ਭਾਜਪਾ ਯੁਵਾ ਮੋਰਚਾ ਨੇ ਪਟਿਆਲਾ ‘ਚ ਸ਼ੁਰੂ ਕੀਤਾ ਸਫਾਈ ਅਭਿਆਨ

Advertisement
Spread information
ਰਾਜੇਸ਼ ਗੋਤਮ , ਪਟਿਆਲਾ 8 ਅਪ੍ਰੈਲ 2023
      ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਪੰਜਾਬ ਦੇ ਪ੍ਰਧਾਨ ਕਰਨਵੀਰ ਟੋਹੜਾ ਅਤੇ ਭਾਜਪਾ ਦੀ ਸੂਬਾ ਮੀਤ ਪ੍ਰਧਾਨ ਬੀਬਾ ਜੈਇੰਦਰ ਕੌਰ ਦੇ ਨਿਰਦੇਸ਼ਾਂ ਅਨੁਸਾਰ ਯੂਥ ਭਾਜਪਾ ਪਟਿਆਲਾ ਵੱਲੋਂ ਪ੍ਰਧਾਨ ਨਿਖਿਲ ਕਾਕਾ ਦੀ ਅਗਵਾਈ ਵਿਚ ਸਫਾਈ ਅਭਿਆਨ ਦੀ ਸੁਰੂਆਤ ਤਫਜਲਪੁਰਾ ਬਸਤੀ ਵਿੱਚੋ ਕੀਤੀ ਗਈ ਅਤੇ ਸੜਕਾਂ ਅਤੇ ਗਲੀਆਂ ਵਿਚੋਂ ਕੂੜਾ ਕਰਕਟ ਇਕੱਠਾ ਕਰਕੇ ਇਲਾਕੇ ਨੂੰ ਸਾਫ਼ ਕੀਤਾ ਗਿਆ।                                                   
      ਇਸ ਮੌਕੇ ਵਿਸ਼ੇਸ਼ ਤੌਰ ’ਤੇ ਟੀਮ ਦੀ ਹੌਂਸਲਾ ਅਫ਼ਜ਼ਾਈ ਕਰਨ ਲਈ ਨਗਰ ਨਿਗਮ ਦੇ ਸਾਬਕਾ ਮੇਅਰ ਸੰਜੀਵ ਸ਼ਰਮਾ ਬਿੱਟੂ ਪੁੱਜੇ। ਇਸ ਮੌਕੇ ਨਿਖਿਲ ਕਾਕਾ ਨੇ ਕਿਹਾ ਕਿ ਸਫਾਈ ਕਰਨ ਉਪਰੰਤ ਸਮੁੱਚੀ ਟੀਮ ਬਸਤੀ ਦੇ ਇੱਕ ਗਰੀਬ ਪਰਵਾਰ ਦੇ ਘਰ ਜਾ ਕੇ ਸਵੇਰ ਦੀ ਚਾਹ ਪੀ ਕੇ ਦਿਲ ਨੂੰ ਬੜਾ ਸਕੂਨ ਮਿਲਿਆ ਅਤੇ ਮੈਂ ਆਪਣੀ ਟੀਮ ਦਾ ਧੰਨਵਾਦ ਕਰਦਾ ਹਾਂ। ਇਸ ਮੌਕੇ ਨਿਖਿਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚਲਾਈ ਇਸ ਸਫ਼ਾਈ ਅਭਿਆਨ ਨੂੰ ਪੰਜਾਬ ਭਾਜਪਾ ਹਰ ਗਲੀ ਅਤੇ ਪਿੰਡ ਵਿਚ ਲੈ ਕੇ ਜਾਵੇਗੀ। ਅਤੇ ਭਾਜਪਾ ਨੂੰ ਪੰਜਾਬ ਵਿਚ ਹੋਰ ਮਜ਼ਬੂਤ ਕਰਨ ਲਈ ਯੋਗਦਾਨ ਪਾਵੇਗੀ। ਇਸ ਮੌਕੇ ਭਾਜਪਾ ਆਗੂ ਸੌਰਵ ਰਮਾ ਮੰਡਲ ਪ੍ਰਧਾਨ, ਅਮਿਤ ਸੂਦ ਇੰਚਾਰਜ ਮੰਡਲ, ਅਭਿਨਵ ਕੋਹਲੀ ਕਨਵੀਨਰ, ਰਿਸਬ ਸਰਮਾ, ਮਨਦੀਪ ਪਰਿਕ, ਰਜਤ ਸਾਗਰ ਜਨਰਲ ਸੈਕਟਰੀ , ਕੁਸਲ ਚੋਪੜਾ, ਵਿੱਕੀ ਵਰਮਾ ਮੀਤ ਪ੍ਰਧਾਨ, ਰਾਜਨ ਰਾਣਾ, ਰਿਸਵ ਭਸੀਨ ਮੰਡਲ ਪ੍ਰਧਾਨ, ਸਾਹਿਲ ਕਾਲੜਾ, ਗੈਰੀ ਗੌਤਮ ਸੈਕਟਰੀ, ਅਨਮੋਲ ਲੋਚਮ ਲੀਗਲ ਸੈੱਲ ਇੰਚਾਰਜ ,ਹਰਵਿੰਦਰ ਚੀਮਾ, ਗੌਰਵ ਪੁਰੀ ਮੌਜੂਦ ਸਨ।
Advertisement
Advertisement
Advertisement
Advertisement
Advertisement
error: Content is protected !!