D ਪਾਲ ਖਿਲਾਫ ਵੀ ਕ੍ਰਿਕਟ ਮੈਚਾਂ ਤੇ ਸੱਟੇ ਦਾ ਪਰਚਾ, ਅਪਰਾਧ ਦੀ ਕਿਸਮ ਇੱਕ ‘ਤੇ ਜੁਰਮ ਵੱਖ-ਵੱਖ

Advertisement
Spread information

ਲੱਖ ਟਕੇ ਦਾ ਇੱਕ ਸਵਾਲ ! ਅਪਰਾਧ ਦੀ ਕਿਸਮ ਇੱਕ ‘ਤੇ ਪੁਲਿਸ ਜੁਰਮ ਲਗਾ ਰਹੀ ਵੱਖ ਵੱਖ? 

ਹਰਿੰਦਰ ਨਿੱਕਾ , ਬਰਨਾਲਾ 28 ਮਾਰਚ 2023 

    ਕ੍ਰਿਕਟ ਮੈਚਾਂ ਤੇ ਸੱਟਾ ਲਵਾਉਣ ਦੇ ਜੁਰਮ ਵਿੱਚ ਧੂਰੀ ਪੁਲਿਸ ਨੇ ਸੱਟਾ ਕਿੰਗ ਦੇ ਤੌਰ ਤੇ ਪ੍ਰਸਿੱਧ ਡੀ.ਪਾਲ.(ਧਰਮਪਾਲ) ਨੂੰ ਵੀ ਕੇਸ ਵਿੱਚ ਨਾਮਜਦ ਕੀਤਾ ਹੈ। ਇਹ ਪੁਸ਼ਟੀ ਥਾਣਾ ਸਿਟੀ ਧੂਰੀ ਦੇ ਐਸ.ਐਚ.ੳ. ਰਮਨਦੀਪ ਸਿੰਘ ਨੇ ਕਰ ਦਿੱਤੀ ਹੈ। ਜਦੋਂਕਿ ਲੰਘੀ ਕੱਲ੍ਹ ਪੁਲਿਸ ਨੇ ਸਿਰਫ ਮਨੀਸ਼ ਕਾਕਾ ਪੁੱਤਰ ਸ਼ਾਮ ਲਾਲ ਵਾਸੀ ਗਿੱਲ ਨਗਰ , ਨੇੜੇ ਮੱਖਣ ਨੰਦਾ ਵੈਲਡਿੰਗ ਵਰਕਸ ਨੇੜੇ ਗਿੱਲ ਨਗਰ ਬਰਨਾਲਾ ਅਤੇ ਤਨਿਸ਼ ਕੁ੍ਮਾਰ ਉਰਫ ਆਂਚਲ ਪੁੱਤਰ ਉੱਤਮ ਕੁਮਾਰ ਵਾਸੀ ਸੇਖਾ ਰੋਡ,ਗਲੀ ਨੰਬਰ 5 ਬਰਨਾਲਾ ਦੇ ਖਿਲਾਫ ਕੇਸ ਦਰਜ਼ ਕਰਕੇ,ਉਨਾਂ ਨੂੰ ਗਿਰਫਤਾਰ ਕਰ ਲਿਆ ਸੀ।

