ਸ੍ਰੀ ਮਦ ਵਿਜੈ ਵੱਲਭ ਸੁਰੀਸ਼ਵਰ ਮਹਾਰਾਜ ਜੀ ਦੇ 153ਵੇਂ ਜਨਮ ਦਿਹਾੜੇ ਮੌਕੇ ਮੁੱਖ ਮਹਿਮਾਨ ਕੈਬਿਨੇਟ ਮੰਤਰੀ

Advertisement
Spread information

 ਦਵਿੰਦਰ ਡੀ ਕੇ/ ਲੁਧਿਆਣਾ, 27 ਅਕਤੂਬਰ 2022

ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਵਲੋਂ ਅੱਜ ਆਤਮਾ ਨੰਦ ਜੈਨ ਸਕੂਲ ਵਿਖੇ ਆਯੋਜਿਤ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤੀ ਕੀਤੀ ਗਈ। ਕਮੇਟੀ ਵੱਲੋਂ ਪੂਰੇ ਭਾਰਤ ਵਿੱਚ ਵੱਖ-ਵੱਖ ਸਿੱਖਿਆ ਸੰਸਥਾਵਾਂ ਦੀ ਸਥਾਪਨਾ ਕਰਨ ਵਾਲੇ ਪੰਜਾਬ ਕੇਸਰੀ ਜੈਨ ਆਚਾਰੀਆ ਸ੍ਰੀ ਮਦ ਵਿਜੈ ਵੱਲਭ ਸੁਰੀਸ਼ਵਰ ਮਹਾਰਾਜ ਜੀ ਦਾ 153ਵਾਂ ਜਨਮ ਦਿਹਾੜਾ ਸਥਾਨਕ ਐਸ.ਏ.ਐਨ. ਜੈਨ ਸਕੂਲ, ਦਰੇਸੀ ਰੋਡ ਲੁਧਿਆਣਾ ਵਿਖੇ ਬੜੀ ਧੂਮ-ਧਾਮ ਨਾਲ ਮਨਾਇਆ ਗਿਆ।

Advertisement

ਇਸ ਮੌਕੇ ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਦੇ ਨਾਲ ਵਿਧਾਇਕ ਸ੍ਰੀ ਅਸ਼ੋਕ ਪਰਾਸ਼ਰ ਪੱਪੀ, ਸ੍ਰੀ ਮਦਨ ਲਾਲ ਬੱਗਾ, ਕੌਂਸਲਰ ਸ੍ਰੀ ਅਮਰੀਕ ਸਿੰਘ ਡਾ. ਸਮੀਰ ਡੋਗਰਾ, ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਸ੍ਰੀ ਕੁਲਪ੍ਰੀਤ ਸਿੰਘ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ।

ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਵੱਲੋਂ ਇਸ ਮੌਕੇ ਆਪਣੇ ਸੰਬੋਧਨ ਦੌਰਾਨ ਵਿਦਿਆਰਥੀਆਂ ਨੂੰ ਕੁਦਰਤ ਨਾਲ ਜੁੜਨ ਦਾ ਸੱਦਾ ਦਿੱਤਾ। ਉਨ੍ਹਾਂ ਵਿਦਿਆਰਥੀਆਂ ਨੂੰ ਹਰ ਸਥਿਤੀ ਵਿੱਚ ਖੁ਼ਸ ਰਹਿਣ ਲਈ ਵੀ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਸਾਨੂੰ ਧਰਤੀ ਹੇਠਲਾ ਪਾਣੀ ਬਚਾਉਣ ਲਈ ਸਾਂਝੇ ਤੌਰ ‘ਤੇ ਯਤਨ ਕਰਨੇ ਚਾਹੀਦੇ ਹਨ ਅਤੇ ਵਾਤਾਵਰਨ ਨੂੰ ਗੰਧਲਾ ਕਰਨ ਵਾਲੀ ਸਿੰਗਲ ਯੂਜ ਪਲਾਸਟਿਕ ਤੋਂ ਵੀ ਪ੍ਰਹੇਜ਼ ਕਰਨਾ ਚਾਹੀਦਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਜਲਦ ਲੁਧਿਆਣਾ ਸ਼ਹਿਰ ਨੂੰ ਪੀਣ ਲਈ ਨਹਿਰੀ ਪਾਣੀ ਦੀ ਵਿਵਸਥਾ ਕੀਤੀ ਜਾਵੇਗੀ ਤਾਂ ਜੋ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਬਚਾਉਣ ਵਿੱਚ ਯੋਗਦਾਨ ਪਾਇਆ ਜਾ ਸਕੇ।

