ਸੜਕੀ ਹਾਦਸਿਆਂ ਦੇ ਜ਼ਖ਼ਮੀਆਂ ਲਈ ਮਸੀਹਾ ਹੈ ਸਮਾਜ ਸੇਵਕ ਮਯੰਕ ਬਾਤਿਸ਼

Advertisement
Spread information

ਸੜਕੀ ਹਾਦਸਿਆਂ ਦੇ 47 ਜ਼ਖਮੀ ਮਰੀਜਾਂ ਨੂੰ ਮਯੰਕ ਬਾਤਿਸ਼ ਨੇ ਬਚਾਇਆ 

 ਰਿਚਾ ਨਾਗਪਾਲ, ਪਟਿਆਲਾ 14 ਮਾਰਚ 2023
ਅਜੋਕੀ ਭੱਜ-ਦੌੜ ਭਰੀ ਅਤੇ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਸੜਕਾਂ ਉਪਰ ਹਜ਼ਾਰਾਂ ਹੀ ਹਾਦਸੇ ਵਾਪਰਦੇ ਹਨ। ਜਿਸ ਵਿਚ ਬਹੁਤ ਸਾਰੇ ਲੋਕ ਜ਼ਖਮੀ ਵੀ ਹੁੰਦੇ ਹਨ ਅਤੇ ਕਈ ਲੋਕਾਂ ਨੂੰ ਸਮੇਂ ਸਿਰ ਇਲਾਜ ਨਾ ਮਿਲਣ ਕਰਕੇ ਆਪਣੀ ਜਾਨ ਤੋਂ ਹੱਥ ਵੀ ਧੋਣਾ ਪੈਂਦਾ ਹੈ। ਜਿਆਦਾਤਰ ਲੋਕ ਕੋਈ ਵੀ ਹਾਦਸਾ ਹੋਣ ਤੇ ਤਮਾਸ਼ਬੀਨ ਬਣ ਕੇ ਦੇਖਦੇ ਰਹਿੰਦੇ ਹਨ ਜਾਂ ਪਾਸਾ ਵੱਟ ਕੇ ਕੋਲੋਂ ਲੰਘ ਜਾਂਦੇ ਹਨ। ਪਰ ਉਨ੍ਹਾਂ ਜਖਮੀਆਂ ਲਈ ਇਕ ਮਸੀਹਾ ਬਣਕੇ ਉੱਭਰੇ ਹਨ, ਪਟਿਆਲਾ ਦੇ ਸਮਾਜ ਸੇਵਕ ਮਯੰਕ ਬਾਤਿਸ਼ ਜੋ ਹੁਣ ਤੱਕ 47 ਦੇ ਕਰੀਬ ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਪਹੁੰਚਾ ਕੇ ਅਤੇ ਸਮੇਂ ਸਿਰ ਇਲਾਜ ਮੁਹਈਆ ਕਰਾ ਕੇ ਉਹਨਾਂ ਦੀ ਕੀਮਤੀ ਜ਼ਿੰਦਗੀਆਂ ਨੂੰ ਬਚਾਅ ਚੁੱਕੇ ਹਨ। ਕੁਝ ਸਮਾਂ ਪਹਿਲਾਂ ਪਟਿਆਲਾ ਰਾਜਪੁਰਾ ਹਾਈਵੇ ਤੇ ਇਕ ਮੋਟਰ ਸਾਈਕਲ ਅਤੇ ਕਾਰ ਦੀ ਟੱਕਰ ਵਿਚ ਪਿਓ ਤੇ ਧੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ। ਉਸ ਵੇਲੇ ਵੀ ਮਯੰਕ ਨੇ ਆਪਣਾ ਫਰਜ ਸਮਜ ਕੇ ਇਨ੍ਹਾਂ ਨੂੰ ਸਮੇਂ ਸਿਰ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ। ਜਿਸ ਨਾਲ ਉਨ੍ਹਾਂ ਦੀ ਕੀਮਤੀ ਜਾਨ ਨੂੰ ਸਮੇਂ ਸਿਰ ਬਚਾਇਆ ਜਾ ਸਕਿਆ। ਉਨ੍ਹਾਂ ਅੱਗੇ ਕਿਹਾ ਕੀ ਸੜਕ ਤੇ ਜਦੋਂ ਕਿਸੇ ਜ਼ਖ਼ਮੀ ਇਨਸਾਨ ਨੂੰ ਦੇਖਦੇ ਹਨ ਉਸ ਨੂੰ ਹਸਪਤਾਲ ਪਹੁੰਚਣਾ ਆਪਣਾ ਫਰਜ਼ ਸਮਝਦੇ ਹਨ ਅਤੇ ਇਸ ਸਮਾਜ ਸੇਵਾ ਨੂੰ ਉਹ ਸਾਰੀ ਉਮਰ ਦੇ ਪਾਉਂਦੇ ਰਹਿਣਗੇ।
Advertisement
Advertisement
Advertisement
Advertisement
error: Content is protected !!