ਡੀ ਸੀ ਕੰਮਪਲੈਕਸਾ ਵਿੱਚ ਜਿਲਾ ਪੱਧਰਾ ਤੇ ਦੇਸ ਲਈ ਸਹੀਦ ਹੋਏ ਫੌਜੀ ਜਵਾਨਾ ਦੇ ਯਾਦਗਾਰੀ ਸਮਾਰਕ ਬਣਾਉਣ ਦੀ ਅਪੀਲ

Advertisement
Spread information

ਰਘੁਵੀਰ ਹੈੱਪੀ/ ਬਰਨਾਲਾ, 6 ਨਵੰਬਰ 2022

ਦੇਸ ਲਈ ਦੇਸ ਦੇ ਬਾਹਰੀ ਅਤੇ ਅੰਦਰਲੇ ਖੱਤਰਿਆ ਤੋ ਦੇਸ ਦੀਆ ਸਰਹੱਦਾ ਦੀ ਰਾਖੀ ਕਰਦਿਆ ਆਪਣੀਆ ਜਾਨਾਂ ਕੁਰਬਾਨ ਕਰਨ ਵਾਲੇ ਮਹਾਨ ਫੌਜੀ ਯੋਧਿਆ ਦੀਆ ਯਾਦ ਵਿੱਚ ਹਰ ਇੱਕ ਜਿਲੇ ਦੇ ਹੈਡਕੁਆਟਰਾ ਤੇ ਯਾਦਗਾਰੀ ਸਮਾਰਕ ਉਸਾਰੇ ਜਾਣ। ਇਹ ਮੰਗ ਪੰਜਾਬ ਸਰਕਾਰ ਤੋ ਸਹਿਣਾ ਵਿੱਖੇ ਸੈਨਿਕ ਸਦਨ ਵਿੱਚ ਪਹੁਚਣ ਉਪਰੰਤ ਸਾਬਕਾ ਸੈਨਿਕ ਵਿੰਗ ਦੇ ਸੂਬਾ ਪ੍ਧਾਨ ਅਤੇ ਸੀਨੀਅਰ ਭਾਜਪਾ ਆਗੂ ਇੰਜ ਗੁਰਜਿੰਦਰ ਸਿੰਘ ਸਿੱਧ ਨੇ ਕਰਦਿਆ ਕਿਹਾ ਕਿ ਜਿਲਾਂ ਬਰਨਾਲਾ ਅੰਦਰ ਅੱਜ ਤੱਕ ਤਕਰੀਬਨ 60 ਦੇ ਕਰੀਬ ਫੌਜੀ ਸਹੀਦ ਹੋਏ ਹਨ। ਜਿਨ੍ਹਾਂ ਵਿੱਚ ਪ੍ਮੁੱਖ ਤੋਰ ਤੇ ਬਿ੍ਗੇਡੀਅਰ ਬਲਵਿੰਦਰ ਸਿੰਘ, ਸੇਰਗਿੱਲ ਕੈਪਟਨ ਕਰਮ ਸਿੰਘ, ਮੱਲੀਆ ਸਿਪਾਹੀ ਧਰਮਵੀਰ ਦੇ ਨਾ ਜਿੱਕਰਯੋਗ ਹਨ। ਜਿਲ੍ਹਾ ਸੰਗਰੂਰ ਅਤੇ ਮਲੇਰਕੋਟਲਾ ਵਿੱਚ 85 ਦੇ ਕਰੀਬ ਫੌਜੀ ਜਵਾਨਾਂ ਨੇ ਆਪਣੀਆਂ ਜਾਨਾਂ ਦੇਸ ਤੋ ਵਾਰਕੇ ਸਹਾਦਤ ਦਾ ਜਾਮ ਪੀਤਾ ਹੈ। ਸਿੱਧੂ ਨੇ ਇਹ ਭੀ ਮੰਗ ਕੀਤੀ ਕੇ 26 ਜਨਵਰੀ ਅਤੇ 15 ਅਗਸਤ ਨੂੰ ਹਰ ਇੱਕ ਜਿਲੇ ਦੇ ਡਿੱਪਟੀ ਕਮਿਸਨਰ ਸਹੀਦ ਪਰਵਾਰਾ ਨੂੰ ਭੀ ਸੱਦਾ ਪੱਤਰ ਭੇਜਣ ਤੇ ਸਾਰੇ ਜਿਲਿਆ ਵਿੱਚ ਝੰਡਾ ਲਹਿਰਾਉਣ ਵਾਲੇ ਮੰਤਰੀ ਝੰਡਾ ਲਹਿਰਾਉਣ ਤੋ ਪਹਿਲਾ ਸਹੀਦੀ ਸਮਾਰਕਾ ਤੇ ਜਾਕੇ ਸਹੀਦਾ ਨੂੰ ਨਤਮਸਤਕ ਹੋਣ ਜੇਕਰ ਸਰਕਾਰ ਨੇ ਕੌਮੀ ਸਹੀਦਾ ਨੂੰ ਅਣਗੌਲਿਆ ਕੀਤਾ। ਸੈਨਿਕ ਵਿੰਗ ਸਘੰਰਸ ਕਰਨ ਲਈ ਮਜਬੂਰ ਹੋਵੇਗਾ ਸਿੱਧੂ ਨੇ ਸਹਿਣਾ ਦੀ ਪੰਚਾਇਤ ਅਤੇ ਸਰਪੰਚ ਸੁੱਖਵਿਦਰ ਸਿੰਘ ਦਾ ਧੰਨਵਾਦ ਕੀਤਾ। ਜਿਨ੍ਹਾਂ ਨੇ ਸੈਨਿਕ ਸਦਨ ਉਸਾਰਨ ਲਈ ਜਮੀਨ ਅਤੇ ਹਰ ਸੰਭਵ ਮੱਦਦ ਕੀਤੀ। ਇਸ ਮੋਕੇ ਸਿੱਧੂ ਨਾਲ ਸਾਬਕਾ ਐਮ ਐਲ ਏ ਨਿਰਮਲ ਸਿੰਘ ਨਿੰਮਾ ਨੇ ਭੀ ਸੈਨਿਕ ਸਦਨ ਦਾ ਦੋਰਾ ਕੀਤਾ। ਇਸ ਮੌਕੇ ਸੂਬੇਦਾਰ ਸਰਭਜੀਤ ਸਿੰਘ, ਗੁਰਦੇਵ ਸਿੰਘ ਮੱਕੜਾ, ਸੂਬੇਦਾਰ ਗੁਰਦੀਪ ਸਿੰਘ ਸਹਿਣਾ ਅਤੇ ਕੈਪਟਨ ਹਰਚੰਦ ਸਿੰਘ ਸਹਿਣਾ ਭੀ ਹਾਜਰ ਸਨ।

Advertisement

 

Advertisement
Advertisement
Advertisement
Advertisement
Advertisement
error: Content is protected !!