ਸੋਨੀ ਪਨੇਸਰ , ਬਰਨਾਲਾ, 30 ਮਾਰਚ 2023
ਖੇਤੀਬਾੜੀ ਨੂੰ ਲਾਹੇਵੰਦ ਧੰਦਾ ਬਣਾਉਣ ਵੱਲ ਮਾਨ ਸਰਕਾਰ ਵੱਲੋਂ ਚੁੱਕੇ ਜਾ ਰਹੇ ਕਦਮ ਸ਼ਲਾਘਾਯੋਗ ਹਨ। ਇਹ ਦਾਅਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਐਡਵੋਕੇਟ ਪਰਵਿੰਦਰ ਸਿੰਘ ਝਲੂਰ ਨੇ ਮੀਡੀਆ ਨੂੰ ਜ਼ਾਰੀ ਪ੍ਰੈਸ ਨੋਟ ਰਾਹੀਂ ਕੀਤਾ। ਐਡਵੋਕੇਟ ਪਰਵਿੰਦਰ ਸਿੰਘ ਝਲੂਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਸਰਕਾਰ ਵੱਲੋਂ ਖੇਤੀਬਾੜੀ ਨੂੰ ਲਾਹੇਵੰਦ ਧੰਦਾ ਬਣਾਉਣਾ ਲਈ, ਧਰਤੀ ਹੇਠਲੇ ਪਾਣੀ ਦੀ ਬੱਚਤ ਲਈ ਖੇਤੀ ਵਿਭਿੰਨਤਾ ਲਾਗੂ ਕਰਕੇ ਹੋਰ ਫ਼ਸਲਾਂ ਤੇ ਘੱਟੋ ਘੱਟ ਸਮਰਥਨ ਮੁੱਲ ਦੇ ਕੇ ਅਤੇ ਜਿਨਸਾਂ ਦੀ ਖ਼ਰੀਦ ਮਾਰਕਫੈੱਡ ਰਾਹੀ ਮੁੱਲ ਨਿਵਾਰਨ ਕਰ ਖ਼ਰੀਦ ਕੀਤੀ ਜਾਵੇਗੀੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਹੋਰ ਫ਼ਸਲਾਂ ਦੇ ਮੁੱਲ ਘਟਨ ਤੇ ਹੋਣ ਵਾਲੇ ਘਾਟੇ ਦੀ ਪੂਰਤੀ ਕੀਤੀ ਜਾਵੇਗੀ, ਫ਼ਸਲੀ ਬੀਮਾ ਸਕੀਮ ਲਾਗੂ ਕੀਤੀ ਜਾਵੇਗੀ, ਝੋਨੇ ਦੇ ਬਦਲ ਲਈ ਸਾਉਣੀ ਦੀਆ ਹੋਰ ਫ਼ਸਲਾਂ ਬਾਸਮਤੀ, ਨਰਮਾ, ਕਪਾਹ, ਮੰਗ, ਦਾਲਾਂ ਸਬਜ਼ੀਆਂ ਦੀਆ ਫ਼ਸਲਾਂ ਲਈ ਖੇਤੀ ਵਿਭਿੰਨਤਾ ਸਕੀਮ ਲਾਗੂ ਕੀਤੀ ਜਾਵੇਗੀ, ਤਾਂ ਜੋ ਪੰਜਾਬ ਦੇ ਧਰਤੀ ਹੇਠਲੇ ਪਾਣੀ ਅਤੇ ਬਿਜਲੀ ਦੀ ਬੱਚਤ ਲਈ ਅਤੇ ਪਰਾਲੀ ਦੀਆਂ ਸਮੱਸਿਆਵਾਂ , ਪ੍ਰਦੂਸ਼ਣ ਦੀ ਸਮੱਸਿਆ ਦਾ ਹੱਲ ਹੋਵੇਗਾ ਨਰਮੇ ਕਪਾਹ ਦੀ ਫ਼ਸਲ ਨਹਿਰੀ ਪਾਣੀ ਇਕ ਅਪਰੈਲ ਤੋ ਦਿੱਤਾ ਜਾਵੇਗਾ । ਪੰਜਾਬ ਖੇਤੀ ਬਾੜੀ ਯੂਨੀਵਰਸਿਟੀ ਰਾਂਹੀ ਨਵੀਂਆਂ ਦਵਾਈਆਂ ਅਤੇ ਬੀਜਾਂ ਦੀ ਖੋਜ ਅਤੇ ਉਤਪਾਦਨ ਲਈ ਕੇਂਦਰ ਸਥਾਪਿਤ ਕੀਤੇ ਜਾ ਰਹੇ ਹਨ। ਸਰਕਾਰ ਵੱਲੋਂ ਵਿੱਢੇ ਅਜਿਹੇ ਯਤਨਾਂ ਨਾਲ ਕਿਸਾਨਾਂ ਨੂੰ ਵੱਡਾ ਫਾਇਦਾ ਹੋਵੇਗਾ।