ਲੁਧਿਆਣਾ ‘ਚ ਵਧਿਆ ਆਮ ਆਦਮੀ ਪਾਰਟੀ ਦਾ ਟੱਬਰ
ਬੇਅੰਤ ਸਿੰਘ ਬਾਜਵਾ ,ਲੁਧਿਆਣਾ 6 ਜੁਲਾਈ 2023
ਲੋਕ ਸਭਾ ਚੋਣਾਂ ਸਮੇਂ ਤੋਂ ਪਹਿਲਾਂ ਹੋਣ ਦੀਆਂ ਕਨਸੋਆਂ ਨੂੰ ਭਾਂਪਦਿਆਂ ਆਮ ਆਦਮੀ ਪਾਰਟੀ ਪੰਜਾਬ ਨੇ ਵੀ ਆਪਣਾ ਟੱਬਰ ਹੋਰ ਵੱਡਾ ਕਰਨ ਲਈ ਸਿਰਤੋੜ ਯਤਨ ਵਿੱਢ ਦਿੱਤੇ ਹਨ। ਇਸੇ ਕੜੀ ਤਹਿਤ ਹੀ ਆਪ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਕਾਂਗਰਸ ਪਾਰਟੀ ਨੂੰ ਸੰਨ੍ਹ ਲਾ ਕੇ,ਆਪਣੀ ਰਣਨੀਤੀ ਦਾ ਖੁਲਾਸਾ ਕਰ ਦਿੱਤਾ ਹੈ। ਸਰਕਟ ਹਾਊਸ ਲੁਧਿਆਣਾ ਵਿਖੇ ਐਮ ਐਲ ਏ ਅਸ਼ੋਕ ਪਰਾਸ਼ਰ ਪੱਪੀ, ਚੇਅਰਮੈਨ ਜਿਲ੍ਹਾ ਵਿੱਤ ਅਤੇ ਯੋਜਨਾ ਕਮੇਟੀ/ਜਿਲ੍ਹਾ ਪ੍ਰਧਾਨ ਲੁਧਿਆਣਾ ਸ਼ਰਨ ਪਾਲ ਸਿੰਘ ਮੱਕੜ, ਐਮ ਐਲ ਏ ਚੋਧਰੀ ਮਦਨ ਲਾਲ ਬੱਗਾ ਹੋਰਾਂ ਦੀ ਅਗਵਾਈ ਹੇਠ ਹਲਕਾ ਸੈਂਟਰਲ ਦੇ ਵਾਰਡ ਨੰਬਰ 53 ਵਿੱਚ ਕਾਂਗਰਸ ਦੇ ਸਾਬਕਾ ਕੌਂਸਲਰ ਪਿੰਕੀ ਬਾਂਸਲ ਤੇ ਉਨ੍ਹਾਂ ਦੇ ਪਤੀ ਕਾਂਗਰਸ ਦੇ ਬਲਾਕ ਪ੍ਰਧਾਨ ਮਿਠੂ ਬਾਂਸਲ ਕਾਂਗਰਸ ਨੂੰ ਝੱਟਕਾ ਦਿੰਦੇ ਹੋਏ ਆਪਣੀ ਪੂਰੀ ਕਾਂਗਰਸ ਦੀ ਟੀਮ ਦੇ ਨਾਲ ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਸ਼ਾਮਿਲ ਹੋਏ। ਬਾਂਸਲ ਪਰਿਵਾਰ ਆਮ ਆਦਮੀ ਪਾਰਟੀ ਦੇ ਪਿਛਲੇ ਲਗਭਗ ਢੇਡ ਸਾਲ ਦੀ ਕਾਰਗੁਜ਼ਾਰੀ ਅਤੇ ਪਾਰਟੀ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਸ਼ਾਮਿਲ ਹੋਏ। ਕਾਂਗਰਸ ਪਾਰਟੀ ਵਿੱਚ ਦੋ ਵਾਰ ਕੌਂਸਲਰ ਬਣਨ ਤੋਂ ਬਾਅਦ ਹੁਣ ਕਾਂਗਰਸ ਵਿੱਚ ਕਾਫੀ ਸਮੇਂ ਤੋਂ ਘੁਟਨ ਮਹਿਸੂਸ ਕਰਦੇ ਹੋਏ ਮੈਡਮ ਪਿੰਕੀ ਬਾਂਸਲ ਨੇ ਅਜਿਹਾ ਕਦਮ ਚੁਕਿਆ ਹੈ। ਇਨ੍ਹਾਂ ਤੋਂ ਇਲਾਵਾ ਕਾਂਗਰਸ ਦੇ ਉਪ ਪ੍ਰਧਾਨ ਸਮੇਤ ਕਈ ਹੋਰ ਕਾਂਗਰਸੀ ਸਮਰਥਕ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਇਸ ਮੌਕੇ ਤੇ ਹਲਕਾ ਸੈਂਟਰਲ ਦੇ ਕੌਸਲਰ ਰਾਕੇਸ਼ ਪਰਾਸ਼ਰ ਅਤੇ ਹਲਕਾ ਸੈਂਟਰਲ ਦੇ ਵਲੰਟੀਅਰ ਵੀ ਮੌਜੂਦ ਸਨ। ਇਨ੍ਹਾਂ ਸਾਰਿਆਂ ਦਾ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਚੇਅਰਮੈਨ/ਜਿਲ੍ਹਾ ਪ੍ਰਧਾਨ ਸ਼ਰਨ ਪਾਲ ਸਿੰਘ ਮੱਕੜ ਅਤੇ ਵਿਧਾਇਕ ਚੋਧਰੀ ਮਦਨ ਲਾਲ ਬੱਗਾ ਹੋਰਾਂ ਨੇ ਸਵਾਗਤ ਕੀਤਾ।

Advertisement