Bku ਉਗਰਾਹਾਂ ਵੱਲੋਂ ਕੌਮਾਂਤਰੀ ਔਰਤ ਦਿਹਾੜੇ ਦੀਆਂ ਤਿਆਰੀਆਂ ਜੋਰਾਂ ਤੇ ”’

Advertisement
Spread information

ਰਘਬੀਰ ਹੈਪੀ , ਬਰਨਾਲਾ 3 ਮਾਰਚ 2023

    ਭਾਕਿਯੂ ਏਕਤਾ ਉਗਰਾਹਾਂ ਜ਼ਿਲ੍ਹਾ ਬਰਨਾਲਾ ਦੀ ਵਧਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ ਦੀ ਪ੍ਰਧਾਨਗੀ ਹੇਠ ਵੱਡਾ ਗੁਰੂ ਘਰ ਸੰਘੇੜਾ ਵਿਖੇ ਕੀਤੀ ਗਈ। ਵਧਦੀ ਮੀਟਿੰਗ ਵਿੱਚ ਔਰਤ ਕਿਸਾਨਾ ਨੂੰ ਸੰਬੋਧਨ ਕਰਦਿਆਂ ਕਮਲਜੀਤ ਕੌਰ ਬਰਨਾਲਾ ਨੇ ਕਿਹਾ ਕਿ 8 ਮਾਰਚ ਦਾ ਕੌਮਾਂਤਰੀ ਔਰਤ ਦਿਵਸ ਸੂਬਾ ਪੱਧਰ ‘ਤੇ ਮਨਾਉਣ ਦਾ ਫੈਸਲਾ ਕੀਤਾ ਗਿਆ। ਉਨ੍ਹਾਂ ਇਹ ਵੀ ਕਿਹਾ ਕਿ,1910 ਵਿੱਚ ਕੋਪਨਹੇਗਨ ਵਿੱਚ ਔਰਤਾਂ ਦੀ ਵੱਡੀ ਕਾਨਫਰੰਸ ਕਲਾਰਾਂ ਜੈਕਟਿਨ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ 117 ਦੇਸਾ ਦੀਆਂ ਔਰਤਾਂ ਨੇ ਹਿੱਸਾ ਲਿਆ ਸੀ।.          ਇਸ ਕਾਨਫਰੰਸ ਵਿੱਚ 8 ਮਾਰਚ ਨੂੰ ਕੌਮਾਂਤਰੀ ਔਰਤ ਦਿਵਸ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ ਗਿਆ। ਸੰਨ 1917 ਵਿੱਚ ਪਹਿਲੀ ਸੰਸਾਰ ਜੰਗ ਲੱਗਣ ਸਮੇਂ ਸਭ ਤੋ ਪਹਿਲਾਂ ਹਜ਼ਾਰ ਦੀ ਗਿਣਤੀ ਵਿੱਚ ਔਰਤਾਂ ਹੀ ਸੜਕਾਂ ਤੇ ਉਤਰੀਆਂ ਜਿਨ੍ਹਾਂ ਨੇ ਮੰਗ ਕੀਤੀ ਕਿ ਸਾਨੂੰ ਰੋਜ਼ੀ ਰੋਟੀ ਸ਼ਾਂਤੀ ਦੀ ਲੋੜ੍ਹ ਹੈ। ਇਹ ਨਾਹਰਾ ਰੁਕਿਆ ਨਹੀਂ ਲੋਕਾਂ ਨੂੰ ਇਨਕਲਾਬ ਦੇ ਰਾਹ ਵੱਲ ਲੈ ਤੁਰਿਆ। ਇਸ ਔਰਤ ਕੌਮਾਂਤਰੀ ਦਿਵਸ ਦੀ ਵਿਉਂਤਬੰਦੀ ਪੂਰੇ ਜ਼ਿਲ੍ਹੇ ਦੀ ਉਲੀਕੀ ਗਈ।