ਇਸ ਮੋਕੇ ਮੁੱਖ ਮਹਿਮਾਨ ਡਾ. ਇੰਦਰਬੀਰ ਸਿੰਘ ਨਿੱਜਰ ਵੱਲੋਂ ਤਿੰਨੋਂ ਵਿੱਦਿਅਕ ਸੰਸਥਾਵਾਂ ਦੀ ਸਾਂਝੀ ਮੈਗਜ਼ੀਨ ‘ਵੱਲਭ ਜੋਤੀ’ ਦੀ ਘੁੰਡ ਚੁਕਾਈ ਵੀ ਕੀਤੀ ਗਈ.

ਇਹ ਸਮਾਰੋਹ ਸਾਧਵੀ ਸ੍ਰੀ ਕਲਪੱਗਿਆ ਸ੍ਰੀ ਜੀ ਮਹਾਰਾਜ ਸਾਹਿਬ ਥਾਣਾ-6 ਦੀ ਪਵਿੱਤਰ ਹਾਜ਼ਰੀ ਅਤੇ ਦੇਖ-ਰੇਖ ਹੇਠ ਮਨਾਇਆ ਗਿਆ ਅਤੇ ਸਮਾਰੋਹ ਦੀ ਪ੍ਰਧਾਨਗੀ ਸ੍ਰੀ ਮਨਮੋਹਨ ਸਿੰਘ ਜੈਨ ਬਾਬੂ ਚੇਨੱਈ ਵੱਲੋਂ ਕੀਤੀ ਗਈ।

ਇਹ ਸਮਾਰੋਹ ਸ੍ਰੀ ਆਤਮਾ ਨੰਦ ਜੈਨ ਸਕੂਲ ਕਮੇਟੀ ਦੇ ਅਧੀਨ ਚੱਲਦੀਆਂ ਤਿੰਨੋਂ ਵਿੱਦਿਅਕ ਸੰਸਥਾਵਾਂ ਦੇ ਸੰਸਥਾਪਕ ਦਿਵਸ ਅਤੇ ਵੱਲਭ ਦਰਬਾਰ ਦੇ ਤੌਰ ‘ਤੇ ਮਨਾਇਆ ਜਾਂਦਾ ਹੈ। ਸਮਾਰੋਹ ਦੀ ਸ਼ੁਰੂਆਤ ਕੈਬਨਿਟ ਮੰਤਰੀ ਨਿੱਜਰ ਦੇ ਨਾਲ ਸ੍ਰੀ ਆਤਮਾ ਨੰਦ ਜੈਨ ਸਕੂਲ ਕਮੇਟੀ ਦੇ ਮੈਂਬਰਾਂ ਵੱਲੋਂ ਸ਼ਮ੍ਹਾ ਰੌਸ਼ਨ ਕਰਕੇ ਕੀਤੀ ਗਈ ਅਤੇ ਐਸ.ਏ.ਐਨ. ਜੈਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਨਵਕਾਰ ਮੰਤਰ ਦਾ ਉਚਾਰਨ ਕੀਤਾ ਗਿਆ ਅਤੇ ਸਰਸਵਤੀ ਵੰਦਨਾ ਕੀਤੀ ਗਈ। ਤਿੰਨੋਂ ਵਿੱਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪੇਸ਼ਕਾਰੀਆਂ ਦਿੱਤੀਆਂ ਗਈਆਂ ਜਿਨ੍ਹਾਂ ਵਿੱਚ ਭੰਗੜਾ, ਗਿੱਧਾ, ਗਰੁੱਪ – ਨਾਚ, ਭੰਡ, ਨਾਟਕ, ਲੋਕ – ਨਾਚ ਆਦਿ ਸ਼ਾਮਲ ਸਨ। ।ਤਿੰਨੋਂ ਵਿੱਦਿਅਕ ਸੰਸਥਾਵਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਸ੍ਰੀ ਆਤਮਾ ਨੰਦ ਜੈਨ ਸਕੂਲ ਕਮੇਟੀ ਦੇ ਸਮੂਹ ਮੈਂਬਰਾਂ ਵੱਲੋਂ ਇਨਾਮ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਾਂ ਦਿੱਤੀਆਂ ਗਈਆਂ।                                             

