ਹਰਿੰਦਰ ਨਿੱਕਾ , ਪਟਿਆਲਾ 9 ਅਪ੍ਰੈਲ 2023
ਇਹ ਹੈਵਾਨੀਅਤ ਨਹੀਂ ਤਾਂ ਹੋਰ ਕੀ ਐ, ਜਦੋਂ ਇਨਵੈਸਟਮੈਂਟ ਕਰਵਾਉਣ ਪਹੁੰਚੀ, ਇੱਕ ਨਿੱਜੀ ਕੰਪਨੀ ਦੀ ਕਰਮਚਾਰੀ ਨੂੰ ਜ਼ਾਹਿਰ ਕਰਦਾ ਇੱਕ ਡਾਈਟੇਸ਼ਨ ਡਾਕਟਰ ਦੇ ਘਰ ਬੁਲਾ ਕੇ, ਇੱਕ ਜਣੇ ਨੇ ਆਪਣੀ ਹਵਸ ਦਾ ਸ਼ਿਕਾਰ ਬਣਾ ਧਰਿਆ ‘ਤੇ ਦੂਜੇ ਦੋ ਜਣੇ ਵੀ, ਅਸ਼ਲੀਲ ਹਰਕਤਾਂ ਤੋਂ ਬਾਜ਼ ਨਹੀਂ ਆਏ ਅਤੇ ਉਹ ਸ਼ਰੀਰਕ ਸਬੰਧ ਬਣਾਉਣ ਲਈ, ਜ਼ੋਰ ਪਾਉਂਦੇ ਰਹੇ । ਕਿਸੇ ਤਰਾਂ ਦੋਸ਼ੀਆਂ ਦੇ ਚੁੰਗਲ ਵਿੱਚੋਂ ਬੇ-ਆਬਰੂ ਹੋ ਕੇ ਨਿੱਕਲੀ ਪੀੜਤਾ ਦੀ ਸ਼ਕਾਇਤ ਪਰ ਪੁਲਿਸ ਨੇ ਤਿੰਨੋਂ ਜਣਿਆਂ ਖਿਲਾਫ ਬਲਾਤਕਾਰ ਅਤੇ ਛੇੜਛਾੜ ਆਦਿ ਜੁਰਮ ਤਹਿਤ ਕੇਸ ਦਰਜ ਕਰਕੇ,ਉਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ।
ਪੁਲਿਸ ਨੂੰ ਦਿੱਤੇ ਬਿਆਨ ਵਿੱਚ ਪੀੜਤ ਲੜਕੀ ਨੇ ਦੱਸਿਆ ਕਿ ਉਹ ਬਜਾਜ ਐਲੀਨਾਜ਼ ਕੰਪਨੀ ਵਿੱਚ ਪ੍ਰਾਈਵੇਟ ਨੌਕਰੀ ਕਰਦੀ ਹੈ । ਪੀੜਤ ਅਨੁਸਾਰ, ਉਸ ਨੇ ਗੁਰਵਿੰਦਰ ਸਿੰਘ ਵਾਸੀ ਮਕਾਨ ਨੰਬਰ 3662 ਵਾਰਡ ਨੰਬਰ 16 ਨੇੜੇ ਪੰਚਾਇਤੀ ਗੁਰਦੁਆਰਾ ਸਾਹਿਬ , ਰੇਲਵੇ ਸਟੇਸ਼ਨ ਸਰਹਿੰਦ ਰੋਡ ਜਿਲ੍ਹਾ ਫਤਿਹਗੜ੍ਹ ਸਾਹਿਬ ਨੂੰ ਫੋਨ ਕਰਕੇ ਪਲਾਨ ਤਹਿਤ ਇੰਨਵੈਸਟਮੈਂਟ ਕਰਨ ਲਈ ਸਮਝਾਇਆ ਸੀ, ਜੋ ਦੋਸ਼ੀ ਗੁਰਵਿੰਦਰ ਸਿੰਘ ਨੇ ਸ਼ਕਾਇਤਕਰਤਾ ਨੂੰ ਕਿਹਾ ਕਿ ਉਹ ਪਟਿਆਲਾ ਵਿਖੇ ਹੈ ਅਤੇ ਸ਼ਕਾਇਤਕਰਤਾ, ਉਸ ਦੇ ਬੁਲਾਉਣ ਪਰ ਬੱਸ ਸਟੈਂਡ ਪਟਿਆਲਾ ਵਿਖੇ ਪੁਹੰਚ ਗਈ । ਦੋਸ਼ੀ ਨੇ ਕਿਹਾ ਕਿ ਮੇਰਾ ਡਰਾਇਵਰ, ਤੈਨੂੰ ਲੈਣ ਲਈ ਬੱਸ ਸਟੈਂਡ ਆ ਜਾਵੇਗਾ ਤਾਂ ਇੱਕ ਨਾ-ਮਾਲੂਮ ਵਿਅਕਤੀ, ਸ਼ਕਾਇਤਕਰਤਾ ਨੂੰ ਲੈਣ ਲਈ ਬੱਸ ਸਟੈਂਡ ਪਟਿਆਲਾ ਆ ਗਿਆ । ਜਿਸ ਨੇ ਆਪਣੀ ਪਹਿਚਾਣ ਡਾਈਟੇਸ਼ਨ ਡਾਟਕਰ ਵਜੋਂ ਕਰਵਾਈ ਅਤੇ ਕਿਹਾ ਕਿ ਉਹ ਗੁਰਵਿੰਦਰ ਸਿੰਘ ਦਾ ਦੋਸਤ ਹੈ । ਜਾਹਿਰ ਕਰਦਾ ਡਾਕਟਰ, ਪੀੜਤ ਨੂੰ ਆਪਣੇ ਘਰ ਲੈ ਗਿਆ ਅਤੇ ਕੁੱਝ ਸਮੇ ਬਾਅਦ ਉੱਥੇ ਦੋਸ਼ੀ ਗੁਰਵਿੰਦਰ ਸਿੰਘ ਵੀ ਆਪਣੇ ਇੱਕ ਹੋਰ ਦੋਸਤ ਨੂੰ ਨਾਲ ਲੈ ਕੇ ਪਹੁੰਚ ਗਿਆ। ਦੋਸ਼ੀ ਗੁਰਵਿੰਦਰ ਸਿੰਘ ਨੇ ਧੱਕੇ ਨਾਲ ਬਲਾਤਕਾਰ ਕੀਤਾ ਅਤੇ ਬਾਕੀ ਦੋਂਵੇ ਦੋਸ਼ੀ ਵੀ ਮੌਕਾ ਪਰ ਮੌਜੂਦ ਸਨ, ਉਨ੍ਹਾਂ ਦੋਵਾਂ ਨੇ ਵੀ ਅਸ਼ਲੀਲ ਹਰਕਤਾਂ ਕੀਤੀਆ ਅਤੇ ਸ਼ਰੀਰਕ ਸਬੰਧ ਬਣਾਉਣ ਲਈ ਦਬਾਅ ਪਾਉਂਦੇ ਰਹੇ । ਮਾਮਲੇ ਦੀ ਸ਼ਕਾਇਤ ਮਿਲਦਿਆਂ ਹੀ ਥਾਣਾ ਲਹੌਰੀ ਗੇਟ ਪਟਿਆਲਾ ਵਿਖੇ ਗੁਰਵਿੰਦਰ ਸਿੰਘ, ਜਾਹਿਰ ਕਰਦਾ ਡਾਕਟਰ ਅਤੇ ਇੱਕ ਹੋਰ ਅਣਪਛਾਤੇ ਵਿਅਕਤੀ ਖਿਲਾਫ ਅਧੀਨ ਜੁਰਮ 376,354, 354-A IPC ਤਹਿਤ ਕੇਸ ਦਰਜ ਕਰਕੇ, ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ।