Skip to content
- Home
- ਕ੍ਰਿਸ਼ਨ ਕੋਰਪਾਲ, ਕ੍ਰਿਸ਼ਨ ਬਰਗਾੜੀ ਤੇ ਹਰਦੀਪ ਹੰਡਿਆਇਆ ਦੀ ਯਾਦ ’ਚ ਭਦੌੜ ਵਿਖੇ 31 ਨੂੰ ਹੋਵੇਗਾ ਅਹਿਮ ਪ੍ਰੋਗਰਾਮ
Advertisement
ਭਦੌੜ ਵਿਖੇ 31 ਜਨਵਰੀ ਨੂੰ ਹੋਵੇਗੀ ਕਿ੍ਸ਼ਨ ਕੋਰਪਾਲ, ਕਿ੍ਸ਼ਨ ਬਰਗਾੜੀ ਅਤੇ ਹਰਦੀਪ ਸਿੰਘ ਹੰਡਿਆਇਆ ਦੀ ਯਾਦ ’ਚ ਗੀਤ ਸੰਗੀਤ ਅਤੇ ਵਿਚਾਰ ਚਰਚਾ
ਰਘਬੀਰ ਹੈਪੀ ,ਬਰਨਾਲਾ 23 ਜਨਵਰੀ 2023
ਲੋਕਾਂ ਦੀ ਖੂਬਸੂਰਤ ਜ਼ਿੰਦਗੀ ਸਿਰਜਣ ਦੇ ਕਾਜ ਨੂੰ ਪਰਨਾਏ ਲੋਕ ਕਾਫਲੇ ਨੂੰ ਸਦੀਵੀ ਵਿਛੋੜਾ ਦੇ ਗਏ ਕਿ੍ਰਸ਼ਨ ਕੋਰਪਾਲ, ਕਿ੍ਰਸ਼ਨ ਬਰਗਾੜੀ ਅਤੇ ਹਰਦੀਪ ਸਿੰਘ ਹੰਡਿਆਇਆ ਦੀ ਯਾਦ ‘ਚ ਉਸਾਰੂ ਗੀਤ ਸੰਗੀਤ ਸਮਾਗਮ, ਮਾਤਾ ਗੁਜਰੀ ਪਬਲਿਕ ਹਾਈ ਸਕੂਲ ਭਦੌੜ ਵਿਖੇ 31 ਜਨਵਰੀ ਨੂੰ ਦਿਨੇ 11:30 ਵਜੇ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਵਿੱਚ ਲੋਕ ਸੰਗੀਤ ਮੰਡਲੀ ਭਦੌੜ ਵੱਲੋਂ ਉਸਾਰੂ ਗੀਤ ਸੰਗੀਤ ਪੇਸ਼ ਕੀਤਾ ਜਾਏਗਾ ਅਤੇ ਬੁਲਾਰਿਆਂ ਵੱਲੋਂ ਵਿਚਾਰ ਸਾਂਝੇ ਕੀਤੇ ਜਾਣਗੇ। ਸਮਾਗਮ ਵਿੱਚ ਉਚੇਚੇ ਤੌਰ ਤੇ ਪਲਸ ਮੰਚ ਦੇ ਪ੍ਰਧਾਨ,ਜਨਰਲ ਸਕੱਤਰ, ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਪ੍ਰਧਾਨ ਪ੍ਰੋ. ਜਗਮੋਹਣ ਸਿੰਘ ਅਤੇ ਤਰਕਸੀਲ (ਰੈਸ਼ਨੇਲਿਸਟ) ਸੁਸਾਇਟੀ ਕਨੇਡਾ ਦੇ ਜਨਰਲ ਸਕੱਤਰ ਬਲਦੇਵ ਸਿੰਘ ਰਹਿਪਾ ਸ਼ਿਰਕਤ ਕਰਨਗੇ।
ਇਸ ਸਮਾਗਮ ਸਬੰਧੀ ਜਾਣਕਾਰੀ ਦਿੰਦਿਆ ਮਾਸਟਰ ਰਾਮ ਕੁਮਾਰ ਸੂਬਾ ਕਮੇਟੀ ਮੈਂਬਰ ਪਲਸ ਮੰਚ , ਤਰਕਸ਼ੀਲ ਆਗੂ ਮਾ. ਰਜਿੰਦਰ ਭਦੌੜ , ਮਾ. ਗੁਰਮੇਲ ਭੁਟਾਲ ਅਤੇ ਰਮਨ ਕੁਮਾਰ ਨੇ ਦੱਸਿਆ ਕਿ ਇਸ ਸਮਾਗਮ ਦਾ ਆਯੋਜਨ ਪੰਜਾਬ ਲੋਕ ਸਭਿਆਚਾਰ ਮੰਚ ਵੱਲੋਂ ਦੇਵਿੰਦਰ ਸਤਿਆਰਥੀ ਸਾਹਿਤ ਸਭਾ ਭਦੌੜ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਇਹ ਸਮਾਗਮ ਪਲਸ ਮੰਚ ਵੱਲੋਂ 25 ਤੋਂ 31 ਜਨਵਰੀ ਤੱਕ ਪੰਜਾਬ ਵਿੱਚ ਪਲਸ ਮੰਚ ਵੱਲੋਂ ਹੋਣ ਵਾਲੇ ਸਾਹਿਤਕ ਸਭਿਆਚਾਰਕ ਸਮਾਗਮਾਂ ਦੀ ਕੜੀ ਵਜੋਂ ਕੀਤਾ ਜਾ ਰਿਹਾ ਹੈ। ਇਸ ਸਮਾਗਮ ਲਈ ਮਾਤਾ ਗੁਜਰੀ ਪਬਲਿਕ ਹਾਈ ਸਕੂਲ ਭਦੌੜ ਦੀ ਪ੍ਰਬੰਧਕ ਕਮੈਟੀ ਅਤੇ ਸਮੂਹ ਸਟਾਫ ਦਾ ਵਿਸ਼ੇਸ਼ ਸਹਿਯੋਗ ਰਹੇਗਾ ।
Advertisement
Advertisement
Advertisement
Advertisement
Advertisement
error: Content is protected !!