਜ਼ਿੰਦਗੀ ਇਕ ਲਿਵਰ”, । ਇਸ ਬਿਮਾਰੀ ਕਾਰਨ ਹਰ 30 ਸੈਕਿੰਡ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਰਹੀ ਹੈ। ਇਹ ਬਿਮਾਰੀ ਜਿਗਰ ਵਿੱਚ ਵਾਇਰਲ ਇਨਫੈਕਸ਼ਨ ਕਾਰਨ ਹੁੰਦੀ ਹੈ। ਹੈਪੇਟਾਈਟਸ ਏ,ਬੀ,ਸੀ,ਡੀ,ਈ ਇਸ ਦੇ ਮੁੱਖ ਕਾਰਨ ਹਨ।
ਇਸ ਬਿਮਾਰੀ ਦੀਆਂ ਆਮ ਤੌਰ ‘ਤੇ ਪੰਜ ਕਿਸਮਾਂ ਹੁੰਦੀਆਂ ਹਨ, ਜਿਗਰ ਦੀ ਸੋਜ ਹੁੰਦੀ ਹੈ। ਹੈਪੇਟਾਈਟਸ ਟਾਈਪ ਬੀ ਅਤੇ ਸੀ ਲੱਖਾਂ ਲੋਕਾਂ ਵਿੱਚ ਭਿਆਨਕ ਬਿਮਾਰੀ ਪੈਦਾ ਕਰ ਰਹੇ ਹਨ ਕਿਉਂਕਿ ਇਹ ਲੀਵਰ ਸਿਰੋਸਿਸ ਅਤੇ ਕੈਂਸਰ ਦਾ ਕਾਰਨ ਬਣਦੇ ਹਨ। ਇਹ ਬਿਮਾਰੀ ਦੂਸ਼ਿਤ ਪਾਣੀ ਅਤੇ ਸੰਕਰਮਿਤ ਸੂਈਆਂ ਦੀ ਵਰਤੋਂ ਕਰਕੇ ਵੀ ਹੁੰਦੀ ਹੈ। ਹੈ। ਇਹ ਵਾਇਰਸ ਜਨਮ ਅਤੇ ਜਣੇਪੇ ਦੌਰਾਨ ਅਤੇ ਖੂਨ ਜਾਂ ਸਰੀਰ ਦੇ ਹੋਰ ਤਰਲ ਪਦਾਰਥਾਂ ਦੇ ਸੰਪਰਕ ਰਾਹੀਂ ਮਾਂ ਤੋਂ ਬੱਚੇ ਤੱਕ ਫੈਲਦਾ ਹੈ। ਟਾਈਪ ਬੀ ਨੂੰ ਇੱਕ ਟੀਕੇ ਦੁਆਰਾ ਰੋਕਿਆ ਜਾ ਸਕਦਾ ਹੈ। ਸਿਹਤ ਵਿਭਾਗ ਵੱਲੋਂ ਪੰਜਾਬ ਵਿੱਚ ਹੈਪੇਟਾਈਟਸ ਸੀ ਦੇ ਇਲਾਜ ਲਈ ਮੁੱਖ ਮੰਤਰੀ ਹੈਪੇਟਾਈਟਸ ਰਾਹਤ ਫੰਡ ਵਿੱਚੋਂ ਜ਼ਿਲ੍ਹਾ ਪੱਧਰ ’ਤੇ ਮਰੀਜ਼ ਦਾ ਇਲਾਜ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ।