ਪਟਿਆਲਾ ਪੁਲਿਸ ਨੇ 24 ਘੰਟਿਆਂ ਅੰਦਰ ਹੀ ਬੈਕ ਡਕੈਤੀ ਟਰੇਸ ਤੇ 4 ਦੋਸ਼ੀ ਗ੍ਰਿਫਤਾਰ
17 ਲੱਖ ਕੈਸ਼, ਇਕ ਰਾਈਫਲ, ਮਾਰੂ ਹਥਿਆਰ ਅਤੇ ਵਾਰਦਾਤ ਵਿੱਚ ਵਰਤੀ ਕਾਰ ਬਰਾਮਦ
ਹਰਿੰਦਰ ਨਿੱਕਾ , ਪਟਿਆਲਾ 29 ਨਵੰਬਰ 2022
ਯੂਕੋ ਬੈਂਕ ਘਨੌਰ ‘ਚ ਡਾਕਾ ਮਾਰਨ ਦੀ ਵਾਰਦਾਤ ਦਾ ਮਾਸਟਰਮਾਈਂਡ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵਿਧਾਨ ਸਭਾ ਹਲਕਾ ਚਮਕੌਰ ਸਾਹਿਬ ਦਾ ਕਾਂਗਰਸੀ ਸਰਪੰਚ ਹੀ ਨਿਕਲਿਆ ਹੈ। ਪਟਿਆਲਾ ਪੁਲਿਸ ਨੇ ਵਾਰਦਾਤ ਦੀ ਗੁੱਥੀ 24 ਘੰਟਿਆਂ ਅੰਦਰ ਹੀ ਸੁਲਝਾ ਕੇ, ਸਰਪੰਚ ਅਮਨਦੀਪ ਸਿੰਘ ਸਣੇ 4 ਦੋਸ਼ੀਆਂ ਨੂੰ ਲੁੱਟੀ ਹੋਈ ਰਕਮ ਤੇ ਹਥਿਆਰਾਂ ਸਮੇਤ ਕਾਬੂ ਕਰ ਲਿਆ ਹੈ। ਮੀਡੀਆ ਨੂੰ ਮੁਖਾਤਿਬ ਹੁੰਦਿਆਂ ਸ੍ਰੀ ਵਰੁਣ ਸ਼ਰਮਾ,ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਦੱਸਿਆ ਕਿ ਇਸ ਵਾਰਦਾਤ ਨੂੰ ਟਰੇਸ ਕਰਨ ਲਈ ਸ੍ਰੀ ਹਰਬੀਰ ਸਿੰਘ ਅਟਵਾਲ ਪੀ.ਪੀ.ਐਸ, ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ, ਸ੍ਰੀ ਰਘਵੀਰ ਸਿੰਘ ਪੀ.ਪੀ.ਐਸ,ਉਪ ਕਪਤਾਨ ਪੁਲਿਸ ਘਨੌਰ, ਸ੍ਰੀ ਸੁਖਅਮ੍ਰਿਤ ਸਿੰਘ ਰੰਧਾਵਾ,ਪੀ.ਪੀ.ਐਸ, ਉਪ ਕਪਤਾਨ ਪੁਲਿਸ ਡਿਟੈਕਟਿਵ ਪਟਿਆਲਾ, ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਪਟਿਆਲਾ ਅਤੇ ਇੰਸਪੈਕਟਰ ਸਾਹਿਬ ਸਿੰਘ ਮੁੱਖ ਅਫਸਰ ਥਾਣਾ ਘਨੌਰ ਦੀ ਟੀਮ ਗਠਿਤ ਕੀਤੀ ਗਈ ਸੀ। ਜਿੰਨ੍ਹਾਂ ਵੱਲੋ ਤੁਰੰਤ ਕਾਰਵਾਈ ਕਰਦੇ ਹੋਏ ਇਸ ਵਾਰਦਾਤ ਵਿੱਚ ਸ਼ਾਮਲ 4 ਦੋਸ਼ੀਆਨ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਬੈਂਕ ਵਿੱਚੋ ਲੁੱਟੀ ਗਈ 17 ਲੱਖ ਰੁਪਏ ਦੀ ਨਗਦੀ ਅਤੇ ਅਸਲਾ ਵਗੈਰਾ ਬਰਾਮਦ ਕੀਤਾ ਗਿਆ ਹੈ।
