ਪੁਲਿਸ ਨੇ ਫੜ੍ਹਿਆ ਸ਼ਰੇਆਮ ਗੋਲੀਆਂ ਮਾਰਨ ਵਾਲਾ,,,,

Advertisement
Spread information

ਕਤਲ ਲਈ ਵਰਤਿਆ ਵਹੀਕਲ ਤੇ ਰਿਵਾਲਵਰ ਬਰਾਮਦ
ਰਿਚਾ ਨਾਗਪਾਲ , ਪਟਿਆਲਾ, 5 ਮਈ 2023
     ਯਹਿਰ ਦੇ ਨਾਭਾ ਰੋਡ ਤੇ ਇੱਕ ਕਾਰੋਬਾਰੀ ਨੂੰ ਗੋਲੀਆਂ ਮਾਰ ਕੇ, ਮੌਤ ਦੇ ਘਾਟ ੳਤਾਰ ਦੇਣ ਵਾਲੇ ਦੋਸ਼ੀ ਨੂੰ ਪੁਲਿਸ ਨੇ ਵਾਰਦਾਤ ਦੇ 6 ਘੰਟਿਆਂ ਬਾਅਦ ਹੀ ਗਿਰਫਤਾਰ ਕਰ ਲਿਆ ਅਤੇ ਉਸ ਦੇ ਕਬਜ਼ੇ ਵਿੱਚੋਂ ਵਾਰਦਾਤ ਲਈ ਵਰਤਿਆ ਵਹੀਕਲ ਅਤੇ ਰਿਵਾਲਵਰ ਵੀ ਬਰਾਮਦ ਕਰ ਲਿਆ ਹੈ। ਇਹ ਜਾਣਕਾਰੀ ਆਈ.ਜੀ.ਪੀ. ਪਟਿਆਲਾ ਰੇਂਜ ਮੁਖਵਿੰਦਰ ਸਿੰਘ ਛੀਨਾ ਅਤੇ ਐਸ.ਐਸ.ਪੀ. ਪਟਿਆਲਾ ਵਰੁਣ ਸ਼ਰਮਾ ਨੇ ਸਾਂਝੇ ਤੌਰ ’ਤੇ ਪ੍ਰੈਸ ਨੋਟ ਜਾਰੀ ਕਰਦਿਆਂ ਦਿੱਤੀ। ਉਨਾਂ ਤਫਸ਼ੀਲ ਦਿੰਦਿਆਂ ਦੱਸਿਆ ਕਿ ਲੰਘੀ ਕੱਲ੍ਹ ਨਾਭਾ ਰੋਡ ਪਟਿਆਲਾ ਵਿਖੇ ਸਰਵਿਸ ਪ੍ਰੋਵਾਈਡਰ ਦਾ ਦਫ਼ਤਰ ਚਲਾ ਰਹੇ ਦਰਸ਼ਨ ਕੁਮਾਰ ਸਿੰਗਲਾ ਦਾ ਅਣ-ਪਛਾਤੇ ਵਿਅਕਤੀ ਵੱਲੋਂ ਅੰਨ੍ਹੇਵਾਹ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ । ਮੌਕਾ ਤੋ ਦੋਸ਼ੀ ਕਤਲ ਕਰਕੇ ਮੋਟਰਸਾਈਕਲ ਪਰ ਫ਼ਰਾਰ ਹੋ ਗਿਆ ਸੀ , ਇਸ ਬਾਰੇ ਇਤਲਾਹ ਮਿਲੀ ਸੀ, ਜਿਸਤੇ ਕਿ ਐਸ.ਐਸ.ਪੀ. ਪਟਿਆਲਾ ਸ੍ਰੀ ਵਰੁਣ ਸ਼ਰਮਾ ਸਮੇਤ ਅਫ਼ਸਰਾਂ ਦੇ ਮੌਕਾ ਤੇ ਪਹੁੰਚੇ ਇਸ ਕੇਸ ਨੂੰ ਟਰੇਸ ਕਰਨ ਲਈ ਸ੍ਰੀ ਮੁਹੰਮਦ ਸਰਫ਼ਰਾਜ਼ ਆਲਮ ਆਈ.ਪੀ.ਐਸ, ਕਪਤਾਨ ਪੁਲਿਸ ਸਿਟੀ ਪਟਿਆਲਾ, ਸ੍ਰੀ ਹਰਬੀਰ ਸਿੰਘ ਅਟਵਾਲ ਪੀ.ਪੀ.ਐਸ, ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ, ਸ੍ਰੀ ਵੈਭਵ ਚੋਧਰੀ ਆਈ.ਪੀ.ਐਸ, ਸ੍ਰੀ ਸੰਜੀਵ ਸਿੰਗਲਾ ਪੀ.