Advertisement

ਕੀ ਕਹਿੰਦੀ ਐ ਪੁਲਿਸ ਦੀ FIR 

     ਕੇਸ ਦੇ ਮੁਦਈ/ਸ਼ਕਾਇਤਕਰਤਾ ਵੱਲੋਂ ਮੁੱਖ ਅਫਸਰ ਥਾਣਾ ਸਿਟੀ ਧੂਰੀ ਨੂੰ ਭੇਜੇ ਰੁੱਕੇ ਵਿੱਚ ਲਿਖਿਆ ਹੈ ਕਿ ਉਹ ਹੋਲਦਾਰ ਜਗਦੀਪ ਸਿੰਘ, ਸਿਪਾਹੀ ਪ੍ਰਦੀਪ ਸਿੰਘ, PHG ਪ੍ਰਕਾਸ਼ ਭੱਟ ਸਮੇਤ ਬਾ ਸਿਲਸਲਾ ਗਸਤ ਬਾ ਚੈਕਿੰਗ ਸੱਕੀ ਪੁਰਸਾਂ ਤੇ ਸ਼ੱਕੀ ਵਹੀਕਲਾ ਦੇ ਕੱਕੜਵਾਲ ਚੌਂਕ ਧੂਰੀ ਵਿਖੇ ਮੌਜੂਦ ਸੀ।  ਮੁਖਬਰ ਖਾਸ ਨੇ ਉਨ੍ਹਾਂ ਨੂੰ ਅਲਿਹਦਗੀ ਵਿੱਚ ਇਤਲਾਹ ਦਿੱਤੀ ਕਿ ਅੱਜ ਕੱਲ ਜੋ ਕ੍ਰਿਕੇਟ ਮੈਚ ਚੱਲ ਰਹੇ ਹਨ ,ਉਨ੍ਹਾਂ ਪਰ ਆਨਲਾਈਨ ਸੱਟਾ ਲਗਾਇਆ ਜਾਂਦਾ ਹੈ। ਤਨਿਸ ਕੁਮਾਰ ਉਰਫ ਆਂਚਲ ਪੱਤਰ ਉੱਤਮ ਕੁਮਾਰ ਵਾਸੀ ਸੇਖਾ ਰੋਡ, ਗਲੀ ਨੰਬਰ 5 ਬਰਨਾਲਾ, ਮੁਨੀਸ ਕੁਮਾਰ ਉਰਫ ਕਾਕਾ ਪੁੱਤਰ ਸਾਮ ਲਾਲ ਵਾਸੀ ਗਿੱਲ ਨਗਰ ਨੇੜੇ ਮੱਖਣ ਨੰਦਾ ਬੈਲਡਿੰਗ ਵਰਕਸ ਬਰਨਾਲਾ ਅਤੇ ਧਰਮਪਾਲ (ਡੀ.ਪਾਲ.)ਵਾਸੀ ਬਰਨਾਲਾ ,ਗੁਰੂ ਨਾਨਕ ਨਗਰ ਗਲੀ ਨੰਬਰ 2 ਧੂਰੀ ਵਿਖੇ ਸੱਜੇ ਪਾਸੇ ਅਖੀਰਲੀ ਕੋਠੀ ਵਿੱਚ ਸਮੇਤ ਲੈਪਟਾਪ ਸਾਫਟਵੇਅਰ ਅਤੇ ਕਈ ਮੋਬਾਇਲ ਫੋਨ ਜਿੰਨ੍ਹਾਂ ਪਰ ਗ੍ਰਾਹਕਾਂ ਵੱਲੋਂ ਫੋਨ ਕਰਕੇ ਸੱਟਾ ਲਗਾਇਆ ਜਾਂਦਾ ਹੈ ਜੋ ਉਕਤ ਘਰ ਵਿੱਚ ਇੱਕਠੇ ਹੋ ਕੇ ਆਨਲਾਈਨ ਸੱਟਾ ਖੇਡ ਰਹੇ ਹਨ ।

    ਮੁਖਬਰ ਨੇ ਕਿਹਾ ਕਿ ਜੇਕਰ ਹੁਣੇ ਹੀ ਉਨ੍ਹਾਂ ਪਰ ਯੋਜਨਾਬੱਧ ਤਰੀਕੇ ਨਾਲ ਰੇਡ ਕੀਤੀ ਜਾਵੇ ਤਾਂ ਉਪਰੋਕਤ ਵਿਅਕਤੀ ਸਮੇਤ ਲੈਪਟਾਪ, ਮੋਬਾਇਲ ਫੋਨਾਂ ਦੇ ਕਾਬੂ ਆ ਸਕਦੇ ਹਨ। ਇਤਲਾਹ ਪੱਕੀ ਅਤੇ ਭਰੋਸੇਯੋਗ ਹੈ । ਤਨਿਸ ਕੁਮਾਰ ਉਰਫ ਆਂਚਲ, ਮੁਨੀਸ ਕੁਮਾਰ ਉਰਫ ਕਾਕਾ ਅਤੇ ਧਰਮਪਾਲ ਉਕਤਾਨ ਨੇ ਅਜਿਹਾ ਕਰਕੇ ਜੁਰਮ 4/3/67 Gambling Act ਦੀ ਤਾਰੀਫ ਨੂੰ ਪੂਰਾ ਕੀਤਾ ਹੈ। ਜਿਸ ਪਰ ਬਰਖਿਲਾਫ ਤਨਿਸ ਕੁਮਾਰ ਉਰਫ ਆਂਚਲ, ਮੁਨੀਸ਼ ਕੁਮਾਰ ਉਰਫ ਕਾਕਾ ਅਤੇ ਧਰਮਪਾਲ ਦੇ ਖਿਲਾਫ ਕੇਸ ਦਰਜ ਰਜਿਸਟਰ ਕੀਤਾ ਗਿਆ। ਥਾਣਾ ਸਿਟੀ ਧੂਰੀ ਦੇ ਐਸ.ਐਚ.ੳ. ਰਮਨਦੀਪ ਸਿੰਘ ਨੇ ਦੱਸਿਆ ਕਿ ਕੇਸ ਵਿੱਚ ਨਾਮਜ਼ਦ ਤੀਜੇ ਮੁਜਰਮ ਧਰਮਪਾਲ ਦੀ ਤਲਾਸ਼ ਜ਼ਾਰੀ ਹੈ। ਜਲਦ ਹੀ ਉਸ ਨੂੰ ਵੀ ਗ੍ਰਿਫਤਾਰ ਕਰਕੇ,ਹਸਬ ਜਾਬਤਾ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। 

ਕਟਿਹਰੇ ਵਿੱਚ ਪੁਲਿਸ ਦੀ ਕਾਰਵਾਈ !

