ਭੋਗ ਤੇ ਵਿਸ਼ੇਸ਼:-
ਜੇਕਰ ਦੇਖਿਆ ਜਾਵੇ ਤਾਂ ਮਾਂ ਸ਼ਬਦ ਬੇਸ਼ੱਕ ਇੱਕ ਬਹੁਤ ਛੋਟਾ ਜਿਹਾ ਸ਼ਬਦ ਹੈ, ਪਰ ਜੇਕਰ ਇਸ ਸ਼ਬਦ ਦੀ ਮੱਹਤਤਾ ਅਤੇ ਸਨਮਾਨ ਵਿੱਚ ਕੁਝ ਲਿਖਿਆ ਜਾਵੇ ਤਾਂ, ਇਸ ਦੀ ਵਿਆਖਿਆ ਵਿੱਚ ਇੱਕ ਗ੍ਰੰਥ ਭੀ ਲਿਖਿਆ ਜਾ ਸਕਦਾ ਹੈ। ਅਜਿਹੀ ਹੀ ਇੱਕ ਸੱਚ ਦੀ ਮੂਰਤੀ ਸੀ, ਸਤਿਕਾਰ ਯੋਗ ਸਵਰਗਵਾਸੀ ਮਾਤਾ ਸੱਤਿਆ ਰਾਣੀ ਜੀ ਭਾਰਦਵਾਜ , ਜੋ ਲਗਭਗ (90) ਸਾਲ ਦੀ ਉਮਰ ਵਿੱਚ ਬਿਨਾਂ ਕਿਸੇ ਗੰਭੀਰ ਸਰੀਰਕ ਬਿਮਾਰੀ ਦੇ, ਸਿਰਫ਼ ਇੱਕ ਹਲਕੇ ਬੁਖਾਰ ਚੜਨ ਨਾਲ, 17 ਜੂਨ 2023 ਨੂੰ ਇੱਕ ਹਸਦੇ ਰਸਦੇ ਪੁੱਤਰ, ਪੋਤਿਆਂ ਅਤੇ ਪੜਪੋਤਿਆਂ ਦੇ ਨਾਲ ਨਾਲ ਹੀ ਦੋਹਤੇ- ਦੋਹਤੀਆਂ, ਅਤੇ ਪੜਦੋਹਤੇ – ਪੜਦੋਹਤੀਆਂ ਨਾਲ ਪਰੀਪੂਰਨ ਵਿਸ਼ਾਲ ਪਰਿਵਾਰ ਨੂੰ ਛੱਡ ਕੇ, ਇਸ ਨਾਸ਼ਵਾਨ ਸੰਸਾਰ ਨੂੰ ਅਲਵਿਦਾ ਆਖਦੇ ਹੋਏ ਪ੍ਰਭੂ ਚਰਨਾਂ ਵਿੱਚ ਜਾ ਬਿਰਾਜੇ ।
ਸ਼੍ਰੀਮਤੀ ਸੱਤਿਆ ਰਾਣੀ ਦਾ ਜਨਮ ਸਾਲ 1934 ਵਿੱਚ ਮਾਤਾ ਰਲੀ ਦੇਵੀ ਦੀ ਕੁੱਖੋਂ, ਮੰਡੀ ਰਾਮਪੁਰਾ ਫੂਲ ਜਿਲ੍ਹਾ ਬਠਿੰਡਾ ਵਿੱਚ, ਪਿਤਾ ਚੂਨੀ ਲਾਲ ਜੀ ਦੇ ਘਰ ਹੋਇਆ, ਉਹਨਾਂ ਦਾ ਵਿਆਹ ਜੂਨ ਮਹੀਨੇ ਸਾਲ 1955 ਵਿੱਚ ਸੁਨਾਮ ਜਿਲ੍ਹਾ ਸੰਗਰੂਰ ਵਿੱਚ ਸ਼੍ਰੀ ਪ੍ਰਹਿਲਾਦ ਸਿੰਘ ਭਾਰਦਵਾਜ ਨਾਲ ਇੱਕ ਬਹੁਤ ਹੀ ਚੰਗੇ ਸੰਪੰਨ ਪਰਿਵਾਰ ਵਿੱਚ ਹੋਇਆ। ਜੋ ਕਿ ਬਹੁਤ ਹੀ ਸੂਝਵਾਨ ਅਤੇ ਮਿਹਨਤੀ ਵਿਅਕਤੀ ਸਨ, ਜੋ ਉਮਰ ਭਰ ਖੇਡ ਜਗਤ ਨੂੰ ਪੂਰੀ ਤਰ੍ਹਾਂ ਨਾਲ ਸਮਰਪਿਤ ਰਹੇ, ਪ੍ਰਮਾਤਮਾ ਦੀ ਕਿਰਪਾ ਨਾਲ ਉਹਨਾਂ ਦੇ ਵਿਆਹ ਤੋਂ ਬਾਅਦ ਉਹਨਾਂ ਨੇ ਇੱਕ ਬੇਟੀ ਸੁਨੀਲ ਲਤਾ ਅਤੇ ਪੁੱਤਰਾਂ ਰਵਿੰਦਰ ਕੁਮਾਰ, ਰੁਪਿੰਦਰ ਕੁਮਾਰ ਅਤੇ ਸੁਪਿੰਦਰ ਕੁਮਾਰ ਭਾਰਦਵਾਜ ਵਰਗੇ ਹੋਣਹਾਰ ਬੱਚਿਆਂ ਨੂੰ ਜਨਮ ਦਿੱਤਾ, ਮਾਤਾ ਸੱਤਿਆ ਰਾਣੀ ਨੇ ਸਿੱਖਿਆ ਵਿਭਾਗ ਵਿੱਚ ਬਤੌਰ ਅਧਿਆਪਕਾ, ਹਿੰਦੂ ਸਭਾ ਹਾਈ ਸਕੂਲ ਸੁਨਾਮ ਵਿੱਚ ਸੇਵਾ ਨਿਭਾਈ ਅਤੇ ਸਾਲ 1992 ਵਿਚ ਬਤੌਰ ਮੁੱਖ ਅਧਿਆਪਕ ਸੇਵਾਮੁਕਤ ਹੋਏ। ਮਾਤਾ ਸੱਤਿਆ ਰਾਣੀ ਜੀ ਦੇ ਸਾਰੇ ਬੱਚੇ ਵਿਆਹੇ ਹੋਏ ਹਨ, ਜਿਨ੍ਹਾਂ ਵਿਚੋਂ ਪੁੱਤਰੀ ਸੁਨੀਲ ਲਤਾ ਦਾ ਵਿਆਹ ਬਠਿੰਡਾ ਦੇ ਇਕ ਬਹੁਤ ਹੀ ਸੰਸਕਾਰੀ ਪਰਿਵਾਰ ਵਿਚ ਸ੍ਰੀ ਸੁਰਿੰਦਰ ਕੁਮਾਰ ਜੋਸ਼ੀ ਨਾਲ ਹੋਇਆ , ਜੋ ਇੱਕ ਖੁਸ਼ਹਾਲ ਜੀਵਨ ਬਤੀਤ ਕਰ ਰਹੇ ਹਨ । ਵੱਡਾ ਪੁੱਤਰ ਰਵਿੰਦਰ ਕੁਮਾਰ, ਸੁਨਾਮ ਵਿੱਚ ਇੱਕ ਸੀਨੀਅਰ ਵਕੀਲ ਵਜੋਂ ਸੇਵਾ ਕਰ ਰਿਹਾ ਹੈ ਅਤੇ ਵੱਡੀ ਨੂੰਹ ਪੁਸ਼ਪਾ ਰਾਣੀ ਮਾਰਚ 2020 ਵਿੱਚ ਸਿੱਖਿਆ ਵਿਭਾਗ ਚੋਂ ਸਰਕਾਰੀ ਗਰਲਜ਼ ਹਾਈ ਸਕੂਲ ਸੁਨਾਮ ਤੋਂ ਅਧਿਆਪਕਾ ਵਜੋਂ ਸੇਵਾਮੁਕਤ ਹੋਏ ,ਜਿਨ੍ਹਾ ਦੇ ਦੋ ਪੁੱਤਰ ਹਨ, ਵੱਡਾ ਪੁੱਤਰ ਗਗਨਦੀਪ ਭਾਰਦਵਾਜ ,ਜਿਲ੍ਹਾ ਅਦਾਲਤ ਬਰਨਾਲਾ ਵਿਖੇ ਬਤੌਰ ਜਿਲ੍ਹਾ ਅਟਾਰਨੀ ਸੇਵਾ ਨਿਭਾ ਰਿਹਾ ਹੈ ਅਤੇ ਛੋਟਾ ਪੁਤੱਰ ਯਸ਼ਦੀਪ ਭਾਰਦਵਾਜ ,ਸੰਗਰੂਰ ਜਿਲ੍ਹਾ ਅਦਾਲਤ ਵਿਖੇ ਬੌਤਰ ਸਰਕਾਰੀ ਵਕੀਲ ਆਪਣੀ ਸੇਵਾ ਨਿਭਾ ਰਿਹਾ ਹੈ , ਮਾਤਾ ਸੱਤਿਆ ਰਾਣੀ ਦਾ ਦੂਸਰਾ ਪੁੱਤਰ ਰੁਪਿੰਦਰ ਕੁਮਾਰ ਪੁਲਿਸ ਵਿਭਾਗ ਚੋਂ ਐੱਸ.