ਇਸ ਮੌਕੇ ਸ੍ਰੀ ਆਤਮਾ ਨੰਦ ਜੈਨ ਸਕੂਲ ਕਮੇਟੀ ਦੇ ਪ੍ਰਧਾਨ ਸ੍ਰੀ ਕੋਮਲ ਕੁਮਾਰ ਜੈਨ (ਡਿਊਕ), ਸ੍ਰੀ ਰਮੇਸ਼ ਕੁਮਾਰ ਜੈਨ (ਸੀਨੀਅਰ ਉਪ ਪ੍ਰਧਾਨ), ਸ੍ਰੀ ਅਰੁਣ ਜੈਨ (ਉਪ ਪ੍ਰਧਾਨ), ਸ੍ਰੀ ਭੂਸ਼ਣ ਕੁਮਾਰ ਜੈਨ (ਪ੍ਰਬੰਧਕੀ ਸਕੱਤਰ), ਸ੍ਰੀ ਮੋਹਨ ਲਾਲ ਜੈਨ (ਜਨਰਲ ਸੈਕਟਰੀ), ਸ੍ਰੀ ਸੰਜੇ ਕੁਮਾਰ ਜੈਨ(ਵਿੱਤ ਸਕੱਤਰ), ਸ੍ਰੀ ਅਤੁਲ ਜੈਨ (ਮੈਨੇਜਰ), ਸ੍ਰੀ ਜਤਿੰਦਰ ਜੈਨ (ਸੰਯੁਕਤ ਸਕੱਤਰ), ਸ੍ਰੀ ਵਿਨੋਦ ਜੈਨ (ਖ਼ਜ਼ਾਨਚੀ), ਐਗਜ਼ੀਕਿਊਟਿਵ ਮੈਂਬਰ ਸ੍ਰੀ ਰਾਕੇਸ਼ ਜੈਨ, ਸ੍ਰੀ ਲਲਿਤ ਜੈਨ, ਸ੍ਰੀ ਕਿਰਨ ਕੁਮਾਰ ਜੈਨ, ਸ੍ਰੀ ਅਮਿਤ ਜੈਨ, ਸ੍ਰੀ ਅਨਿਲ ਕੁਮਾਰ ਜੈਨ, ਸ੍ਰੀ ਵਿਕਰਮ ਜੈਨ, ਪ੍ਰਸਤਾਵਿਤ ਮੈਂਬਰ ਸ੍ਰੀ ਅਸ਼ੋਕ ਕੁਮਾਰ ਜੈਨ(ਮੁੱਖ ਕਾਰਜ ਸਾਧਕ), ਸ੍ਰੀ ਸਿਕੰਦਰ ਲਾਲ ਜੈਨ (ਮੁੱਖ ਸਲਾਹਕਾਰ), ਸ੍ਰੀ ਅਨਿਲ ਪ੍ਰਭਾਤ ਜੈਨ, ਸ੍ਰੀ ਵਿਪਨ ਕੁਮਾਰ ਜੈਨ, ਸ੍ਰੀ ਪਵਨ ਜੈਨ, ਸ੍ਰੀ ਨਰੇਸ਼ ਜੈਨ ਹਾਜ਼ਰ ਰਹੇ।

Advertisement
Advertisement
Advertisement
Advertisement
Advertisement
error: Content is protected !!