ਲੋਕ ਕੇਜ਼ਰੀਵਾਲ ਤੇ ਭਗਵੰਤ ਮਾਨ ਨੂੰ ਇੱਕ ਮੌਕਾ ਦੇ ਕੇ ਪਛਤਾ ਰਹੇ ਹਨ ‘ਤੇ ਹੁਣ ਪੰਜਾਬ ਦੇ ਲੋਕਾਂ ਲਈ ਆਸ ਦੀ ਕਿਰਨ, ਸਿਰਫ ਭਾਜਪਾ- ਕੇਵਲ ਢਿੱਲੋਂ
ਰਘਵੀਰ ਹੈਪੀ , ਬਰਨਾਲਾ 14 ਮਾਰਚ 2023
ਬਰਨਾਲਾ ਹਲਕੇ ਦੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਦੇ ਭਾਜਪਾ ਵਿੱਚ ਸ਼ਾਮਿਲ ਹੋਣ ਤੋਂ ਬਾਅਦ, ਜਿਲ੍ਹੇ ਅੰਦਰ ਭਾਜਪਾ ਦਾ ਕਾਫਿਲਾ ਹਰ ਦਿਨ ਵੱਧਦਾ ਹੀ ਜਾ ਰਿਹਾ ਹੈ। ਵੱਖ ਵੱਖ ਰਾਜਸੀ ਪਾਰਟੀਆਂ ਨਾਲ ਸਬੰਧਤ ਆਗੂ ਤੇ ਵਰਕਰ ਆਏ ਦਿਨ ਭਾਜਪਾ ਵਿੱਚ ਸ਼ਾਮਿਲ ਹੋ ਰਹੇ ਹਨ। ਇਸੇ ਕੜੀ ਨੂੰ ਅੱਗੇ ਤੋਰਦਿਆਂ ਅੱਜ ਵੀ ਭਾਜਪਾ ਨੂੰ ਉਦੋਂ ਵੱਡਾ ਸਮਰੱਥਨ ਮਿਲਿਆ , ਜਦੋਂ ਜ਼ਿਲ੍ਹੇ ਦੇ ਵੱਖ- ਵੱਖ ਪਿੰਡਾਂ ਅਤੇ ਕਸਬਿਆਂ ਤੋਂ ਵੱਡੀ ਗਿਣਤੀ ਵਿੱਚ ਸਿਰਕੱਢ ਲੀਡਰ ਤੇ ਵਰਕਰ ਬੜੇ ਚਾਅ ਨਾਲ ਭਾਜਪਾ ਵਿੱਚ ਸ਼ਾਮਲ ਹੋ ਗਏ। ਜਿੰਨ੍ਹਾਂ ਨੂੰ ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਆਪਣੇ ਨਿਵਾਸ ਸਥਾਨ ’ਤੇ ਸ਼ਾਮਿਲ ਕਰਵਾਇਆ।
ਇਸ ਮੌਕੇ ਉਹਨਾਂ ਦੇ ਨਾਲ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਹੰਡਿਆਇਆ ਅਤੇ ਹੋਰ ਲੀਡਰਸ਼ਿਪ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸੀ। ਭਾਜਪਾ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਵੱਡੀ ਗਿਣਤੀ ਔਰਤਾਂ ਦੀ ਰਹੀ। ਇਸ ਮੌਕੇ ਭਾਜਪਾ ਆਗੂ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦਾ ਗ੍ਰਾਫ਼ ਦਿਨੋਂ – ਦਿਨ ਉੱਚਾ ਹੁੰਦਾ ਜਾ ਰਿਹਾ ਹੈ। ਢਿੱਲੋਂ ਨੇ ਕਿਹਾ ਕਿ ਇੱਕ ਸਮਾਂ ਉਹ ਵੀ ਸੀ, ਜਦੋਂ ਲੋਕ ਭਾਜਪਾ ਨੂੰ ਸਿਰਫ ਸ਼ਹਿਰੀ ਪਾਰਟੀ ਹੀ ਸਮਝਦੇ ਸਨ, ਪਰੰਤੂ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਤੋਂ ਪ੍ਰਭਾਵਿਤ , ਹਰ ਵਰਗ ਦੇ ਲੋਕ ਭਾਜਪਾ ਵਿੱਚ ਸ਼ਾਮਿਲ ਹੋ ਰਹੇ ਹਨ ਤੇ ਇਸ ਤਰਾਂ ਸ਼ਹਿਰਾਂ ਅਤੇ ਪੇਂਡੂ ਖੇਤਰਾਂ ਵਿੱਚ ਵੀ ਭਾਜਪਾ ਦਾ ਜਨ ਅਧਾਰ ਮਜਬੂਤ ਹੋ ਰਿਹਾ ਹੈ।
ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ ਇੱਕ ਸਾਲ ਹੋ ਚੁੱਕਿਆ ਹੈ। ਸਰਕਾਰ ਜੋ ਵਾਅਦੇ ਕਰਕੇ ਸੱਤਾ ਵਿੱਚ ਆਈ ਸੀ , ਉਹ ਪੂਰੇ ਕਰਨ ਵਿੱਚ , ਬੁਰੀ ਤਰਾਂ ਨਾਕਾਮ ਰਹੀ ਹੈ। ਸੂਬੇ ਵਿੱਚ ਨਸ਼ੇ ਅਤੇ ਕਾਨੂੰਨ ਵਿਵਸਥਾ ਦੀ ਵੱਡੀ ਸਮੱਸਿਆ ਪੈਦਾ ਹੋ ਰਹੀ ਹੈ। ਦਿਨ ਦਿਹਾੜੇ ਲੋਕਾਂ ਦੇ ਕਤਲ ਹੋ ਰਹੇ ਹਨ। ਕੋਈ ਵਿਅਕਤੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ। ਲੋਕਾਂ ਨੇ ਇੱਕ ਮੌਕਾ ਕੇਜ਼ਰੀਵਾਲ ਤੇ ਭਗਵੰਤ ਮਾਨ ਨੂੰ ਦੇ ਕੇ ਦੇਖ ਲਿਆ ਹੈ , ਲੋਕ ਆਮ ਆਦਮੀ ਪਾਰਟੀ ਦੇ ਹੱਥ ਸੱਤਾ ਦੀਆਂ ਚਾਬੀਆਂ ਦੇ ਕੇ ਪਛਤਾ ਰਹੇ ਹਨ। ‘ਤੇ ਹੁਣ ਹਰ ਪੰਜਾਬੀ ਦੀ ਨਜ਼ਰ ਭਾਜਪਾ ਤੇ ਹੀ ਟਿਕੀ ਹੋਈ ਹੈ। ਭਾਜਪਾ ਹੀ ਪੰਜਾਬ ਦੇ ਲੋਕਾਂ ਦੀ ਇੱਕੋ- ਇੱਕ ਆਸ ਦੀ ਕਿਰਨ ਬਚੀ ਹੈ। ਉਹਨਾਂ ਕਿਹਾ ਕਿ ਅੱਜ ਵੱਡੀ ਗਿਣਤੀ ਵਿੱਚ ਬਰਨਾਲਾ ਦੇ ਲੋਕਾਂ ਨੇ ਭਾਜਪਾ ਵਿੱਚ ਸ਼ਮੂਲੀਅਤ ਕੀਤੀ ਹੈ ਜਿਹਨਾਂ ਦਾ ਅਸੀਂ ਖੁਲ੍ਹੇ ਦਿਲ ਨਾਲ ਸਵਾਗਤ ਕਰ ਰਹੇ ਹਾਂ। ਇਹ ਕਾਫ਼ਲਾ ਆਉਣ ਵਾਲੇ ਦਿਨਾਂ ਵਿੱਚ ਹੋਰ ਵਧੇਗਾ। 