ਉਸ ਦਿਨ ਆਉਣ ਵਾਲੀਆਂ ਹਜ਼ਾਰਾਂ ਔਰਤਾਂ ਨੂੰ ਕਿਸਾਨੀ ਸੰਘਰਸ਼ਾਂ ਵਿੱਚ ਔਰਤਾਂ ਦੇ ਫੈਸਲਾਕੁੰਨ ਰੋਲ ਦੀ ਮਹੱਤਤਾ ਤੋਂ ਜਾਣੂੰ ਕਰਵਾਇਆ ਗਿਆ। ਜਥੇਬੰਦੀ ਵੱਲੋਂ ਪ੍ਰਸਤਾਵਿਤ ਨਵੀਂ ਖੇਤੀ ਨੀਤੀ ਬਾਰੇ ਜਾਗਰੂਕ ਕੀਤਾ ਗਿਆ। ਇਸ ਤੋਂ ਇਲਾਵਾ 20 ਮਾਰਚ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਕੇਂਦਰ ਸਰਕਾਰ ਵਿਰੁੱਧ ਦਿੱਲੀ ਵਿਚ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ ਵਿਚ ਔਰਤਾਂ ਦੀ ਸ਼ਮੂਲੀਅਤ ਦੀ ਵਿਉਂਤਬੰਦੀ ਵੀ ਉਲੀਕੀ ਗਈ।
ਇਸ ਮੌਕੇ ਸੂਬਾ ਸਕੱਤਰ ਸੰਗਾਰਾ ਸਿੰਘ ਮਾਨ ਜ਼ਿਲ੍ਹਾ ਜਰਨਲ ਸਕੱਤਰ ਜਰਨੈਲ ਸਿੰਘ ਬਦਰਾ ਸੀਨੀਅਰ ਮੀਤ ਪ੍ਰਧਾਨ ਦਰਸ਼ਨ ਸਿੰਘ ਭੈਣੀ ਮੀਤ ਪ੍ਰਧਾਨ ਬੁੱਕਣ ਸਿੰਘ ਸੈਦੋਵਾਲ ਖਜ਼ਾਨਚੀ ਭਗਤ ਸਿੰਘ ਛੰਨਾ ਜੱਜ ਸਿੰਘ ਗਹਿਲ ਨਾਹਰ ਸਿੰਘ ਗੁਮਟੀ ਸੁਖਦੇਵ ਸਿੰਘ ਭੋਤਨਾ ਗੁਰਚਰਨ ਸਿੰਘ ਭਦੌੜ ਮਲਕੀਤ ਸਿੰਘ ਹੇੜੀਕੇ ਬਲਵਿੰਦਰ ਸਿੰਘ ਕਾਲਾ ਬੁਲਾ ਬਲੌਰ ਸਿੰਘ ਛੰਨਾ ਬਲਦੇਵ ਸਿੰਘ ਬਡਬਰ ਔਰਤ ਆਗੂ ਬਿੰਦਰ ਪਾਲ ਕੌਰ ਭਦੌੜ ਸੁਖਦੇਵ ਕੌਰ ਸਰਬਜੀਤ ਕੌਰ ਠੁੱਲੀਵਾਲ ਲਖਵੀਰ ਕੌਰ ਧਨੌਲਾ ਅਮਰਜੀਤ ਕੌਰ ਬਡਬਰ ਰਣਜੀਤ ਕੌਰ ਪੱਤੀ ਸੇਖਵਾਂ ਕੁਲਵੰਤ ਕੌਰ ਭੋਤਨਾ ਚਰਨਜੀਤ ਕੌਰ ਵਜੀਦਕੇ ਸਰਬਜੀਤ ਕੌਰ ਸੰਘੇੜਾ ਆਦਿ ਆਗੂ ਹਾਜਰ ਸਨ।

Advertisement
Advertisement
Advertisement
Advertisement
Advertisement
Advertisement
error: Content is protected !!