ਕੁਸ਼ਤੀ ਪਹਿਲਵਾਨ ਧੀਆਂ ਦੇ ਸੰਘਰਸ਼ ਨੂੰ ਗਲੀ-ਮੁਹੱਲਿਆਂ ਤੱਕ ਲੈਕੇ ਜਾਣ ਦੀ ਮੁਹਿੰਮ ਨੂੰ ਉਤਸ਼ਾਹਜਨਕ ਹੁੰਗਾਰਾ – ਡਾ ਰਜਿੰਦਰ ਪਾਲ
ਸੀਨੀਅਰ ਸਿਟੀਜਨ ਸੋਸਾਇਟੀ ਬਰਨਾਲਾ ਵੱਲੋਂ ਕੁਸ਼ਤੀ ਪਹਿਲਵਾਨਾਂ ਦੇ ਸੰਘਰਸ਼ ਦੀ ਹਮਾਇਤ ਵਿੱਚ ਮਤਾ ਪਾਕੇ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੂੰ ਗ੍ਰਿਫ਼ਤਾਰ ਕਰਨ ਦਾ ਮਤਾ ਪਾਸ ਕੀਤਾ
ਰਘਵੀਰ ਹੈਪੀ , ਬਰਨਾਲ਼ਾ 12 ਮਈ 2023
ਇਨਕਲਾਬੀ ਕੇਂਦਰ, ਪੰਜਾਬ ਵੱਲੋਂ ਕੁਸ਼ਤੀ ਪਹਿਲਵਾਨਾਂ ਦੇ ਸੰਘਰਸ਼ ਨੂੰ ਘਰ-ਘਰ ਤੱਕ ਲੈਕੇ ਜਾਣ ਦੀ ਮੁਹਿੰਮ ਦੀ ਮੁਹਿੰਮ ਸ਼ੁਰੂ ਹੈ ਗਈ ਹੈ। ਸਾਥੀ ਨਰਾਇਣ ਦੱਤ ਨੇ ਵੱਖ-ਵੱਖ ਥਾਵਾਂ ‘ਤੇ ਹੋਈਆਂ ਮੀਟਿੰਗਾਂ ਸਮੇਂ ਸੰਬੋਧਨ ਕਰਦਿਆਂ ਦੱਸਿਆ ਕਿ ਸਰੀਰਕ ਛੇੜਛਾੜ ਦਾ ਸ਼ਿਕਾਰ ਕੁਸ਼ਤੀ ਪਹਿਲਵਾਨਾਂ ਦਾ ਇਨਸਾਫ਼ ਹਾਸਲ ਕਰਨ ਲਈ ਸੰਘਰਸ਼ 20 ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਇਹ ਸੰਘਰਸ਼ ਜਿਉਂ ਜਿਉਂ ਲੰਬਾ ਹੁੰਦਾ ਜਾ ਰਿਹਾ ਹੈ, ਤਿਉਂ ਤਿਉਂ ਚੁਣੌਤੀਆਂ ਵੀ ਵਧ ਰਹੀਆਂ ਹਨ। ਮੋਦੀ ਹਕੂਮਤ ਦੀ ਧਾਰੀ ਸਾਜ਼ਿਸ਼ੀ ਚੁੱਪ ਕਾਰਨ ਕੁਸ਼ਤੀ ਫੈਡਰੇਸ਼ਨ ਦਾ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਨ ਸਿੰਘ ਲਗਾਤਾਰ ਕੋਝੀਆਂ ਚਾਲਾਂ ਚੱਲ ਰਿਹਾ ਹੈ। ਦਿੱਲੀ ਪੁਲਿਸ ਕੁਸ਼ਤੀ ਪਹਿਲਵਾਨਾਂ ਦੇ ਸੰਘਰਸ਼ ਨੂੰ ਫੇਲ੍ਹ ਕਰਨ ਲਈ ਪੂਰੀ ਵਾਹ ਲਾ ਰਹੀ ਹੈ। ਗੋਦੀ ਮੀਡੀਆ ਸ਼ਰਮ ਹਯਾ ਦੇ ਸਾਰੇ ਹੱਦਾਂ ਬੰਨੇ ਪਾਰ ਕਰ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੀ ਬੋਲੀ ਬੋਲ ਰਿਹਾ ਹੈ। ਇਸ ਸਭ ਕੁੱਝ ਦਾ ਦੂਜਾ ਪਾਸਾ ਵੀ ਹੈ, ਇਨ੍ਹਾਂ ਵੱਡੀਆਂ ਮੁਸ਼ਕਿਲਾਂ ਦੇ ਬਾਵਜੂਦ ਵੀ ਕੁਸ਼ਤੀ ਪਹਿਲਵਾਨਾਂ ਦਾ ਸੰਘਰਸ਼ ਲੋਕ ਸੰਘਰਸ਼ ਵਿੱਚ ਤਬਦੀਲ ਹੋਣ ਵੱਲ ਵਧ ਰਿਹਾ ਹੈ। ਹਰ ਤਬਕਾ ਪਹਿਲਵਾਨਾਂ(ਸਾਡੀਆਂ ਧੀਆਂ) ਦੇ ਸੰਘਰਸ਼ ਦੀ ਹਮਾਇਤ ਤੇ ਉੱਤਰ ਆਇਆ ਹੈ। ਕੁਸ਼ਤੀ ਪਹਿਲਵਾਨਾਂ ਦੇ ਸੰਘਰਸ਼ ਦੀ ਗੂੰਜ ਪਿੰਡਾਂ ਦੇ ਗਲੀ ਮੁਹੱਲਿਆਂ ਵਿੱਚ ਸੁਣਾਈ ਦੇ ਰਹੀ ਹੈ । ਜਿਸ ਜੁਰਅੱਤ ਨਾਲ ਕੁਸ਼ਤੀ ਪਹਿਲਵਾਨਾਂ (ਸਾਡੇ ਧੀਆਂ-ਪੁੱਤ) ਸੰਘਰਸ਼ ਦੇ ਮੈਦਾਨ ਵਿੱਚ ਨਿੱਤਰੇ ਹਨ, ਇਨ੍ਹਾਂ ਦੇ ਸੂਹੇ ਕਦਮਾਂ ਨੂੰ ਸਲਾਮ ਆਖਣਾ ਬਣਦਾ ਹੈ। ਸੱਚ ਇਹ ਹੈ ਕਿ ਔਰਤਾਂ ਉੱਪਰ ਜਬਰ ਦੀ ਇਹ ਕੋਈ ਇਕੱਲੀ ਇਕਹਰੀ ਘਟਨਾ ਨਹੀਂ ਸਗੋਂ ਇਹ ਸੰਸਥਾਗਤ ਵਰਤਾਰੇ ਦੀ ਕੜੀ ਹੈ। ਔਰਤਾਂ ਦੇ ਹੱਕ ਵਿੱਚ ਬਹੁਤ ਸਾਰੇ ਕਾਨੂੰਨ ਬਣੇ ਹੋਣ ਦੇ ਬਾਵਜੂਦ ਵੀ ਜਬਰ ਲਗਾਤਾਰ ਵਧ ਰਿਹਾ ਹੈ। ਕਿਰਨਜੀਤ ਕੌਰ ਮਹਿਲਕਲਾਂ, ਸ਼ਰੂਤੀ , ਪਿੰਕੀ,ਹਾਥਰਸ, ਕਠੂਆ,ਉਨਾਓ,ਨਿਰਭੈਆ ਕਾਂਡ ਕੁੱਝ ਉੱਘੜਵੀਆਂ ਅਹਿਮ ਘਟਨਾਵਾਂ ਹਨ।
ਔਰਤਾਂ ਦੀ ਜ਼ਬਰ ਜ਼ੁਲਮ ਤੋਂ ਮੁਕੰਮਲ ਮੁਕਤੀ ਇਸ ਲੁਟੇਰੇ ਅਤੇ ਜਾਬਰ ਰਾਜ ਪ੍ਰਬੰਧ ਦੇ ਖਾਤਮੇ ਨਾਲ ਜੁੜੀ ਹੋਈ ਹੈ। ਉਨ੍ਹਾਂ