ਇਸ ਮੌਕੇ ਪਰਮਜੀਤ ਕੌਰ ਚੀਮਾ ਦੀ ਪ੍ਰੇਰਨਾ ਸਦਕਾ ਅਕਾਲੀ ਦਲ ਬਾਦਲ ਦੇ ਸਾਬਕਾ ਸਰਕਲ ਪ੍ਰਧਾਨ ਮੱਖਣ ਸਿੰਘ ਧਨੌਲਾ ਆਪਣੇ ਸਾਥੀਆਂ ਨਾਲ ਬੀਜੇਪੀ ਵਿੱਚ ਸ਼ਾਮਲ ਹੋਏ। ਉੱਥੇ ਸਰਪੰਚ ਬਲਦੀਪ ਸਿੰਘ ਮਹਿਲ ਖੁਰਦ ਦੀ ਅਗਵਾਈ ਵਿੱਚ ਵੱਡੀ ਗਿਣਤੀ ਲੋਕਾਂ ਨਾਲ ਭਾਜਪਾ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਕੇਵਲ ਸਿੰਘ ਢਿੱਲੋਂ ਨੇ ਇੰਦਰਜੀਤ ਸਿੰਘ ਸਰਪੰਚ ਜਵੰਧਾ ਕੋਠੇ ਅਤੇ ਸਰਪੰਚ ਹਰਜਿੰਦਰ ਸਿੰਘ ਪੱਖੋਕੇ ਨੂੰ ਵੀ ਬੀਜੇਪੀ ਵਿੱਚ ਸ਼ਾਮਲ ਕੀਤਾ।
ਇਸ ਮੌਕੇ ਉਹਨਾਂ ਨਾਲ ਨਰਿੰਦਰ ਗਰਗ ਨੀਟਾ ਮੀਤ ਪ੍ਰਧਾਨ ਨਗਰ ਕੌਂਸਲ ਗੁਰਜੰਟ ਸਿੰਘ ਕਰਮਗੜ੍ਹ , ਜੱਗਾ ਸਿੰਘ ਮਾਨ , ਧਰਮ ਸਿੰਘ ਫੌਜੀ , ਯਾਦਵਿੰਦਰ ਸ਼ੰਟੀ , ਐਡਵੋਕੇਟ ਵਿਸ਼ਾਲ , ਗੁਰਜਿੰਦਰ ਸਿੰਘ ਸਿੱਧੂ , ਅਸ਼ਵਨੀ ਆਸ਼ੂ ਹੰਡਿਆਇਆ , ਜੀਵਨ ਬਾਂਸਲ ਚੇਅਰਮੈਨ ਹਰਿੰਦਰ ਸਿੰਘ , ਹਰਕੇਸ਼ ਸਿੰਘ , ਰਾਜਵਿੰਦਰ ਕੌਰ ਪ੍ਰਧਾਨ ਮਹਿਲਾ ਵਿੰਗ , ਰੂਪੀ ਕੌਰ ਹੰਡਿਆਇਆ , ਬਲਕਰਨ ਸਿੰਘ ਠੇਕੇਦਾਰ, ਕੁਲਦੀਪ ਸਿੰਘ ਧਾਲੀਵਾਲ ,ਗੁਰਪ੍ਰੀਤ ਸਿੰਘ ਚੀਮਾ , ਗੁਰਲਵਲੀਨ ਧਨੌਲਾ , ਸੰਦੀਪ ਜੇਠੀ , ਮੰਗਲ ਦੇਵ ਧਨੌਲਾ , ਗੁਲਾਬ ਸਿੰਘ ਝਲੂਰ , ਦੀਪ ਸੰਘੇੜਾ , ਹੈਪੀ ਢਿੱਲੋਂ , ਗੁਰਸ਼ਰਨ ਢੀਂਡਸਾ , ਮਨਸ਼ਿੰਦਰ ਸਿੰਘ ਸਰਪੰਚ, ਸਤਨਾਮ ਸਿੰਘ ਸਰਪੰਚ ,ਅਮਨਦੀਪ ਸਿੰਘ ਨੰਬਰਦਾਰ, ਹਰਵਿੰਦਰ ਕੌਰ ਅਤੇ ਹੋਰ ਬੀਜੇਪੀ ਆਗੂ ਤੇ ਵਰਕਰ ਵੀ ਹਾਜ਼ਰ ਸਨ।







