ਸਥਾਨਕ ਆਈ.ਟੀ.ਆਈ, ਪਟਿਆਲਾ ਵਿਖੇ ਅਪ੍ਰੈਂਟਿਸਸ਼ਿਪ, ਪਲੈਸਮੈਂਟ ਅਤੇ ਉਦਮਿਯਤਾ ਕੈਂਪ
ਪਟਿਆਲਾ (ਰਿਚਾ ਨਾਗਪਾਲ)
ਸਥਾਨਕ ਆਈ.ਟੀ.ਆਈ, ਪਟਿਆਲਾ ਵਿਖੇ ਮਿਤੀ 10-10-2022 ਤੋਂ 11-10-2022 ਤੱਕ ਮਾਨਯੋਗ ਮੁੱਖ ਪੰਜਾਬ ਸ੍ਰੀ ਮੰਤਰੀ ਭਗਵੰਤ ਸਿੰਘ ਮਾਨ ਅਤੇ ਡਾਇਰੈਕਟਰ, ਤਕਨੀਕੀ ਸਿਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ, ਪੰਜਾਬ ਜੀ ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੰਸਥਾ ਵੱਲੋ ਇੱਕ ਅਪ੍ਰੈਂਟਿਸਸ਼ਿਪ, ਪਲੈਸਮੈਂਟ ਅਤੇ ਉਦਮਿਯਤਾ ਕੈਂਪ ਲਗਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸੰਸਥਾ ਮੁੱਖੀ ਪ੍ਰਿੰਸੀਪਲ ਡਾ.ਵੀ.ਕੇ. ਬਾਂਸਲ ਵੱਲੋਂ ਇਸ ਪ੍ਰੋਗਰਾਮ ਦੀ ਜਾਣਕਾਰੀ ਦਿੱਤੀ ਅਤੇ ਵੱਖ-ਵੱਖ ਏਜੰਸੀਆ/ਵਿਭਾਗਾਂ ਦੇ ਨੁਮਾਇੰਨਦੀਆਂ ਅਤੇ ਜਿਲੇ ਦੇ ਵੱਖ-ਵੱਖ ਹਿੱਸੀਆ ਤੋ ਆਏ ਨੌਜਵਾਨਾਂ ਦਾ ਸਵਾਗਤ ਕੀਤਾ। ਇਸ ਪ੍ਰੋਗਰਾਮ ਵਿੱਚ ਸ੍ਰੀ ਅਮ੍ਰਿਤ ਸਿੰਘ ਸੀਨੀਅਰ ਪੋਸਟ ਇੰਸਟਰਕਟਰ ਅਤੇ ਸ੍ਰੀ ਜਗਜੀਤ ਸਿੰਘ ਇੰਸਟਰਕਟਰ ਵੱਲੋਂ ਅਪ੍ਰੈਂਟਿਸਸ਼ਿਪ ਟ੍ਰੇਨਿੰਗ ਸਕੀਮ ਤੇ ਇਕ ਪ੍ਰੈਜਨਟੇਸ਼ਨ ਦਿੱਤੀ ਗਈ। ਜਿਸ ਵਿੱਚ ਦੱਸਿਆ ਗਿਆ ਹੈ ਇਸ ਟ੍ਰੇਨਿੰਗ ਅਧੀਨ 8ਵੀ, 10ਵੀਂ, 12ਵੀ ਅਤੇ ਆਈ.ਟੀ.ਆਈ ਪਾਸ ਸਿਖਿਆਰਥੀ ਰਜਿਸਟਰੇਸ਼ਨ ਕੀਵੇਂ ਕਰ ਸਕਦੇ ਹਨ। ਇਸ ਸਕੀਮ ਲਈ ਰਜਿਸਟਰੇਸ਼ਨ ਕਰਨ ਲਈ ਭਾਰਤ ਸਰਕਾਰ apprenticeshipindia.org ਪੋਰਟਲ ਤੇ ਆਨ ਲਾਈਨ ਰਜਿਸਟਰ ਵੀ ਕਰ ਸਕਦੇ ਹਨ। ਇਸ ਤੋਂ ਇਲਾਵਾ ਇਸ ਸਕੀਮ ਤਹਿਤ ਸਿਖਿਆਰਥੀ ਨੂੰ 7000/- ਤੋ 8050/ ਦਾ ਵਜੀਫਾ ਵੀ ਮਿਲਦਾ ਹੈ। ਅਤੇ ਇਹ ਸਕੀਮ ਇੰਡਸਟਰੀ ਵਿੱਚ ਕਰਵਾਈ ਜਾਣੀ ਹੈ ਜਿਸ ਕਾਰਨ ਇਸ ਟ੍ਰੇਨਿੰਗ ਨੂੰ ਕਰਨ ਵਾਲੇ ਵਿਅਕਤੀ ਨੂੰ ਨੌਕਰੀ ਦੇਣ ਲਈ ਪਹਿਲ ਦਿੱਤੀ ਜਾਂਦੀ ਹੈ ਅਤੇ ਇਸ ਟ੍ਰੇਨਿੰਗ ਤੋਂ ਬਾਅਦ ਸਰਕਾਰੀ ਸਰਟੀਫਿਕੇਟ ਪ੍ਰਾਪਤ ਹੁੰਦਾ ਹੈ ਜੋ ਭਾਰਤ ਅਤੇ ਪੂਰੇ ਵਿਸ਼ਵ ਵਿੱਚ ਮਾਨਤਾ ਪ੍ਰਾਪਤ ਹੈ। ਇਸ ਪ੍ਰੋਗਰਾਮ ਦੌਰਾਨ 127 ਉਮੀਦਵਾਰਾਂ ਨੇ ਭਾਗ ਲਿਆ ਅਤੇ 11 ਸਿਖਿਆਰਥੀਆਂ ਨਾਲ ਕੰਟਰੈਕਟਰ ਕਰਦੇ ਹੋਏ ਉਨ੍ਹਾਂ ਨੂੰ ਇਸ ਸਕੀਮ ਦਾ ਲਾਭ ਦਿੱਤਾ ਗਿਆ। ਇਸ ਪ੍ਰੋਗਰਾਮ ਦੀ ਸਟੇਜ ਸੱਕਤਰ ਸ੍ਰੀ ਨਿਰਮਲ ਸਿੰਘ ਵੱਲੋਂ ਬਖੂਬੀ ਨਿਭਾਈ ਗਈ।
ਇਸ ਮੌਕੇ ਤੇ ਜਿਲ੍ਹਾ ਉਦਯੋਗ ਕੇਂਦਰ ਦੇ ਕਰਮਚਾਰੀ HARISON GENRATORS PRIVATE LIMITED ਦੇ ਕਰਮਚਾਰੀ, YASHODHA MOTORS PVT LTD ਦੇ ਕਰਮਚਾਰੀ, MALTEX MALSTERS
PVT LTD ਦੇ ਕਰਮਚਾਰੀ ਤੋਂ ਇਲਾਵਾ ਸੰਸਥਾ ਦਾ ਸਮੂੰਹ ਸਟਾਫ ਹਾਜਰ ਰਿਹਾ। ਇਸ ਤੋਂ ਇਲਾਵਾ ਮਿਤੀ 11-10-2022 ਨੂੰ ਸੰਸਥਾ ਦੇ ਪਲੇਸਮੈਂਟ ਅਫਸਰ ਸ੍ਰੀ ਗੁਰਪ੍ਰੀਤ ਸਿੰਘ, ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਅਤੇ JINDAL STEEL GROUPS ਸਹਿਯੋਗ ਨਾਲ ਪਲੈਸਮੈਂਟ ਦਾ ਕੈਂਪ ਲਗਾਇਆ ਗਿਆ। ਜਿਸ ਵਿੱਚ 685 ਉਮਿਦਵਾਰਾਂ ਨੇ ਭਾਗ ਲਿਆ ਅਤੇ 50 ਉਮੀਦਵਾਰਾਂ ਨੂੰ 25000/- ਪ੍ਰਤੀ ਮਹਿਨੇ ਤਨਖਾਹ ਦੇ ਅਧਾਰ ਤੇ ਸਿਲੈਕਟ ਕੀਤਾ ਗਿਆ।