ਘਟਨਾ ਦਾ ਪੂਰਾ ਵੇਰਵਾ :-
ਅਮਿਤ ਥੰਮਨ ਵਾਸੀ ਸੰਨੀ ਇੰਨਕਲੈਵ ਦੇਵੀਗੜ੍ਹ ਰੋਡ ਪਟਿਆਲਾ (ਯੂ.ਕੋ ਬੈਂਕ ਮਨੈਜਰ ਘਨੌਰ) ਨੇ ਇਤਲਾਹ ਦਿੱਤੀ ਕਿ ਮਿਤੀ 28.11.2022 ਨੂੰ ਵਕਤ ਕਰੀਬ 03.35 ਪੀ.ਐਮ ਪਰ ਇਕ ਨਾਮਲੂਮ ਵਿਅਕਤੀ ਜਿਸ ਨੇ ਰੁਮਾਲ ਨਾਲ ਮੁੰਹ ਬੰਨਿਆ ਹੋਇਆ ਸੀ, ਬੈਂਕ ਅੰਦਰ ਆ ਕੇ ਕੈਸ਼ ਜਮਾ ਕਰਾਉਣ ਦਾ ਸਮਾਂ ਪੁੱਛ ਕੇ ਵਾਪਸ ਚਲਾ ਗਿਆ ਅਤੇ 2—3 ਮਿੰਟਾ ਬਾਅਦ ਉਹ ਆਪਣੇ ਨਾਲ 02 ਹੋਰ ਨਾਮਲੂਮ ਸਾਥੀਆਂ ਸਮੇਤ ਬੈਕ ਅੰਦਰ ਦਾਖਲ ਹੋਇਆ ਅਤੇ ਗੰਨ ਪੁਆਇੰਟ ਪਰ ਕੈਸ਼ੀਅਰ ਅਤੇ ਹੋਰ ਕਰਮਚਾਰੀਆਂ ਦੇ ਹੱਥ ਖੜੇ ਕਰਵਾਕੇ ਕੈਸ਼ੀਅਰ ਪਾਸ ਪਈ ਕਰੀਬ 17 ਲੱਖ ਰੂਪੈ ਦੀ ਨਗਦੀ, ਸੀ.ਸੀ.ਟੀ.ਵੀ ਕੈਮਰੇ ਦਾ ਡੀ.ਵੀ.ਆਰ ਅਤੇ ਬੈਕ ਵਿੱਚ ਆਏ ਗਾਹਕ ਨਰੇਸ਼ ਕੁਮਾਰ ਦਾ ਬੈਂਕ ਦੇ ਬਾਹਰ ਖੜਾ ਬੁਲਟ ਮੋਟਰਸਾਇਲ ਨੰਬਰੀ ਲੈ ਕੇ ਮੌਕਾ ਤੋਂ ਫਰਾਰ ਹੋ ਗਏ ਸਨ । ਜਿਸ ਸਬੰਧੀ ਮੁਕੱਦਮਾ ਨੰਬਰ 157 ਮਿਤੀ 28.11.2022 ਅ/ਧ 392,379ਏ,379ਬੀ, ਹਿੰ:ਦਿੰ: 25 ਅਸਲਾ ਐਕਟ ਥਾਣਾ ਘਨੋਰ ਦਰਜ ਕੀਤਾ ਗਿਆ।
ਗ੍ਰਿਫਤਾਰੀ ਅਤੇ ਬਰਾਮਦਗੀ :-
ਇਸ ਵਾਰਦਾਤ ਨੂੰ ਟਰੇਸ ਕਰਨ ਹਿੱਤ ਇੱਕ ਗੁਪਤ ਸੂਚਨਾ ਦੇ ਅਧਾਰ ਤੇ ਦੋਸੀ 1) ਅਮਨਦੀਪ ਸਿੰਘ ਸਰਪੰਚ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਹਫਿਜਾਬਾਦ ਥਾਣਾ ਚਮਕੋਰ ਸਾਹਿਬ ਜਿਲ੍ਹਾ ਰੂਪਨਗਰ 2) ਦਿਲਪ੍ਰੀਤ ਸਿੰਘ ਉਰਫ ਭਾਨਾ ਪੁੱਤਰ ਅਮਰੀਕ ਸਿੰਘ ਵਾਸੀ ਬਾਲਸੰਡਾ ਥਾਣਾ ਚਮਕੋਰ ਸਾਹਿਬ ਜਿਲ੍ਹਾ ਰੂਪਨਗਰ 3) ਪ੍ਰਭਦਿਆਲ ਸਿੰਘ ਨਿੱਕੂ ਪੁੱਤਰ ਘੀਸਾ ਰਾਮ ਵਾਸੀਆਨ ਬਾਲਸੰਡਾ ਥਾਣਾ ਚਮਕੋਰ ਸਾਹਿਬ ਜਿਲ੍ਹਾ ਰੂਪਨਗਰ 4) ਨਰਿੰਦਰ ਸਿੰਘ ਪੁੱਤਰ ਗੁਰਲਾਲ ਸਿੰਘ ਵਾਸੀ ਪਿੰਡ ਬਲਰਾਮਪੁਰ ਥਾਣਾ ਚਮਕੌਰ ਸਾਹਿਬ ਜਿਲ੍ਹਾ ਰੂਪਨਗਰ ਨੂੰ ਮਿਤੀ 29.11.2022 ਨੂੰ ਦਿਲਪ੍ਰੀਤ ਸਿੰਘ ਭਾਨਾ ਦੇ ਖੇਤ ਵਾਲੀ ਮੋਟਰ ਪਿੰਡ ਬਾਲਸੰਡਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਜਿੰਨ੍ਹਾ ਦੇ ਕਬਜਾ ਵਿੱਚੋਂ ਯੂ.ਕੋ. ਬੈਕ ਘਨੌਰ ਤੋਂ ਲੁੱਟੀ ਹੋਈ 17 ਲੱਖ ਰੂਪੈ ਦੀ ਰਕਮ ਅਤੇ ਵਾਰਦਾਤ ਵਿੱਚ ਵਰਤੀ ਹੋਈ ਸਵਿਫਟ ਕਾਰ ਅਤੇ ਇਕ ਰਾਈਫਲ 12 ਬੋਰ (2 ਰੋਂਦ) (ਜੋ ਬੈਂਕ ਦੀ ਲੁੱਟ ਦੌਰਾਨ ਥਾਣਾ ਖਮਾਣੋ ਦੇ ਏਰੀਆ ਵਿਚੋਂ ਖੋਹੀ ਗਈ ਸੀ), 02 ਖਪਰੇ ਅਤੇ 01 ਕਿਰਚ ਬਰਾਮਦ ਕੀਤੀ ਗਈ ਹੈ।
ਅਪਰਾਧਿਕ ਪਿਛੋਕੜ ਅਤੇ ਵਾਰਦਾਤਾਂ ਦਾ ਵੇਰਵਾ :—ਜਿੰਨ੍ਹਾ ਨੇ ਅੱਗੇ ਸੰਖੇਪ ਵਿੱਚ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਵਾਰਦਾਤ ਦਾ ਮਾਸਟਰ ਮਾਇੰਡ ਅਮਨਦੀਪ ਸਿੰਘ ਸਰਪੰਚ ਹੈ, ਇੰਨ੍ਹਾ ਸਾਰੇ ਦੋਸੀਆਨ ਦਾ ਅਪਰਾਧਿਕ ਪਿਛੋਕੜ ਹੈ, ਜਿੰਨ੍ਹਾ ਪਰ ਪਹਿਲਾ ਵੀ ਕਤਲ, ਲੁੱਟ ਖੋਹ ਅਤੇ ਨਸ਼ਾ ਤਸਕਰੀ ਦੇ ਮੁਕੱਦਮੇ ਦਰਜ ਹਨ । ਜਿੰਨ੍ਹਾ ਵਿੱਚ ਇਹ ਗ੍ਰਿਫਤਾਰ ਹੋ ਕਰ ਜੇਲ ਵੀ ਜਾ ਚੁੱਕੇ ਹਨ।ਅਮਨਦੀਪ ਸਿੰਘ ਸਰਪੰਚ ਦੇ ਖਿਲਾਫ ਅੱਧੀ ਦਰਜਨ ਦੇ ਕਰੀਬ ਮੁਕੱਦਮੇ ਜਿਲ੍ਹਾ ਰੂਪਨਗਰ ਦੇ ਥਾਣਾ ਚਮਕੋਰ ਸਾਹਿਬ ਵਿਖੇ ਦਰਜ ਹਨ।