ਨੌਜਵਾਨਾਂ ਨੂੰ  ਖੇਡਾਂ ਵੱਲ ਆਕ੍ਰਸ਼ਿਤ ਕਰਨ ਲਈ ਟੂਰਨਾਮੈਂਟ ਕਰਵਾਉਣਾ ਬੇਹੱਦ ਸ਼ਲਾਘਾਯੋਗ: ਡਸਕਾ

Advertisement
Spread information

ਸ਼੍ਰੋਮਣੀ ਅਕਾਲੀ ਦਲ (ਅ) ਦੇ ਆਗੂਆਂ ਨੇ ਢੱਡਰੀਆਂ ਵਿਖੇ ਕਰਵਾਏ ਕ੍ਰਿਕਟ ਕੱਪ ਮੌਕੇ ਸ਼ਮੂਲੀਅਤ ਕਰਕੇ ਵਧਾਇਆ ਖਿਡਾਰੀਆਂ ਦਾ ਹੌਂਸਲਾ

ਹਰਪ੍ਰੀਤ ਕੌਰ ਬਬਲੀ ,  ਸੰਗਰੂਰ 27 ਮਾਰਚ 2023

  ਸਿਹਤਮੰਦ ਸਮਾਜ ਦੀ ਸਿਰਜਣਾ ਲਈ ਨੌਜਵਾਨਾਂ ਦਾ ਖੇਡਾਂ ਵੱਲ ਰੁਝਾਨ ਹੋਣਾ ਬੇਹੱਦ ਜਰੂਰੀ ਹੈ ਅਤੇ ਇਸ ਉਦੇਸ਼ ਨੂੰ  ਮੁੱਖ ਰੱਖਦਿਆਂ ਨੌਜਵਾਨਾਂ ਨੂੰ  ਖੇਡਾਂ ਵੱਲ ਆਕ੍ਰਸ਼ਿਤ ਕਰਨ ਲਈ ਪਿੰਡਾਂ ਵਿੱਚ ਟੂਰਨਾਮੈਂਟ ਕਰਵਾਉਣਾ ਬੇਹੱਦ ਸ਼ਲਾਘਾਯੋਗ ਉਪਰਾਲਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਅਮਿ੍ੰਤਸਰ) ਦੇ ਸੀਨੀਅਰ ਆਗੂ ਸ਼ਾਹਬਾਜ ਸਿੰਘ ਡਸਕਾ ਨੇ ਪਿੰਡ ਢੱਡਰੀਆਂ ਵਿਖੇ ਯੂਥ ਸਪੋਰਟਸ ਕਲੱਬ ਵੱਲੋਂ ਕਰਵਾਏ ਗਏ ਕ੍ਰਿਕਟ ਟੂਰਨਾਮੈਂਟ ਮੌਕੇ ਖਿਡਾਰੀਆਂ ਦੀ ਹੌਂਸਲਾਫਜਾਈ ਕਰਦਿਆਂ ਕੀਤਾ | ਸ. ਡਸਕਾ ਪਾਰਟੀ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਦੀ ਤਰਫੋਂ ਟੂਰਨਾਮੈਂਟ ਵਿੱਚ ਹਾਜਰੀ ਲਵਾਉਣ ਲਈ ਸਾਥੀਆਂ ਸਮੇਤ ਪੁੱਜੇ ਸਨ | ਇਸ ਮੌਕੇ ਉਨ੍ਹਾਂ ਕਲੱਬ ਨੂੰ  11 ਹਜਾਰ ਰੁਪਏ ਦੀ ਆਰਥਿਕ ਸਹਾਇਤਾ ਵੀ ਪ੍ਰਦਾਨ ਕੀਤੀ |                                       