ਪੀ. ਦੇ ਅਹੁਦੇ ਤੋਂ ਸੇਵਾਮੁਕਤ ਹੋਏ ਅਤੇ ਨੂੰਹ ਰਮਲਾ ਰਾਣੀ ਨਹਿਰੀ ਵਿਭਾਗ ਤੋਂ ਸੇਵਾਮੁਕਤ ਹੋਈ, ਜਿਨ੍ਹੇ ਦੇ ਦੋ ਪੁਤੱਰ ਅਰਸ਼ਦੀਪ ਅਤੇ ਮਨਦੀਪ ਭਾਰਦਵਾਜ ਹਨ , ਜੋ ਦੋਵੇਂ ਕਾਨੂੰਨ ਦੇ ਖੇਤਰ ਵਿੱਚ ਬਤੌਰ ਵਕੀਲ ਸੁਨਾਮ ਅਦਾਲਤ ਵਿੱਚ ਆਪਣੀ ਸੇਵਾ ਨਿਭਾ ਰਹੇ ਹਨ ਅਤੇ ਪੁੱਤਰੀ ਤਮੰਨਾ ਸ਼ਰਮਾ (ਵਕੀਲ) ਸ਼੍ਰੀ ਗੋਰਵ ਸ਼ਰਮਾ ਨਾਲ ਸੁਨਾਮ ਵਿਖੇ ਇੱਕ ਸੰਸਕਾਰੀ ਪਰਿਵਾਰ ਵਿੱਚ ਸ਼ਾਦੀ ਸ਼ੁਦਾ ਹੈ ਅਤੇ ਮਾਤਾ ਦਾ ਸਭ ਤੋਂ ਛੋਟਾ ਪੁੱਤਰ ਸੁਪਿੰਦਰ ਕੁਮਾਰ ਭਾਰਦਵਾਜ ਬਿਜਲੀ ਵਿਭਾਗ ਵਿੱਚ ਬਤੌਰ ਜੇ.ਈ. ਨੌਕਰੀ ਕਰ ਰਿਹਾ ਹੈ ਅਤੇ ਉਨ੍ਹਾਂ ਦੀ ਪਤਨੀ ਸੁਖਵਿੰਦਰ ਕੌਰ ਘਰੇਲੂ ਔਰਤ ਵਜੋਂ ਘਰ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਅ ਰਹੀ ਹੈ, ਜਿਨ੍ਹਾ ਦੇ ਇੱਕ ਲੜਕਾ ਸਂਯਮ ਭਾਰਦਵਾਜ ਬਤੌਰ ਵਕੀਲ ਚੰਡੀਗੜ੍ਹ ਹਾਈ ਕੋਰਟ ਵਿੱਚ ਵਕਾਲਤ ਕਰ ਰਿਹਾ ਹੈ ਅਤੇ ਬੇਟੀ ਮੋਖਸ਼ਦਾ ਚੰਡੀਗੜ੍ਹ ਵਿਖੇ ਉੱਚ ਸਿੱਖਿਆ ਪ੍ਰਾਪਤ ਕਰ ਰਹੀ ਹੈ । ਮਾਸਟਰ ਪ੍ਰਹਿਲਾਦ ਸਿੰਘ ਭਾਰਦਵਾਜ ਜੀ ਮਾਰਚ 2012 ਵਿੱਚ ਸਵਰਗ ਵਾਸ ਹੋ ਗਏ ਸਨ । ਪਰ ਸਵਰਗੀ ਮਾਤਾ ਸੱਤਿਆ ਰਾਣੀ ਜੀ ਹਰ ਕਿਸੇ ਦੇ ਦੁੱਖ-ਸੁੱਖ ਵਿੱਚ ਅਤੇ ਧਾਰਮਿਕ ਅਤੇ ਸਮਾਜਿਕ ਕੰਮਾਂ ਵਿੱਚ ਆਪਣੀ ਸੇਵਾ ਨਿਭਾਉਣ ਵਿੱਚ ਹਮੇਸ਼ਾ ਅੱਗੇ ਰਹਿੰਦੇ ਸਨ। ਜਿੰਨ੍ਹਾਂ ਨਮਿਤ ਸ਼੍ਰੀ ਗਰੁੜਪੁਰਾਣ ਜੀ ਦੇ ਪਾਠ ਦੇ ਭੋਗ ਅਤੇ ਰਸਮ ਪੱਗੜੀ ਮਿਤੀ 28 ਜੂਨ ਦਿਨ ਬੁੱਧਵਾਰ ਨੂੰ ਮਹਾਰਾਜਾ ਮੱਲ੍ਹੀ ਪੈਲੇਸ ਸੁਨਾਮ ਪਟਿਆਲਾ ਰੋਡ ਵਿਖੇ ਦੁਪਹਿਰ 1ਵਜੇ ਤੋਂ 2 ਵਜੇ ਤੱਕ ਹੋਵੇਗੀ | ਪ੍ਰਮਾਤਮਾ ਐਸੀ ਰੂਹ ਨੂੰ ਹਮੇਸ਼ਾ ਆਪਣੇ ਚਰਨਾਂ ਚ ਨਿਵਾਸ ਬਖਸ਼ੇ, ਅਤੇ ਸ਼ਾਂਤੀ ਪ੍ਰਦਾਨ ਕਰੇ ਅਤੇ ਪਰਿਵਾਰ ਨੂੰ ਇਸ ਦੁੱਖ ਨੂੰ ਸਹਿਣ ਕਰ ਦੀ ਸ਼ਕਤੀ ਬਖਸ਼ੇ ਜੀ ।
ਹਰਪ੍ਰੀਤ ਕੌਰ ਬਬਲੀ , ਸੰਗਰੂਰ