ਦਿਲਪ੍ਰੀਤ ਸਿੰਘ ਭਾਨਾ ਦੇ ਖਿਲਾਫ ਵੀ ਕਤਲ ਕੇਸ ਦਰਜ ਹੈ ਜੋ ਕਿ ਸਾਲ 2017—18 ਵਿੱਚ ਰੋਪੜ ਜੇਲ ਵਿੱਚ ਰਿਹਾ ਹੈ ਅਤੇ ਨਰਿੰਦਰ ਸਿੰਘ ਦੇ ਖਿਲਾਫ ਇਕ ਮੁਕੱਦਮਾ ਦਰਜ ਹੈ। ਅਮਨਦੀਪ ਸਿੰਘ ਸਰਪੰਚ ਜੋ ਕਿ ਸੰਘੋਲ ਅਤੇ ਘਨੌਰ ਬੈਂਕ ਡਕੈਤੀ ਦਾ ਮਾਸਟਰ ਮਾਇੰਡ ਹੈ ਇਸਦੇ 2 ਸਾਥੀਆਂ ਨੂੰ ਕੁਝ ਸਮਾਂ ਪਹਿਲਾ ਪੁਲਿਸ ਨੇ ਗ੍ਰਿਫਤਾਰ ਕੀਤਾ ਗਿਆ ਸੀ । ਜਿਸ ਤੋਂ ਬਾਅਦ ਇਸ ਨੇ ਦਿਲਪ੍ਰੀਤ ਸਿੰਘ ਭਾਨਾ ਨਾਲ ਮਿਲਕੇ ਆਪਣਾ ਨਵਾਂ ਗੈਂਗ ਲੁੱਟਖੋਹ ਕਰਨ ਲਈ ਤਿਆਰ ਕਰ ਲਿਆ ਸੀ । ਅਮਨਦੀਪ ਸਿੰਘ ਪਿੰਡ ਹਫਿਜਾਬਾਦ ਜਿਲ੍ਹਾ ਰੂਪਨਗਰ ਦਾ ਮੌਜੂਦਾ ਸਰਪੰਚ ਵੀ ਹੈ।
ਮਿਤੀ 10.11.2022 ਨੂੰ ਗੰਨ ਪੁਆਇੰਟ ਪਰ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਸੰਘੋਲ ਵਿਖੇ ਬੈਂਕ ਵਿਚੋਂ 5 ਲੱਖ ਰੂਪੈ ਦੀ ਡਕੈਤੀ ਕੀਤੀ ਸੀ ਅਤੇ ਬੈਂਕ ਗਾਰਡ ਦੇ ਸੱਟਾ ਮਾਰ ਕੇ 12 ਬੋਰ ਰਾਇਫਲ ਵੀ ਖੋਹਕੇ ਲੈ ਗਏ ਸੀ। ਜਿਸ ਸਬੰਧੀ ਮੁਕੱਦਮਾ ਨੰਬਰ 145 ਮਿਤੀ 10.11.2022 ਅ/ਧ 392 ਹਿੰ:ਦਿੰ: 25 ਅਸਲਾ ਐਕਟ ਥਾਣਾ ਖਮਾਣੋ ਜਿਲ੍ਹਾ ਫ:ਗ:ਸ ਦਰਜ ਹੈ।
ਮਿਤੀ 18.11.2022 ਨੂੰ ਪਿਸਟਲ ਪੁਆਇੰਟ ਪਰ ਪਿੰਡ ਦੁੱਮਣਾ ਥਾਣਾ ਮੋਰਿੰਡਾ ਜਿਲ੍ਹਾ ਰੂਪਨਗਰ ਦੇ ਡਾਕਖਾਨੇ ਵਿੱਚੋ (ਲੇਡੀ ਪੋਸਟਮਾਸਟਰ) ਪਾਸੋਂ 25000 ਰੂਪੈ ਦੀ ਖੋਹ ਕੀਤੀ ਸੀ। ਇਸ ਸਬੰਧੀ ਮੁਕੱਦਮਾ ਨੰਬਰ 57 ਮਿਤੀ 18.11.2022 ਅ/ਧ 392,506 ਹਿੰ:ਦਿੰ: 25 ਅਸਲਾ ਐਕਟ ਥਾਣਾ ਮੋਰਿੰਡਾ ਜਿਲ੍ਹਾ ਰੂਪਨਗਰ ਦਰਜ ਹੈ।