ਇੱਕੋ ਕਿਸਮ ਦੇ ਜੁਰਮ ਵਿੱਚ ਵੱਖ ਵੱਖ ਥਾਣਿਆਂ ਦੀ ਪੁਲਿਸ ਵੱਲੋਂ ਕੀਤੀ ਜਾ ਰਹੀ ਵੱਖ-ਵੱਖ ਜੁਰਮਾਂ ਤਹਿਤ ਕਾਰਵਾਈ ਤੋਂ ਬਾਅਦ ਪੁਲਿਸ ਦੀ ਕਾਰਵਾਈ ਕਟਿਹਰੇ ਵਿੱਚ ਹੈ। ਕਿਉਂਕਿ ਆਮ ਦੜੇ ਸੱਟੇ ਦੇ ਕੇਸ ਵਿੱਚ ਵੀ ਕਈ ਵਾਰ ਪੁਲਿਸ ਦੁਆਰਾ ਗੈਂਬਲਿੰਗ ਐਕਟ ਤੋਂ ਇਲਾਵਾ 420 ਆਈਪੀਸੀ ਜੁਰਮ ਵੀ ਲਗਾਇਆ ਜਾਂਦਾ ਹੈ, ਜਿਹੜਾ ਗੈਰ ਜਮਾਨਤੀ ਸ਼੍ਰੇਣੀ ਵਿੱਚ ਆਉਂਦਾ ਹੈ, ਜਦੋਂਕਿ ਗੈਂਬਲਿੰਗ ਐਕਟ ਜਮਾਨਤਯੋਗ ਅਪਰਾਧ ਹੈ, ਜਿਸ ਦੀ ਜਮਾਨਤ ਥਾਣਿਆਂ ਵਿੱਚ ਹੀ ਹੋ ਜਾਂਦੀ ਹੈ। ਇਸੇ ਕਿਸਮ ਦੇ 26 ਮਈ ਨੂੰ ਥਾਣਾ ਸਿਟੀ 1 ਬਰਨਾਲਾ ਵਿਖੇ ਦਰਜ਼ ਹੋਈ ਐਫ. ਆਈ.ਆਰ. ਨੰਬਰ 230 ਅਧੀਨ ਜ਼ੁਰਮ 420 ਆਈਪੀਸੀ/ 13 ਏ/3/67 ਗੈਂਬਲਿੰਗ ਐਕਟ ਤਹਿਤ ਹਰਸ਼ਿਲ ਗਰਗ ਅਤੇ ਰਵੀ ਕੁਮਾਰ ਵਾਸੀਆਨ ਬਰਨਾਲਾ ਦੇ ਖਿਲਾਫ ਦਰਜ਼ ਕੀਤੀ ਗਈ ਹੈ। ਮਾਨਯੋਗ ਅਦਾਲਤ ਨੇ ਦੋਵਾਂ ਦੋਸ਼ੀਆਂ ਨੂੰ 1 ਦਿਨ ਦਾ ਪੁਲਿਸ ਰਿਮਾਂਡ ਵੀ ਦੇ ਦਿੱਤਾ ਸੀ, ਫਿਰ ਉਨ੍ਹਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜਿਆ ਗਿਆ ਹੈ। ਪਰੰਤੂ ਮੁੱਖ ਮੰਤਰੀ ਭਗਵੰਤ ਮਾਨ ਦੇ ਖੁਦ ਦੇ ਹਲਕੇ ਧੂਰੀ ਦੀ ਪੁਲਿਸ ਪਤਾ ਨਹੀਂ ਕਿਉਂ ਕ੍ਰਿਕਟ ਮੈਚਾਂ ਤੇ ਸੱਟਾ ਲਾਉਣ ਵਾਲਿਆਂ ਉੱਪਰ ਇੱਨ੍ਹੀਂ ਮਿਹਰਬਾਨ ਕਿਉਂ ਹੋਈ ਹੈ। ਜੇਕਰ ਧੂਰੀ ਪੁਲਿਸ ਨੇ ਜਮਾਨਤਯੋਗ ਜ਼ੁਰਮ ਤਹਿਤ ਹੀ ਕੇਸ ਦਰਜ਼ ਕੀਤਾ ਸੀ ਤਾਂ ਫਿਰ ਪੁਲਿਸ ਨੇ ਬਰਨਾਲਾ ਸ਼ਹਿਰ ਦੀ ਨਾਮੀ ਕਲੋਨੀ ਵਿੱਚ ਧਰਮਪਾਲ ਦੀ ਰਿਹਾਇਸ਼ ਤੇ ਅੱਧੀ ਰਾਤ ਨੂੰ ਛਾਪਾ ਕਿਉਂ ਮਾਰਿਆ ਅਤੇ ਬਿਨਾਂ ਕੋਈ ਕਾਰਵਾਈ ਕੀਤੀ, ਇੱਕੋਂ ਫੋਨ ਦੀ ਘੰਟੀ ਖੜਕਣ ਉਪਰੰਤ ਦਬੇ ਪੈਰੀਂ ਮੁੜ ਕਿਉਂ ਗਈ। ਅਜਿਹੇ ਕਿੰਨ੍ਹੇ ਹੀ ਸਵਾਲ, ਲੋਕ ਚਰਚਾ ਦਾ ਹਿੱਸਾ ਬਣੇ ਹੋਏ ਹਨ। 

Advertisement
Advertisement
Advertisement
Advertisement
Advertisement
error: Content is protected !!