Skip to content
- Home
- ਪ੍ਰਸ਼ਾਸ਼ਨ ਨੇ ਕੱਢਿਆ ਪਰਾਲੀ ਸਟੋਰੇਜ ਦੀ ਸਮੱਸਿਆ ਦਾ ਹੱਲ
Advertisement
ਹੰਡਿਆਇਆ ਵਿਖੇ ਕਰੀਬ 78 ਏਕੜ ‘ਚ ਪਰਾਲੀ ਡੰਪ ਨਾਲ ਸਟੋਰੇਜ ਦੀ ਮੁਸ਼ਕਲ ਹੋਵੇਗੀ ਹੱਲ: ਪੂਨਮਦੀਪ ਕੌਰ
ਡਿਪਟੀ ਕਮਿਸ਼ਨਰ ਵਲੋਂ ਪਰਾਲੀ ਖਰੀਦਣ ਵਾਲੀਆਂ ਕੰਪਨੀਆਂ ਤੇ ਬੇਲਰ ਮਾਲਕਾਂ ਨਾਲ ਮੀਟਿੰਗ , ਐਕਸ਼ਨ ਪਲਾਨ ਤਿਆਰ ਕਰਨ ਦੇ ਦਿੱਤੇ ਨਿਰਦੇਸ਼
ਹਰਿੰਦਰ ਨਿੱਕਾ , ਬਰਨਾਲਾ, 28 ਫਰਵਰੀ 2023
ਜ਼ਿਲ੍ਹਾ ਬਰਨਾਲਾ ਦੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੇ ਵਾਤਾਵਰਣ ਪੱਖੀ ਨਿਬੇੜੇ ਲਈ ਪ੍ਰੇਰਿਤ ਕਰਨਾ ਤੇ ਉਨ੍ਹਾਂ ਨੂੰ ਢੁਕਵਾਂ ਹੱਲ ਮੁਹੱਈਆ ਕਰਾਉਣਾ ਬੜਾ ਜ਼ਰੂਰੀ ਹੈ, ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਨੇ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ‘ਚ ਖੇਤੀਬਾੜੀ ਵਿਭਾਗ, ਬੇਲਰ ਮਾਲਕਾਂ ਤੇ ਪਰਾਲੀ ਨੂੰ ਵਰਤੋਂ ‘ਚ ਲਿਆੁਉਣ ਵਾਲੀਆਂ ਸਨਅਤਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਕੀਤਾ।
ਉਨ੍ਹਾਂ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਵਿੱਚ ਸਭ ਤੋਂ ਵੱਡੀ ਸਮੱਸਿਆ ਪਰਾਲੀ ਸਟੋਰੇਜ ਸੀ, ਜੋ ਕਿ ਇਸ ਸਾਲ ਹੱਲ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਹੰਡਿਆਇਆ ਵਿਖੇ ਕਰੀਬ 78 ਏਕੜ ਅਤੇ ਅਸਪਾਲ ਕਲਾਂ ਵਿਖੇ 20 ਏਕੜ ਜ਼ਮੀਨ ‘ਚ ਪਰਾਲੀ ਡੰਪ ਕੀਤੀ ਜਾਵੇਗੀ, ਜਿੱਥੋਂ ਅੱਗੇ ਸਬੰਧਤ ਇੰਡਸਟਰੀ ਨੂੰ ਜਾਵੇਗੀ। ਇੱਥੇ ਕਰੀਬ ਇੱਕ ਲੱਖ ਮੀਟਿਰਕ ਟਨ ਪਰਾਲੀ ਸਟੋਰੇਜ ਦਾ ਟੀਚਾ ਮਿੱਥਿਆ ਗਿਆ ਹੈ। ਇਸ ਤੋਂ ਇਲਾਵਾ ਟਰਾਈਡੈਂਟ ਕੰਪਨੀ ਜਿਨ੍ਹਾਂ ਨੇ ਸਾਲ 2022 ਦੌਰਾਨ 15,000 ਮੀਟਰਕ ਟਨ ਪਰਾਲੀ ਲਈ ਸੀ, ਸਾਲ 2023 ਵਿੱਚ 30,000 ਮੀਟ੍ਰਿਕ ਟਨ ਪਰਾਲੀ ਲੈਣ ਦੀ ਸਹਿਮਤੀ ਪ੍ਰਗਟਾਈ ਹੈ। ਇਸ ਤੋਂ ਇਲਾਵਾ ਪੰਜਗਰਾਈ ਕੰਪਨੀ, ਸੁਖਬੀਰ ਐਗਰੋ ਜੈਤੋ, ਸੁਖਬੀਰ ਐਗਰੋ ਕੈਥਲ ਆਦਿ ਨਾਲ ਰਾਬਤਾ ਬਣਾਇਆ ਗਿਆ ਹੈ ਤਾਂ ਜੋ ਵੱਧ ਤੋਂ ਵੱਧ ਪਰਾਲੀ ਗੱਠਾਂ ਦੇ ਰੂਪ ‘ਚ ਸਨਅਤਾਂ ਨੂੰ ਦਿੱਤੀ ਜਾ ਸਕੇ।
ਉਨ੍ਹਾਂ ਕੰਪਨੀ ਮਾਲਕਾਂ ਨੂੰ ਕਿਹਾ ਕਿ ਉਹ ਆਪਣੀ ਸਮਰੱਥਾ, ਸਟੋਰ ਕਰਨ ਲਈ ਏਰੀਆ ਤੇ ਬੇਲਰ ਮਾਲਕਾਂ ਨਾਲ ਸੰਪਰਕ ਕਰਕੇ ਉਨ੍ਹਾਂ ਨਾਲ ਸਮਝੋਤੇ ਕਰਨ ਤੇ ਇਸ ਦਾ ਐਕਸ਼ਨ ਪਲਾਨ ਬਣਾਇਆ ਜਾਵੇ। ਉਨ੍ਹਾਂ ਬਰਨਾਲਾ ਦੇ ਬੇਲਰ ਮਾਲਕਾਂ ਨੂੰ ਕਿਹਾ ਕਿ ਹੁਣ ਬੇਲਰ ਮਾਲਕਾਂ ਨੂੰ ਪਰਾਲੀ ਦੀਆਂ ਗੱਠਾਂ ਬਣਾਉਣ ਲਈ ਜ਼ਿਲ੍ਹੇ ਤੋਂ ਬਾਹਰ ਨਹੀਂ ਜਾਣਾ ਪਵੇਗਾ।
ਮੁੱਖ ਖੇਤੀਬਾੜੀ ਅਫਸਰ ਬਰਨਾਲਾ ਡਾ. ਜਗਦੀਸ਼ ਸਿੰਘ ਨੇ ਦੱਸਿਆ ਕਿ ਇਸ ਸਮੇਂ 21 ਬੇਲਰ ਹਨ ਅਤੇ 9 ਬੇਲਰ ਸਬਸਿਡੀ ‘ਤੇ ਖਰੀਦਣ ਲਈ ਇਸ ਦੀ ਮਿਆਦ ਵਿਚ ਵਾਧਾ ਕੀਤਾ ਗਿਆ ਹੈ। ਜੇਕਰ ਇਹ ਲਾਭਪਾਤਰੀ ਸਮਾਂ ਰਹਿੰਦੇ ਇਨ੍ਹਾਂ ਬੇਲਰਾਂ ਦੀ ਖਰੀਦ ਕਰ ਲੈਂਦੇ ਹਨ ਤਾਂ ਜ਼ਿਲ੍ਹੇ ਵਿੱਚ 30 ਬੇਲਰ ਹੋ ਜਾਣਗੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਲਵਜੀਤ ਕਲਸੀ, ਐੱਸਡੀਐਮ ਗੋਪਾਲ ਸਿੰਘ, ਸਹਾਇਕ ਕਮਿਸ਼ਨਰ (ਜ) ਸੁਖਪਾਲ ਸਿੰਘ, ਖੇਤੀਬਾੜੀ ਅਫਸਰ ਬਰਨਾਲਾ, ਸ੍ਰੀ ਗੁਰਚਰਨ ਸਿੰਘ, ਖੇਤੀਬਾੜੀ ਅਫਸਰ ਸਹਿਣਾ,ਸ੍ਰੀ ਬੇਅੰਤ ਸਿੰਘ ਤਕਨੀਸ਼ੀਅਨ ਗਰੇਡ—1 , ਸ੍ਰੀਮਤੀ ਸੁਨੀਤਾ ਰਾਣੀ, ਸ੍ਰੀ ਵਿਪਨ ਕੁਮਾਰ ਐਸ ਡੀ ਓ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਇਲਾਵਾ ਵੱਖ ਵੱਖ ਬਾਇਓਮਾਸ ਕੰਪਨੀਆਂ ਦੇ ਨੁਮਾਇੱਦਿਆ ਤੋਂ ਇਲਾਵਾ ਬਰਨਾਲਾ ਜ਼ਿਲ੍ਹੇ ਦੇ ਬੇਲਰ ਮਾਲਕ ਹਾਜ਼ਰ ਸਨ।
Advertisement
Advertisement
Advertisement
Advertisement
Advertisement
error: Content is protected !!