ਮਿਤੀ 28.11.2022 ਨੂੰ ਯੂ.ਕੋ. ਬੈਕ ਘਨੋਰ ਵਿੱਚੋ ਗੰਨ ਪੁਆਇਟ ਪਰ ਬੈਕ ਵਿੱਚੋ 17 ਲੱਖ ਰੂਪੈ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਜਿਸ ਸਬੰਧੀ ਮੁਕੱਦਮਾ ਨੰਬਰ 157 ਮਿਤੀ 28.11.2022 ਅ/ਧ 392,379ਏ, 379ਬੀ, ਹਿੰ:ਦਿੰ: 25 ਅਸਲਾ ਐਕਟ ਥਾਣਾ ਘਨੋਰ ਜਿਲ੍ਹਾ ਪਟਿਆਲਾ ਦਰਜ ਹੈ ਇੰਨ੍ਹਾ ਪਾਸੋਂ ਹੋਰ ਵਾਰਦਾਤਾਂ ਬਾਰੇ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ।
ਐਸ.ਐਸ.ਪੀ ਪਟਿਆਲਾ ਨੇ ਦੱਸਿਆ ਕਿ ਉਪਰੋਕਤ ਬੈਂਕ ਡਕੈਤੀ ਵਿੱਚ ਸਾਮਲ ਦੋਸੀਆਨ ਅਮਨਦੀਪ ਸਿੰਘ ਸਰਪੰਚ, ਦਿਲਪ੍ਰੀਤ ਸਿੰਘ ਭਾਨਾ, ਪ੍ਰਭਦਿਆਲ ਸਿੰਘ ਨਿੱਕੂ ਅਤੇ ਨਰਿੰਦਰ ਸਿੰਘ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ।ਜਿੰਨ੍ਹਾ ਨੂੰ ਪੇਸ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ।
ਨੋਟ: ਐਸ.ਐਸ.ਪੀ.ਪਟਿਆਲਾ ਨੇ ਦੱਸਿਆ ਕਿ ਸੀ.ਆਈ.ਏ ਸਟਾਫ ਪਟਿਆਲਾ ਅਤੇ ਥਾਣਾ ਘਨੌਰ ਦੇ ਕਰਮਚਾਰੀਆਂ ਵੱਲੋਂ ਘਨੋਰ ਬੈਕ ਡਕੈਤੀ ਵਿੱਚ ਸ਼ਾਨਦਾਰ ਕਾਰਗੁਜਾਰੀ ਰਹੀ ਹੈ ਉਨ੍ਹਾਂ ਨੂੰ ਸਨਮਾਨਤ ਕੀਤਾ ਜਾਵੇਗਾ।
ਦੋਸ਼ੀਆਂ ਖਿਲਾਫ ਦਰਜ ਮੁਕੱਦਮਿਆਂ ਦੀ ਫਹਿਰਿਸ਼ਤ
ਗ੍ਰਿਫਤਾਰੀ ਅਤੇ ਬਰਾਮਦਗੀ
ਅਮਨਦੀਪ ਸਿੰਘ ਸਰਪੰਚ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਹਫਿਜਾਬਾਦ ਥਾਣਾ ਚਮਕੋਰ ਸਾਹਿਬ ਜਿਲ੍ਹਾ ਰੂਪਨਗਰ।
ਉਮਰ : 35 ਸਾਲ
ਪੜਾਈ : 10 ਵੀਂ
ਕਿੱਤਾ: ਖੇਤਬਾੜੀ
1) ਮ:ਨੰ: 77 ਮਿਤੀ 17.09.2009 ਅ/ਧ 379 ਹਿੰ:ਦਿੰ: ਥਾਣਾ ਚਮਕੋਰ ਸਾਹਿਬ ਜਿਲ੍ਹਾ ਰੂਪਨਗਰ
2) ਮ:ਨੰ: 37 ਮਿਤੀ 30.04.2015 ਅ/ਧ 353, 186, 506,189 ਹਿੰ:ਦਿੰ: ਥਾਣਾ ਚਮਕੋਰ ਸਾਹਿਬ ਜਿਲ੍ਹਾ ਰੂਪਨਗਰ ।
