ਸੋਨੀ ਪਨੇਸਰ , ਬਰਨਾਲਾ, 19 ਦਸੰਬਰ 2022
ਸਿਹਤ ਵਿਭਾਗ ਬਰਨਾਲਾ ਵੱਲੋਂ ਡਾ ਜਸਬੀਰ ਸਿੰਘ ਔਲ਼ਖ ਸਿਵਲ ਸਰਜਨ ਬਰਨਾਲਾ ਦੇ ਦਿਸ਼ਾ ਨਿਰਦੇਸ਼ ਅਧੀਨ ਮਰਨ ਉਪਰੰਤ ਅੱਖਾਂ ਦਾਨ ਕਰਨ ਸਬੰਧੀ ਇਕ ਵਿਸ਼ੇਸ਼ ਮੀਟਿੰਗ ਸਿਵਲ ਸਰਜਨ ਦਫ਼ਤਰ ਬਰਨਾਲਾ ਵਿਖੇ ਕੀਤੀ ਗਈ ।
ਇਸ ਮੀਟਿੰਗ ਵਿੱਚ ਜ਼ਿਲ੍ਹਾ ਬਰਨਾਲਾ ਦੀਆਂ ਵੱਖ-ਵੱਖ ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਨਾਲ ਇਸ ਮੁਹਿੰਮ ਪ੍ਰਤੀ ਲੋਕਾਂ ਨੂੰ ਜਾਗਰੁਕ ਕਰਨ ਅਤੇ ਅੱਖਾਂ ਦਾਨ ਕਰਨ ਲਈ ਦਰਪੇਸ਼ ਆਉਂਦੀਆਂ ਸਮੱਸਿਆਵਾਂ ਸਬੰਧੀ ਵਿਸਥਾਰ ਸਹਿਤ ਚਰਚਾ ਕੀਤੀ ਗਈ।
ਡਾ ਔਲ਼ਖ ਨੇ ਦੱਸਿਆ ਕਿ ਮਰਨ ਉਪਰੰਤ ਅੱਖਾਂ ਦਾਨ ਕਰਨਾ ਪੁੰਨ ਦਾ ਕੰਮ ਹੈ ਇਸ ਲਈ ਸਾਨੂੰ ਹਰ ਇਕ ਨੂੰ ਜਿਓਂਦੇ ਜੀਅ ਆਪਣੇ ਆਪ ਨਾਲ ਇਕ ਵਾਅਦਾ ਕਰਨਾ ਚਾਹੀਦਾ ਹੈ ਕਿ ਮਰਨ ਉਪਰੰਤ ਉਸਦੀਆ ਅੱਖਾਂ ਕਿਸੇ ਨਾ ਕਿਸੇ ਲੋੜਵੰਦ ਦਾ ਸਹਾਰਾ ਜਰੂਰ ਬਣਨ ।
ਮੀਟਿੰਗ ਦੌਰਾਨ ਡਾ ਇੰਦੂ ਬਾਂਸਲ , ਡਾ ਅਮੋਲਦੀਪ ਕੌਰ ਅੱਖਾਂ ਦੇ ਮਾਹਿਰ,ਕਰਮਜੀਤ ਸਿੰਘ ਅਪਥਾਲਮਿਕ ਅਫਸਰ ਬਰਨਾਲਾ ਸਿਵਲ ਹਸਪਤਾਲ ਬਰਨਾਲਾ, ਕੁਲਦੀਪ ਸਿੰਘ ਮਾਨ ਜਿਲਾ ਮਾਸ ਮੀਡੀਆ ਅਫਸਰ, ਹਰਜੀਤ ਸਿੰਘ ਬਾਗੀ ਜਿਲਾ ਬੀ.ਸੀ.ਸੀ. ਕੋਆਰਡੀਨੇਟਰ, ਆਈ ਡਾਨੇਸ਼ਨ ਸੁਸਾਇਟੀ ਬਰਨਾਲਾ ਵੱਲੋ ਕੁਲਵਿੰਦਰ ਕਾਲਾ ਰਕੇਸ਼ ਕੁਮਾਰ ਅਤੇ ਡੇਰਾ ਸਰਸਾ ਨਾਲ ਸੰਬੰਧਿਤ ਸੰਸਥਾ ਵੱਲੋ ਹਰਦੀਪ ਸਿੰਘ, ਸੰਜੀਵ ਕਮਾਰ, ਬਲਜਿੰਦਰ ਸਿੰਘ, ਅਸ਼ੋਕ ਕੁਮਾਰ ਹਾਜ਼ਰ ਸਨ।