ਉਹ ਸਭ ਕੁੱਝ ਗੁਆ ਕੇ ਆਖਿਰ ਦੇ ਗਿਆ ਜਾਨ,,

Advertisement
Spread information

ਹਰਿੰਦਰ ਨਿੱਕਾ , ਪਟਿਆਲਾ 22 ਦਸੰਬਰ 2022

    ਤਿੜਕੇ ਰਿਸ਼ਤਤਿਆਂ ਦਾ ਅੰਤ ਹੁੰਦੈ ਦੁਖਦਾਈ, ਇਹ ਕੌੜਾ ਸੱਚ ਇੱਕ ਵਾਰ ਫਿਰ ਹਕੀਕਤ ਦੀ ਕਸੌਟੀ ਤੇ ਉਦੋਂ ਖਰਾ ਉਤਰਿਆ, ਜਦੋਂ ਇੱਕ ਨੌਜਵਾਨ ਨੇ ਆਪਣੀ ਸਾਲੇਹਾਰ ਨਾਲ ਹੀ ਨਜਾਇਜ਼ ਸਬੰਧ ਬਣਾ ਲਏ । ਉਸਦੇ ਨਜਾਇਜ਼ ਸਬੰਧਾਂ ਨੇ ਪਹਿਲਾਂ ਉਹਦਾ ਤਲਾਕ ਕਰਵਾਇਆ, ਫਿਰ ਉਸ ਨੇ ਆਪਣਾ ਸਾਰਾ ਕੁੱਝ ਵੇਚ ਵੱਟ ਕੇ, ਉਸ ਦੇ ਲੇਖੇ ਲਾ ਦਿੱਤਾ ਤੇ ਆਖਿਰ ਸਾਲੇਹਾਰ ਦੀ ਬਲੈਕਮੇਲਿੰਗ ਤੋਂ ਤੰਗ ਆ ਉਸ ਨੇ ਜਿੰਦਗੀ ਨੂੰ ਅਲਵਿਦਾ ਕਹਿ ਦਿੱਤਾ। ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਪਿਉ ਦੇ ਬਿਆਨ ਦੇ ਅਧਾਰ ਤੇ ਦੋਸ਼ਣ ਸਾਲੇਹਾਰ ਖਿਲਾਫ ਆਤਮ ਹੱਤਿਆ ਲਈ ਮਜਬੂਰ ਕਰਨ ਦੇ ਦੋਸ਼ ਵਿੱਚ ਕੇਸ ਦਰਜ਼ ਕਰ ਲਿਆ ਹੈ। ਇਹ ਮਾਮਲਾ ਥਾਣਾ ਪਾਤੜਾਂ , ਜਿਲ੍ਹਾ ਪਟਿਆਲਾ ਖੇਤਰ ਦਾ ਹੈ। ਪੁਲਿਸ ਨੂੰ ਦਿੱਤੇ ਬਿਆਨ ਵਿੱਚ ਰਾਜਵੀਰ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਗੋਬਿੰਦਪੁਰਾ ਪੈਂਦ ਥਾਣਾ ਪਾਤੜਾ ਨੇ ਦੱਸਿਆ ਕਿ ਮੁਦਈ ਦੇ ਲੜਕੇ ਮਲਕੀਤ ਸਿੰਘ ਦੇ ਆਪਣੀ ਸਾਲੇਹਾਰ ਬਲਜਿੰਦਰ ਕੌਰ ਨਾਲ ਨਜਾਇਜ ਸਬੰਧ ਸਨ।  ਮਲਕੀਤ ਸਿੰਘ ਅਕਸਰ ਬਲਜਿੰਦਰ ਕੌਰ ਪਾਸ ਹੀ ਰਹਿੰਦਾ ਸੀ। ਜਦੋਂ ਮਲਕੀਤ ਸਿੰਘ ਦੀ ਪਤਨੀ ਨੂੰ ਨਜਾਇਜ ਸਬੰਧਾਂ ਬਾਰੇ ਪਤਾ ਲੱਗਿਆ ਤਾਂ ਦੋਵਾਂ ਵਿੱਚਕਾਰ ਤਕਰਾਰਬਾਜੀ ਹੋਣ ਲੱਗ ਪਈ। ਆਖਿਰ ਸਾਲ 2017 ਵਿੱਚ ਦੋਵਾਂ ਦਾ ਤਲਾਕ ਹੋ ਗਿਆ। ਮਲਕੀਤ ਸਿੰਘ ਨੇ ਆਪਣਾ ਸਭ ਕੁੱਝ ਵੇਚ ਕੇ ਦੋਸ਼ਣ ਬਲਜਿੰਦਰ ਕੌਰ ਨੂੰ ਪੈਸੇ ਦੇ ਦਿੱਤੇ ਸਨ, ਜੋ ਹੁਣ ਦਿਹਾੜੀ ਕਰਦਾ ਸੀ । ਪਰ ਬਲਜਿੰਦਰ ਕੌਰ ਉਸ ਨੂੰ ਹੋਰ ਪੈਸੇ ਦੇਣ ਲਈ ਤੰਗ ਪ੍ਰੇਸ਼ਾਨ ਕਰਦੀ ਰਹਿੰਦੀ ਸੀ ਅਤੇ ਝੂਠਾ ਕੇਸ ਬਣਾ ਕੇ ਪੁਲਿਸ ਕੇਸ ਵਿੱਚ ਫਸਾਉਣ ਦੀ ਧਮਕੀ ਵੀ ਦਿੰਦੀ ਰਹਿੰਦੀ ਸੀ। ਜਿਸ ਕਰਕੇ ਮਲਕੀਤ ਸਿੰਘ ਕਾਫੀ ਤੰਗ ਪ੍ਰੇਸ਼ਾਨ ਰਹਿਣ ਲੱਗ ਪਿਆ ਸੀ, ਮਲਕੀਤ ਸਿੰਘ ਨੇ ਦੋਸ਼ਣ ਬਲਜ਼ਿੰਦਰ ਕੌਰ ਤੋ ਤੰਗ ਆ ਕੇ ਕੋਈ ਜਹਰਿਲੀ ਦਵਾਈ ਪੀ ਕੇ ਆਤਮ ਹੱਤਿਆ ਕਰ ਲਈ । ਥਾਣਾ ਪਾਤੜਾਂ ਦੇ ਐਸ.ਐਚ.ੳ. ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਪਿਤਾ ਰਾਜਵੀਰ ਸਿੰਘ ਦੇ ਬਿਆਨ ਪਰ, ਨਾਮਜ਼ਦ ਦੋਸ਼ਣ ਬਲਜਿੰਦਰ ਕੌਰ ਪਤਨੀ ਕਰਨੈਲ ਸਿੰਘ ਵਾਸੀ ਕਾਹਨਗੜ੍ਹ ਰੋਡ , ਨੇੜੇ ਗੁਰਦੁਆਰਾ ਸਾਹਿਬ ਪਾਤੜਾ ਦੇ ਖਿਲਾਫ ਥਾਣਾ ਪਾਤੜਾਂ ਵਿਖੇ ਅਧੀਨ ਜੁਰਮ 306 IPC ਤਹਿਤ ਕੇਸ ਦਰਜ਼ ਕਰ ਲਿਆ ਹੈ।

Advertisement
Advertisement
Advertisement
Advertisement
Advertisement
Advertisement
error: Content is protected !!