3) ਮlਨੰl 19 ਮਿਤੀ 19.02.2017 ਅ/ਧ 22 ਐਨ.ਡੀ.ਪੀ.ਐਸ.ਐਕਟ ਥਾਣਾ ਚਮਕੋਰ ਸਾਹਿਬ ਜਿਲ੍ਹਾ ਰੂਪਨਗਰ
4) ਮ:ਨੰ: 126 ਮਿਤੀ 24.07.2020 ਅ/ਧ 406, 420,365,120 ਬੀ.ਹਿੰ:ਦਿ: ਥਾਣਾ ਚਮਕੋਰ ਸਾਹਿਬ ਜਿਲ੍ਹਾ ਰੂਪਨਗਰ ।
5) ਮੁ:ਨੰ: 145 ਮਿਤੀ 10.11.2022 ਅ/ਧ 392 ਹਿੰ:ਦਿੰ: 25 ਅਸਲਾ ਐਕਟ ਥਾਣਾ ਖਮਾਣੋ ਜਿਲ੍ਹਾ ਫ:ਗ:ਸ
6) ਮ:ਨੰ: 57 ਮਿਤੀ 18.11.22 ਅ/ਧ 392, 506 ਹਿੰ:ਦਿੰ: 25 ਅਸਲਾ ਐਕਟ ਥਾਣਾ ਮੋਰਿੰਡਾ ਜਿਲ੍ਹਾ ਰੂਪਨਗਰ
7) ਮ:ਨੰ: 157 ਮਿਤੀ 28.11.2022 ਅ/ਧ 392,379 ਏ, 379 ਬੀ, ਹਿੰ:ਦਿੰ: 25 ਅਸਲਾ ਐਕਟ ਥਾਣਾ ਘਨੋਰ ਜਿਲ੍ਹਾ ਪਟਿਆਲਾ
ਗ੍ਰਿਫਤਾਰੀ 29.11.2022 ਨੂੰ ਪਿੰਡ ਬਾਲਸੰਡਾ ਥਾਣਾ ਚਮਕੋਰ ਸਾਹਿਬ ਦੇ ਏਰੀਆਂ ਦੋਸੀ ਦਿਲਪ਼੍ਰੀਤ ਸਿੰਘ ਭਾਨਾ ਦੀ ਖੇਤ ਵਾਲੀ ਮੋਟਰ ਤੋ ਗ੍ਰਿਫਤਾਰ ਕੀਤਾ ਗਿਆ ਹੈ।
ਬਰਾਮਦਗੀ :
1) ਇਕ 12 ਬੋਰ ਰਾਈਫਲ (ਬੈਕ ਸੰਘੋਲ) ਤੋ ਖੋਹੀ ਹੋਈ ਹੈ ਬਰਾਮਦ ਕੀਤੀ ਹੈ ।
2) ਇਕ ਸਵਿਫਟ ਕਾਰ ਜੋ ਕਿ ਘਨੋਰ ਬੈਕ ਡਕੈਤੀ ਵਿੱਚ ਵਰਤੀ ਗਈ ਹੈ
ਦਿਲਪ੍ਰੀਤ ਸਿੰਘ ਉਰਫ ਭਾਨਾ ਪੁੱਤਰ ਅਮਰੀਕ ਸਿੰਘ ਵਾਸੀ ਬਾਲਸੰਡਾ ਥਾਣਾ ਚਮਕੋਰ ਸਾਹਿਬ ਜਿਲ੍ਹਾ ਰੂਪਨਗਰ।
ਉਮਰ : 27 ਸਾਲ
ਪੜਾਈ : 08 ਵੀਂ
ਕਿੱਤਾ: ਖੇਤੀਬਾੜੀ
1) ਮ:ਨੰ: 101 ਮਿਤੀ 13.12.2018 ਅ/ਧ 279,304 ਏ ਹਿੰ:ਦਿੰ: ਥਾਣਾ ਸਿੰਘ ਭਗਵੰਤਪੁਰਾ ਜਿਲ੍ਹਾ ਰੂਪਨਗਰ
2) ਮ:ਨੰ: 157 ਮਿਤੀ 28.11.2022 ਅ/ਧ 392,379 ਏ, 379 ਬੀ, ਹਿੰ:ਦਿੰ: 25 ਅਸਲਾ ਐਕਟ ਥਾਣਾ ਘਨੋਰ ਜਿਲ੍ਹਾ ਪਟਿਆਲਾ