ਕੁਸ਼ਤੀ ਪਹਿਲਵਾਨਾਂ ਦੇ ਸਰੀਰਕ ਸ਼ੋਸ਼ਣ ਖਿਲਾਫ਼ ਚੱਲ ਰਹੇ ਸੰਘਰਸ਼ ਦੀ ਡਟਵੀਂ ਹਮਾਇਤ ਕਰਨ ਦੇ ਨਾਲ-ਨਾਲ ਇਸ ਨੂੰ ਲੁਟੇਰੇ ਅਤੇ ਜਾਬਰ ਰਾਜ ਪ੍ਰਬੰਧ ਖਿਲਾਫ ਸੇਧਤ ਕਰਨ ਦੀ ਦਿਸ਼ਾ ਵਿੱਚ ਯਤਨ ਜੁਟਾਉਣ। ਆਗੂਆਂ ਡਾ ਰਜਿੰਦਰ ਪਾਲ, ਸੁਖਵਿੰਦਰ ਸਿੰਘ ਠੀਕਰੀਵਾਲਾ ਨੇ ਕਿਹਾ ਕਿ ਇਨਕਲਾਬੀ ਕੇਂਦਰ ਪੰਜਾਬ ਸਾਡੀਆਂ ਧੀਆਂ ਦੇ ਇਸ ਸੰਘਰਸ਼ ਨੂੰ ਗਲੀਆਂ ਮੁਹੱਲਿਆਂ ਵਿੱਚ ਲੈਕੇ ਜਾਣ ਅਤੇ ਇਸ ਸੰਘਰਸ਼ ਨੂੰ ਲੋਕ ਮਨਾਂ ਦਾ ਹਿੱਸਾ ਬਨਾਉਣ ਲਈ 11ਮਈ ਤੋਂ 18 ਮਈ ਤੱਕ ਪੂਰਾ ਹਫ਼ਤਾ ਦਸਖਤੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। 11 ਮਈ ਉੱਪਲੀ ਵਿਖੇ ਅਤੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਬਰਨਾਲਾ, ਅੱਜ 12 ਮਈ ਨੂੰ ਸੀਨੀਅਰ ਸਿਟੀਜਨ ਸੋਸਾਇਟੀ ਬਰਨਾਲਾ ਦੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਸਾਥੀਆਂ ਨਾਲ, ਨਰਸਿੰਗ ਡੇ ਮਨਾਉਣ ਸਮੇਂ ਇਕੱਠੀਆਂ ਹੋਈਆਂ ਵੱਡੀ ਗਿਣਤੀ ਵਿੱਚ ਸਿਵਲ ਹਸਪਤਾਲ ਦੀਆਂ ਨਰਸਾਂ, ਸਿਵਲ ਸਰਜਨ ਬਰਨਾਲਾ ਡਾ ਜਸਬੀਰ ਸਿੰਘ ਔਲਖ,ਐਸ.ਐਮ.ਓ ਡਾ ਨਵਜੋਤ ਪਾਲ ਕੌਸ਼ਲ ਨਾਲ, ਵਕੀਲ ਭਾਈਚਾਰੇ ਅਤੇ ਦਫਤਰੀ ਕਲਰਕਾਂ, ਸਿਵਲ ਸਰਜਨ ਦਫ਼ਤਰ ਮੁਲਾਜ਼ਮਾਂ, ਅਧਿਆਪਕਾਂ, ਵਿਦਿਆਰਥੀਆਂ ਨਾਲ ਆਪਸੀ ਥੋੜੇ ਸਮੇਂ ਦੀਆਂ ਮੀਟਿੰਗਾਂ ਜਥੇਬੰਦ ਕੀਤੀਆਂ ਗਈਆਂ। ਇਸ ਸਮੇਂ ਬਹੁਤ ਉਤਸ਼ਾਹ ਨਾਲ ਦਸਖਤੀ ਮੁਹਿੰਮ ਨੂੰ ਹੁੰਗਾਰਾ ਮਿਲਿਆ।
