ਹਰਿੰਦਰ ਨਿੱਕਾ , ਬਰਨਾਲਾ 30 ਅਪ੍ਰੈਲ 2023
ਇੱਕ ਉਹ ਸਮਾਂ ਵੀ ਸੀ ਜਦੋਂ ਆਂਢ ਗੁਆਂਢ ਵਿੱਚ ਲੋਕ ਰਿਸ਼ਤੇਦਾਰ ਤੇ ਸਾਕ ਸਕੀਰੀਆਂ ਤੋਂ ਵੱਧ ਵਰਤ ਵਰਤਾਰਾ ਰੱਖਦੇ ਹੁੰਦੇ ਸਨ। ਪੁਰਾਣੇ ਲੋਕ ਹਾਲੇ ਵੀ ਕਹਿੰਦੇ ਅਕਸਰ ਸੁਣੀਂਦੇ ਨੇ ਕਿ ਰਿਸ਼ਤੇਦਾਰਾਂ ਨਾਲੋਂ ਗੁਆਂਢੀ ਜਿਆਦਾ ਨੇੜੇ ਹੁੰਦੈ, ਕਿਉਂਕਿ ਉਹ ਦੁਖਦੇ- ਸੁਖਦੇ ਸਾਕ ਸਕੀਰੀ ਵਾਲਿਆਂ ਤੋਂ ਪਹਿਲਾਂ ਮੱਦਦ ਲਈ ਪਹੁੰਚ ਸਕਦਾ ਹੁੰਦਾ ਹੈ । ਪਰ ਜੇ, ਗੁਆਂਢੀ ਹੀ, ਪਿੱਛਾ ਤੱਕਣ ਲੱਗ ਪਵੇ, ਫਿਰ ਕੌਣ ਬਚਾ ਸਕਦਾ ਹੈ। ਹਾਲੀਆ ਘਟਨਾ ਬਰਨਾਲਾ ਸ਼ਹਿਰ ਦੇ ਰਾਮਬਾਗ ਦੇ ਪਿਛਲੇ ਪਾਸੇ ਵਾਪਰੀ ਹੈ। ਇੱਕ 17 ਕੁ ਵਰ੍ਹਿਆਂ ਦੀ ਕੁੜੀ ਦਾ ਪਰਿਵਾਰ ਕੰਮ ਕਾਰ ਲਈ, ਘਰੋਂ ਗਿਆ ਹੋਇਆ ਸੀ ‘ਤੇ ਘਰ ਵਿੱਚ ਕੁੜੀ ਇਕੱਲੀ ਸੀ। ਇਹ ਭਿਣਕ ਪੈਂਦਿਆਂ ਹੀ ਘਰ ਦੇ,ਦੋ ਗੁਆਂਢੀ ਮੁੰਡਿਆਂ ਰਾਹੁਲ ਅਤੇ ਸਿਕੰਦਰ ਨੇ ਬਦਨੀਤੀ ਧਾਰ ਲਈ। ਦਬੇ ਪੈਰੀਂ ਘਰ ਅੰਦਰ ਦਾਖਿਲ ਹੋਏ, ਰਾਹੁਲ ਨੇ ਕੁੜੀ ਨੂੰ ਪਿੱਛਿਉਂ ਆ ਕੇ ਫੜ੍ਹ ਲਿਆ ਅਤੇ ਸਿਕੰਦਰ ਸਿੰਘ ਨੇ ਵੀ ਉਸ ਦਾ ਸਾਥ ਦਿੱਤਾ। ਦੋਵਾਂ ਜਣਿਆਂ ਨੇ ਲੜਕੀ ਨਾਲ ਗਲਤ ਹਰਕਤਾਂ ਕੀਤੀਆਂ । ਵਿਰੋਧ ਕਰਨ ਅਤੇ ਰੌਲਾ ਪਾਉਣ ਤੇ ਦੋਵੇਂ ਦੋਸ਼ੀ ਫਰਾਰ ਹੋ ਗਏ। ਘਟਨਾ ਦੀ ਸ਼ਕਾਇਤ ਪੁਲਿਸ ਕੋਲ ਵੀ ਪਹੁੰਚ ਗਈੇ। ਥਾਣਾ ਸਿਟੀ 1 ਬਰਨਾਲਾ ਦੇ ਐਸ.ਐਚ.ੳ. ਇੰਸਪੈਕਟਰ ਬਲਜੀਤ ਸਿੰਘ ਢਿੱਲੋਂ ਨੇ ਪੁੱਛਣ ਤੇ ਦੱਸਿਆ ਕਿ ਦੋਵਾਂ ਨਾਮਜ਼ਦ ਦੋਸ਼ੀਆਂ ਰਾਹੁਲ ਅਤਖ਼ ਸਿਕੰਦਰ ਸਿੰਘ ਦੇ ਖਿਲਾਫ ਨਾਬਾਲਿਗ ਲੜਕੀ ਨਾਲ ਛੇੜਛਾੜ ਦੇ ਜੁਰਮ ਅਧੀਨ ਕੇਸ ਦਰਜ ਕਰਕੇ, ਉਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਉਨਾਂ ਨੂੰ ਕਾਬੂ ਕਰਕੇ,ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।