ਪੀ.ਐਸ, ਉਪ ਕਪਤਾਨ ਪੁਲਿਸ ਸਿਟੀ-1 ਪਟਿਆਲਾ, ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ਼ ਪਟਿਆਲਾ ਅਤੇ ਐਸ.ਆਈ. ਜਸਪ੍ਰੀਤ ਸਿੰਘ ਮੁੱਖ ਅਫ਼ਸਰ ਥਾਣਾ ਸਿਵਲ ਲਾਇਨ ਪਟਿਆਲਾ ਅਤੇ ਐਸ.ਆਈ.ਅੰਮ੍ਰਿਤਪਾਲ ਸਿੰਘ ਮੁੱਖ ਅਫ਼ਸਰ ਥਾਣਾ ਅਰਬਨ ਅਸਟੇਟ ਪਟਿਆਲਾ ਦੀ ਟੀਮ ਦਾ ਗਠਨ ਕਰਕੇ ਕੀਤਾ ਗਿਆ, ਇਸ ਤੋ ਬਿਨਾ ਫ਼ੌਰੀ ਤੋਰ ਤੇ ਇੰਟਰ ਸਟੇਟ ਅਤੇ ਇੰਟਰ ਡਿਸਟਕ ਨਾਕਾਬੰਦੀ ਕਰਵਾਈ ਗਈ ਅਤੇ ਸਾਰੀ ਪੁਲਿਸ ਫੋਰਸ ਨੂੰ ਅਲਰਟ ਕੀਤਾ ਗਿਆ ਅਤੇ ਗੁਆਂਢੀ ਜ਼ਿਲਿਆਂ ਨੂੰ ਇਸ ਘਟਨਾ ਸਬੰਧੀ ਸੂਚਿਤ ਕੀਤਾ ਗਿਆ ।                                                ਇਸ ਟੀਮ ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਤਫ਼ਤੀਸ਼ ਕਰਦੇ ਹੋਏ ਮਹਿਜ਼ 06 ਘੰਟੇ ਦੇ ਅੰਦਰ ਹੀ ਦਰਸ਼ਨ ਕੁਮਾਰ ਸਿੰਗਲਾ ਦੇ ਅੰਨ੍ਹੇ ਕਤਲ ਨੂੰ ਟਰੇਸ ਕਰਕੇ ਦੋਸ਼ੀ ਪਵਨ ਬਜਾਜ ਉਰਫ਼ ਰਿੰਕੂ ਪੁੱਤਰ ਸ਼ਾਂਤੀ ਲਾਲ ਬਜਾਜ ਵਾਸੀ LIG ਕੁਆਟਰ ਨੰਬਰ 175 ਫੇਸ-1 ਅਰਬਨ ਅਸਟੇਟ ਪਟਿਆਲਾ ਥਾਣਾ ਅਰਬਨ ਅਸਟੇਟ ਪਟਿਆਲਾ ਹਾਲ ਰੋਇਲ ਸਿਟੀ ਨੇੜੇ ਅਰਬਨ ਅਸਟੇਟ ਪਟਿਆਲਾ  ਨੂੰ ਨਾਭਾ ਪਟਿਆਲਾ ਰੋਡ ਨੇੜੇ ਪਿੰਡ ਰੌਣੀ ਤੋ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਵਾਰਦਾਤ ਵਿੱਚ ਵਰਤਿਆ ਗਿਆ (ਲਾਇਸੰਸੀ) ਰਿਵਾਲਵਰ .32 ਬੋਰ ਸਮੇਤ 5 ਖਾਲੀ ਖੋਲ ਅਤੇ ਵਾਰਦਾਤ ਵਿੱਚ ਵਰਤਿਆ ਬੁਲਟ ਮੋਟਰਸਾਈਕਲ ਨੰਬਰੀ PB-11BV-4379 ਬਰਾਮਦ ਕੀਤਾ ਗਿਆ ਹੈ।