8) ਮ:ਨੰ: 57 ਮਿਤੀ 18.11.22 ਅ/ਧ 392, 506 ਹਿੰ:ਦਿੰ: 25 ਅਸਲਾ ਐਕਟ ਥਾਣਾ ਮੋਰਿੰਡਾ ਜਿਲ੍ਹਾ ਰੂਪਨਗਰ
ਗ੍ਰਿਫਤਾਰੀ 29.11.2022 ਨੂੰ ਪਿੰਡ ਬਾਲਸੰਡਾ ਥਾਣਾ ਚਮਕੋਰ ਸਾਹਿਬ ਦੇ ਏਰੀਆਂ ਦੋਸੀ ਦਿਲਪ਼੍ਰੀਤ ਸਿੰਘ ਭਾਨਾ ਦੀ ਖੇਤ ਵਾਲੀ ਮੋਟਰ ਤੋ ਗ੍ਰਿਫਤਾਰ ਕੀਤਾ ਗਿਆ ਹੈ।
ਬਰਾਮਦਗੀ : ਇਕ ਖਪਰਾ
ਪ੍ਰਭਦਿਆਲ ਸਿੰਘ ਨਿੱਕੂ ਪੁੱਤਰ ਘੀਸਾ ਰਾਮ ਵਾਸੀ ਬਾਲਸੰਡਾ ਥਾਣਾ ਚਮਕੋਰ ਸਾਹਿਬ ਜਿਲ੍ਹਾ ਰੂਪਨਗਰ।
ਉਮਰ : 47 ਸਾਲ
ਪੜਾਈ : 12 ਵੀਂ
ਕਿੱਤਾ: ਦਿਹਾੜੀਦਾਰ
1) ਮ:ਨੰ: 157 ਮਿਤੀ 28.11.2022 ਅ/ਧ 392,379 ਏ, 379 ਬੀ, ਹਿੰ:ਦਿੰ: 25 ਅਸਲਾ ਐਕਟ ਥਾਣਾ ਘਨੋਰ ਜਿਲ੍ਹਾ ਪਟਿਆਲਾ
ਗ੍ਰਿਫਤਾਰੀ 29.11.2022 ਨੂੰ ਪਿੰਡ ਬਾਲਸੰਡਾ ਥਾਣਾ ਚਮਕੋਰ ਸਾਹਿਬ ਦੇ ਏਰੀਆਂ ਦੋਸੀ ਦਿਲਪ਼੍ਰੀਤ ਸਿੰਘ ਭਾਨਾ ਦੀ ਖੇਤ ਵਾਲੀ ਮੋਟਰ ਤੋ ਗ੍ਰਿਫਤਾਰ ਕੀਤਾ ਗਿਆ ਹੈ।
ਬਰਾਮਦਗੀ : ਇਕ ਕਿਰਚ
ਨਰਿੰਦਰ ਸਿੰਘ ਪੁੱਤਰ ਗੁਰਲਾਲ ਸਿੰਘ ਵਾਸੀ ਬਲਰਾਮਪੁਰ ਥਾਣਾ ਚਮਕੋਰ ਸਾਹਿਬ ਜਿਲ੍ਹਾ ਰੂਪਨਗਰ ।
ਉਮਰ : 36 ਸਾਲ
ਪੜਾਈ : 10 ਵੀਂ
ਕਿੱਤਾ: ਟਰੱਕ ਡਰਾਈਵਰ
1) ਮ:ਨੰ: 95 ਮਿਤੀ 26.07.2011 ਅ/ਧ 323, 325,148,149 ਹਿੰ:ਡੰ: ਥਾਣਾ ਸਿੰਘ ਭਗਵੰਤਪੁਰਾ ਜਿਲ੍ਹਾ ਰੂਪਨਗਰ ।
2) ਮ:ਨੰ: 157 ਮਿਤੀ 28.11.2022 ਅ/ਧ 392,379 ਏ, 379 ਬੀ, ਹਿੰ:ਦਿੰ: 25 ਅਸਲਾ ਐਕਟ ਥਾਣਾ ਘਨੋਰ ਜਿਲ੍ਹਾ ਪਟਿਆਲਾ
ਗ੍ਰਿਫਤਾਰੀ 29.11.2022 ਨੂੰ ਪਿੰਡ ਬਾਲਸੰਡਾ ਥਾਣਾ ਚਮਕੋਰ ਸਾਹਿਬ ਦੇ ਏਰੀਆਂ ਦੋਸੀ ਦਿਲਪ਼੍ਰੀਤ ਸਿੰਘ ਭਾਨਾ ਦੀ ਖੇਤ ਵਾਲੀ ਮੋਟਰ ਤੋ ਗ੍ਰਿਫਤਾਰ ਕੀਤਾ ਗਿਆ ਹੈ।
ਬਰਾਮਦਗੀ : ਇਕ ਖਪਰਾ