ਆਗੂਆਂ ਅਮਰਜੀਤ ਕੌਰ ਅਤੇ ਪ੍ਰੇਮਪਾਲ ਕੌਰ ਨੇ ਕਿਹਾ ਕਿ ਦਹਿ ਹਜ਼ਾਰਾਂ ਦਸਖ਼ਤ 18 ਮਈ ਤੋਂ ਫੌਰੀ ਬਾਅਦ ਇਨਕਲਾਬੀ ਕੇਂਦਰ ਪੰਜਾਬ ਦੀ ਅਗਵਾਈ ਵਿੱਚ ਵੱਡਾ ਕਾਫ਼ਲਾ ਜਲਦ ਹੀ ਦਿੱਲੀ ਜੰਤਰ ਮੰਤਰ ਵੱਲ ਜਾਵੇਗਾ ਅਤੇ ਦਸਖਤੀ ਮੁਹਿੰਮ ਪ੍ਰਦਰਸ਼ਤ ਕੀਤੀ ਜਾਵੇਗੀ। ਆਗੂਆਂ ਕਿਹਾ ਕਿ ਇਹ ਮੁਹਿੰਮ 18 ਮਈ ਤੱਕ ਜਾਰੀ ਰਹੇਗੀ। ਇਸ ਮੁਹਿੰਮ ਨੂੰ ਸਫਲ ਬਨਾਉਣ ਵਿੱਚ ਮੁਕੰਦ ਸਿੰਘ,ਮੇਘ ਰਾਜ ਮਿੱਤਰ,ਜੋਗਿੰਦਰ ਪਾਲ ਸ਼ਰਮਾ,ਅਜਾਇਬ ਸਿੰਘ, ਰਜਿੰਦਰ ਕੁਮਾਰ ਸਿੰਗਲਾ,ਰਮੇਸ਼ ਕੁਮਾਰ ਹਮਦਰਦ,ਕਮਲਜੀਤ ਕੌਰ,ਦਿਲਪ੍ਰੀਤ ਕੌਰ,ਮਨਜੀਤ ਕੌਰ ਨਰਸਿੰਗ ਸਿਸਟਰ,ਕਮਲੇਸ਼ ਰਾਣੀ ਨਰਸਿੰਗ ਸਿਸਟਰ,ਮਨਜੀਤ ਕੌਰ, ਪ੍ਰਕਾਸ਼ ਦੀਪ ਸਿੰਘ ਔਲਖ, ਗੁਰਮੇਲ ਸਿੰਘ, ਜਤਿੰਦਰ ਸੰਘੇੜਾ, ਸੁਰਿੰਦਰ ਸਿੰਘ ਜਸਧੌਲ,ਸੁਖਮੰਦਰ ਸਿੰਘ ਉੱਪਲੀ ਆਦਿ ਦਾ ਅਹਿਮ ਯੋਗਦਾਨ ਰਿਹਾ। ਮੁਹਿੰਮ ਦਾ ਸਲਾਹੁਣਯੋਗ ਪੱਖ ਇਹ ਵੀ ਸੀ ਕਿ ਇਨਕਲਾਬੀ ਕੇਂਦਰ ਦੀ ਆਗੂ ਟੀਮ ਨੂੰ ਸੀਨੀਅਰ ਸਿਟੀਜਨ ਸੋਸਾਇਟੀ ਬਰਨਾਲਾ ਵੱਲੋਂ ਕੁਸ਼ਤੀ ਪਹਿਲਵਾਨਾਂ ਦੇ ਸੰਘਰਸ਼ ਦੀ ਹਮਾਇਤ ਵਿੱਚ ਮਤਾ ਪਾਕੇ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੂੰ ਗ੍ਰਿਫ਼ਤਾਰ ਕਰਨ ਦਾ ਮਤਾ ਪਾਸ ਕੀਤਾ ਅਤੇ ਆਰਥਿਕ ਸਹਿਯੋਗ ਵੀ ਕੀਤਾ।