ਅਸ਼ੋਕ ਵਰਮਾ ਬਠਿੰਡਾ ,28 ਮਈ 2020
ਪਿੰਡ ਮਹਿਮਾ ਸਰਜਾ ਦੇ ਕੋਠੇ ਮਾਣਾ ਪੱਤੀ ਵਿੱਚ ਅੱਜ ਸ਼ਾਮ ਪਈ ਭਾਰੀ ਵਰਖਾ ਅਤੇ ਤੂਫਾਨ ਕਾਰਨ ਮਾਣਾ ਪੱਤੀ ਦੇ ਸੜਕ ਉੱਪਰ ਬਣੇ ਅੱਡੇ ਦਾ ਲੈਂਟਰ ਡਿੱਗ ਪਿਆ। ਜਿਸ ਕਾਰਨ ਪੰਜ ਵਿਅਕਤੀ ਜ਼ਖ਼ਮੀ ਹੋ ਗਏ। ਜ਼ਖ਼ਮੀ ਹੋਣ ਵਾਲਿਆਂ ਵਿੱਚ ਪਿੰਡ ਦਿਉਣ ਤੋਂ ਤਿੰਨ ਮੈਂਬਰ ਹਨ, ਇੱਕ ਬੰਦੇ ਦੇ ਦੋਵੇਂ ਪੱਟ ਅਤੇ ਦੋਵੇਂ ਬਾਹਾਂ ਟੁੱਟ ਗਈਆਂ। ਉਸ ਦੀ ਪਤਨੀ ਦੀ ਬਾਂਹ ਤੇ ਸੱਟ ਲੱਗ ਗਈ, ਉਸ ਦੀ ਲੜਕੀ ਦੇ ਪੈਰ ਉੱਪਰ ਸੱਟ ਲੱਗ ਗਈ। ਇਸੇ ਤਰ੍ਹਾਂ ਦੋ ਵਿਅਕਤੀ ਨੇਹੀਆਂਵਾਲਾ ਦੇ ਸਨ । ਜਿਨ੍ਹਾਂ ਦੇ ਵੀ ਸੱਟਾਂ ਲੱਗੀਆਂ ਹਨ।ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪਿੰਡ ਲੱਖੀ ਜੰਗਲ ਦੇ ਪ੍ਰਧਾਨ ਸਿਕੰਦਰ ਸਿੰਘ ਅਤੇ ਬਠਿੰਡਾ ਬਲਾਕ ਦੇ ਮੀਤ ਪ੍ਰਧਾਨ ਸੁਖਮੰਦਰ ਸਿੰਘ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜ਼ਖਮੀਆਂ ਦੇ ਇਲਾਜ ਲਈ ਉਨ੍ਹਾਂ ਦੀ ਸਹਾਇਤਾ ਕੀਤੀ ਜਾਵੇ ਅਤੇ ਜੰਗਲਾਤ ਮਹਿਕਮੇ ਦੇ ਉੱਪਰ ਬਣਦੀ ਕਾਰਵਾਈ ਕੀਤੀ ਜਾਵੇ ਕਿਉਂਕਿ ਜੋ ਰੁੱਖ ਖਤਰਨਾਕ ਰੂਪ ਵਿੱਚ ਝੁਕੇ ਹੋਏ ਹੁੰਦੇ ਹਨ ਉਨ੍ਹਾਂ ਨੂੰ ਮਹਿਕਮਾ ਕਦੇ ਵੀ ਕੱਟਣ ਦੀ ਆਗਿਆ ਨਹੀਂ ਦਿੰਦਾ ਜਿਸ ਕਾਰਨ ਅਕਸਰ ਹੀ ਮਨੁੱਖੀ ਜਾਨਾਂ ਚਲੀਆਂ ਜਾਂਦੀਆਂ ਹਨ ।