ਘਟਨਾ ਦਾ ਵੇਰਵਾ :-ਆਈ.ਜੀ.ਪੀ. ਪਟਿਆਲਾ ਰੇਂਜ ਮੁਖਵਿੰਦਰ ਸਿੰਘ ਛੀਨਾ ਅਤੇ ਐਸ.ਐਸ.ਪੀ. ਪਟਿਆਲਾ ਵਰੁਣ ਸ਼ਰਮਾ ਨੇ  ਦੱਸਿਆ ਕਿ ਮਿਤੀ 04.05.2023 ਨੂੰ ਵਕਤ ਕਰੀਬ 09.40 ਏਐਮ ਪਰ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਨਾਭਾ ਰੋਡ ਪਰ ਦਰਸ਼ਨ ਕੁਮਾਰ ਸਿੰਗਲਾ ਨਾਮ ਦੇ ਵਿਅਕਤੀ ਨੂੰ ਉਸ ਦੇ ਦਫ਼ਤਰ ਦੇ ਬਾਹਰ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ ਹੈ।ਜੋ ਦਰਸ਼ਨ ਕੁਮਾਰ ਸਿੰਗਲਾ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਲਿਜਾਇਆ ਗਿਆ । ਜਿਥੇ ਕਿ ਡਾਕਟਰਾਂ ਵੱਲੋਂ ਚੈਕ ਕਰਨ ਤੇ ਮ੍ਰਿਤਕ ਘੋਸ਼ਿਤ ਕੀਤਾ ਗਿਆ ਜੋ ਇਸ ਦੇ ਸਿਰ, ਪੇਟ ਅਤੇ ਪਿੱਠ ਵਿੱਚ ਗੋਲੀਆਂ ਲੱਗੀਆਂ ਹੋਈਆਂ ਸਨ,ਇਸ ਘਟਨਾ ਸਮੇਂ ਮ੍ਰਿਤਕ ਦਾ ਲੜਕਾ ਸੈਰੀ ਸਿੰਗਲਾ ਨਾਲ ਹੀ ਸੀ ਜਿਸ ਦੇ ਬਿਆਨ ਪਰ ਮੁਕੱਦਮਾ ਨੰਬਰ 62 ਮਿਤੀ 04.05.2023 ਅ/ਧ 302 ਹਿੰ:ਦਿੰ, 25/27/54/59 ਅਸਲਾ ਐਕਟ ਥਾਣਾ ਸਿਵਲ ਲਾਇਨ ਪਟਿਆਲਾ ਦਰਜ ਕੀਤਾ ਗਿਆ । ਦਰਸ਼ਨ ਕੁਮਾਰ ਸਿੰਗਲਾ ਦੀ ਉਮਰ ਕਰੀਬ 56 ਸਾਲ ਸੀ ਜੋ ਸੁਨਾਮ ਜ਼ਿਲ੍ਹਾ ਸੰਗਰੂਰ ਦਾ ਰਹਿਣ ਵਾਲਾ ਸੀ ਅਤੇ ਨਾਭਾ ਰੋਡ ਪਟਿਆਲਾ ਵਿਖੇ ਇਸ ਦਾ ਐਸ.ਐਸ.ਸਰਵਿਸ ਪ੍ਰੋਵਾਈਡਰ ਦੇ ਨਾਮ ਪਰ ਦਫ਼ਤਰ ਸੀ। ਜੋ ਇਹ ਮੁੱਖ ਤੋਰ ਤੇ PRTC  ਜਾਂ ਹੋਰ ਅਦਾਰਿਆਂ ਨੂੰ ਸਰਕਾਰੀ ਅਤੇ ਪ੍ਰਾਈਵੇਟ ਤੋਰ ਠੇਕੇ ਪਰ ਕਰਮਚਾਰੀ ਮੁਹੱਈਆ ਕਰਾਉਂਦਾ ਸੀ।                                                   