ਸ. ਡਸਕਾ ਨੇ ਕਿਹਾ ਕਿ ਨੌਜਵਾਨਾਂ ਵਿੱਚ ਖੇਡਾਂ ਪ੍ਰਤੀ ਰੁਚੀ ਹੋਣਾ ਚੰਗੀ ਗੱਲ ਹੈ | ਜੇਕਰ ਪੰਜਾਬ ਵਿੱਚ ਪੂਰੀ ਤਰ੍ਹਾਂ ਨਸ਼ਿਆਂ ਨੂੰ  ਮਾਤ ਪਾਉਣੀ ਹੈ ਤਾਂ ਹਰ ਪਿੰਡ ਵਿੱਚ ਅਜਿਹੇ ਟੂਰਨਾਮੈਂਟਾਂ ਦਾ ਆਯੋਜਨਾਂ ਨਿਰੰਤਰ ਜਾਰੀ ਰਹਿਣਾ ਚਾਹੀਦਾ ਹੈ | ਉਨ੍ਹਾਂ ਟੂਰਨਾਮੈਂਟ ਦੇ ਆਯੋਜਕਾਂ ਨੂੰ  ਸ਼੍ਰੋਮਣੀ ਅਕਾਲੀ ਦਲ (ਅ) ਵੱਲੋਂ ਭਵਿੱਖ ਵਿੱਚ ਵੀ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿਵਾਉਂਦਿਆਂ ਕਿਹਾ ਕਿ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਪੰਜਾਬ ਦੀ ਨੌਜਵਾਨੀ ਦੇ ਭਵਿੱਖ ਨੂੰ  ਲੈ ਕੇ ਅਕਸਰ ਫਿਕਰਮੰਦ ਰਹਿੰਦੇ ਹਨ | ਇਸੇ ਕਰਕੇ ਉਨ੍ਹਾਂ ਵੱਲੋਂ ਆਪਣੇ ਐਮ.ਪੀ. ਕੋਟੇ ਵਿੱਚੋਂ ਵੱਖ-ਵੱਖ ਪਿੰਡਾਂ ਵਿੱਚ ਓਪਨ ਜਿੰਮਾਂ ਲੱਗਵਾਈਆਂ ਜਾ ਰਹੀਆਂ ਹਨ, ਤਾਂ ਜੋ ਨੌਜਵਾਨਾਂ ਦੀ ਧਿਆਨ ਨਸ਼ਿਆਂ ਵੱਲ ਜਾਣ ਦੀ ਬਜਾਏ ਆਪਣੀ ਸਿਹਤ ਬਣਾਉਣ ਵੱਲ ਆਕ੍ਰਸ਼ਿਤ ਰਹੇ |
ਇਸ ਮੌਕੇ ਉਨ੍ਹਾਂ ਦੇ ਨਾਲ ਪ੍ਰਭ ਚੀਮਾ, ਸਤਿਗੁਰੂ ਚੀਮਾਂ, ਯੂਥ ਆਗੂ ਸਤਿਨਾਮ ਸਿੰਘ ਰੱਤੋਕੇ, ਗੁਰਪ੍ਰੀਤ ਸਿੰਘ ਦੁੱਗਾਂ, ਸੁਖਚੈਨ ਸਿੰਘ ਲੋਹਾਖੇੜਾ, ਜਗਰਾਜ ਸਿੰਘ ਢੱਡਰੀਆਂ, ਹਰਵਿੰਦਰ ਸਿੰਘ ਢੱਡਰੀਆਂ (ਹੱਪਾ), ਹਰਦੀਪ ਸਿੰਘ, ਮੇਜਰ ਸਿੰਘ ਢੱਡਰੀਆਂ, ਰਾਜਵਿੰਦਰ ਸਿੰਘ ਢੱਡਰੀਆਂ, ਕਰਨ ਢੱਡਰੀਆਂ ਆਦਿ ਪਾਰਟੀ ਵਰਕਰ ਵੀ ਹਾਜਰ ਸਨ | 

Advertisement
Advertisement
Advertisement
Advertisement
Advertisement
error: Content is protected !!