     ਵਜ੍ਹਾ ਰੰਜਸ਼ : ਇਸ ਕਤਲ ਦੀ ਵਜ੍ਹਾ ਰੰਜਸ਼ ਇਹ ਹੈ ਕਿ ਦਰਸ਼ਨ ਕੁਮਾਰ ਸਿੰਗਲਾ ਜੋ ਕਿ ਸਰਵਿਸ ਪ੍ਰੋਵਾਈਡਰ ਦਾ ਕੰਮ ਕਾਫ਼ੀ ਵੱਡੇ ਪੱਧਰ ਤੇ ਕਰਦਾ ਸੀ, ਇਸ ਦੀ ਫਰਮ ਦਾ ਨਾਮ SS ਸਰਵਿਸ ਪ੍ਰੋਵਾਈਡਰ ਨਾਮ ਤੇ ਦਫ਼ਤਰ ਨਾਭਾ ਰੋਡ ਤੇ ਸਥਿਤ ਹੈ ਜੋ ਦੋਸ਼ੀ ਪਵਨ ਬਜਾਜ ਵੀ ਕਾਫ਼ੀ ਅਰਸੇ ਤੋਂ ਇਸ ਕਾਰੋਬਾਰ ਵਿੱਚ ਸ਼ਾਮਲ ਸੀ,ਇਸ ਦੀ ਫਰਮ ਦਾ ਨਾਮ M/s ਪਵਨ ਬਜਾਜ ਹੈ।ਇੰਨਾ ਦੇ ਆਪਣੇ ਕਾਰੋਬਾਰ ਨੂੰ ਲੈ ਕੇ ਕਾਫ਼ੀ ਦੇਰ ਤੋ ਖਿਚੋਤਾਣ ਸੀ ਤੇ ਇੰਨਾ ਨੇ ਇਕ ਦੂਜੇ ਦੇ ਖ਼ਿਲਾਫ਼ ਕਾਫ਼ੀ ਮਹਿਕਮਿਆਂ ਜਾਂ ਫ਼ਰਮਾਂ ਵਿੱਚ ਇਕ ਦੂਜੇ ਦੇ ਖ਼ਿਲਾਫ਼ ਸ਼ਿਕਾਇਤਾਂ ਵੀ ਕੀਤੀਆਂ ਹੋਈਆਂ ਸਨ। ਜੋ ਹੁਣ ਵੀ ਮੈਡੀਕਲ ਕਾਲਜ ਐਂਡ ਹਸਪਤਾਲ ਸੈਕਟਰ-32 ਚੰਡੀਗੜ੍ਹ ਵਿਖੇ ਪੈਰਾ ਮੈਡੀਕਲ ਸਟਾਫ਼ ਦਾ ਪਵਨ ਬਜਾਜ ਨੇ ਕੰਟਰੈਕਟ ਲਿਆ ਸੀ, ਜੋ ਦੋਵਾਂ ਧਿਰਾਂ ਦੀ 4-5 ਸਾਲ ਤੋ ਆਪਸ ਵਿੱਚ ਖਿਚੋਤਾਣ ਚੱਲ ਰਹੀ ਸੀ, ਜਿਸ ਦੇ ਚਲਦੇ ਹੀ ਪਵਨ ਬਜਾਜ ਨੇ ਦਰਸ਼ਨ ਕੁਮਾਰ ਸਿੰਗਲਾ ਨੂੰ ਖਤਮ ਕਰਨ ਦੀ ਸਾਜਿਸ਼ ਰਚੀ ਤੇ ਮਿਤੀ 04.05.2023 ਨੂੰ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ
       ਸ੍ਰੀ ਵਰੁਣ ਸ਼ਰਮਾ ਐਸ.ਐਸ.ਪੀ. ਪਟਿਆਲਾ ਨੇ ਦੱਸਿਆ ਕਿ ਦੋਸ਼ੀ ਪਵਨ ਬਜਾਜ ਪਾਸੋਂ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਜੋ ਮੌਕਾ ਤੋ ਹੁਣ ਤੱਕ ਦੀ ਤਫ਼ਤੀਸ਼ ਤੋ ਮੁੱਖ ਤੋਰ ਤੇ ਪਵਨ ਬਜਾਜ ਨੇ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਤੇ ਇਸ ਨੇ ਇੰਕਸ਼ਾਫ਼ ਵੀ ਕਰ ਲਿਆ ਹੈ ਜੋ ਪੁਲਿਸ ਡੁੰਘਾਈ ਨਾਲ ਹਰ ਪੱਖ ਤੋਂ ਇਸ ਕੇਸ ਦੀ ਤਫ਼ਤੀਸ਼ ਕਰ ਰਹੀ ਹੈ।

Advertisement
Advertisement
Advertisement
Advertisement
Advertisement
error: Content is protected !!