ਪੇਂਡੂ ਏਰੀਏ ਭੱਤਾ ਅਤੇ ਸਮੇਤ ਹੋਰ ਬੰਦ ਕੀਤੇ ਭੱਤੇ ਪੰਜਾਬ ਸਰਕਾਰ ਤੁਰੰਤ ਚਾਲੂ ਕਰੇ

Advertisement
Spread information

ਪੇਂਡੂ ਏਰੀਏ ਭੱਤਾ ਅਤੇ ਸਮੇਤ ਹੋਰ ਬੰਦ ਕੀਤੇ ਭੱਤੇ ਪੰਜਾਬ ਸਰਕਾਰ ਤੁਰੰਤ ਚਾਲੂ ਕਰੇ

 

ਫਤਿਹਗੜ੍ਹ ਸਾਹਿਬ, 11 ਅਕਤੂਬਰ (ਪੀਟੀ ਨਿਊਜ਼)

Advertisement

ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਵੱਲੋਂ ਮੁਲਾਜਮ ਮੰਗਾਂ ਦੇ ਹੱਕ ਵਿੱਚ ਮਿਤੀ 10-10-2022 ਤੋਂ 15-10-2022 ਤੱਕ ਕੀਤੀ ਗਈ ਪੈਨ ਡਾਊਨ ਹੜਤਾਲ ਕਾਰਨ ਜਿੱਥੇ ਪੰਜਾਬ ਦੇ ਸਮੂਹ ਦਫ਼ਤਰਾਂ ਵਿਚ ਕੰਮ ਕਾਰ ਬਿਲਕੁਲ ਬੰਦ ਪਿਆ ਹੈ ਇਸ ਤਹਿਤ ਪ੍ਰਾਇਮਰੀ ਹੈਲਥ ਸੈਂਟਰ ਚਨਾਰਥਲ ਕਲਾਂ ਦੇ ਦਫ਼ਤਰ ਦਾ ਕੰਮ ਲਈ ਬਿਲਕੁਲ ਬੰਦ ਹੈ । ਜਿਸ ਕਾਰਨ ਲੋਕਾਂ ਦੇ ਕੰਮਾਂ ਵਿਚ ਰੁਕਾਵਟ ਪੇਸ਼ ਹੋ ਰਹੀ ਹੈ। ਕਿਉਂਕਿ ਬਹੁਤ ਸਾਰੀਆਂ ਮੰਗਾਂ ਸਮੂਹ ਮੁਲਾਜ਼ਮਾਂ ਦੀਆਂ ਸਾਂਝੀਆਂ ਮੰਗਾਂ ਹਨ ਜਿਵੇਂ ਮਹਿਗਾਈ ਭੱਤਾ ਏ ਸੀ ਪੀ ਲਾਭ 6ਵੇਂ ਪੇ ਕਮਿਸ਼ਨ ਦਾ ਏਰੀਅਰ ਅਤੇ ਹੋਰ ਭੱਤੇ ਜੋ ਸਰਕਾਰ ਵੱਲੋਂ ਲੰਬਾਂ ਸਮਾਂ ਬੀਤਣ ਦੇ ਬਾਵਜੂਦ ਵੀ ਨਹੀਂ ਦਿੱਤੇ ਜਾ ਰਹੇ। ਜਿਸ ਕਾਰਨ ਮੁਲਾਜਮਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਵੱਲੋਂ ਦਿੱਤੇ ਸੱਦੇ ਤੇ ਪ੍ਰਾਇਮਰੀ ਹੈਲਥ ਸੈਂਟਰ ਚਨਾਰਥਲ ਕਲਾਂ ਨੇ ਕਲਮ ਛੋੜ ਹੜਤਾਲ ਦਾ ਸਮਰਥਨ ਦਿੱਤਾ ਗਿਆ। ਜੇਕਰ ਸਰਕਾਰ ਵੱਲੋਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਸਮੇਂ ਸਿਹਤ ਵਿਭਾਗ ਕਲੈਰੀਕਲ ਯੂਨੀਅਨ ਦੇ ਆਗੂ ਸਰਦਾਰ ਬਹਾਦਰ ਸਿੰਘ ਬੁੱਗਾ, ਮਨਦੀਪ ਸਿੰਘ ਅਤੇ ਰਣਦੀਪ ਸਿੰਘ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਪੰਜਾਬ ਦੇ ਸੂਬਾ ਕੋ-ਕਨਵੀਨਰ, ਸੰਜੇ ਕੁਮਾਰ, ਮੋਹਣ ਸਿੰਘ, ਜਸਵਿੰਦਰ ਸਿੰਘ, ਇੰਦਰਜੀਤ ਸਿੰਘ, ਰਣਜੋਧ ਸਿੰਘ, ਗੁਰਪ੍ਰੀਤ ਸਿੰਘ, ਜਗਜੀਤ ਸਿੰਘ, ਜਸਵਿੰਦਰ ਸਿੰਘ, ਹਰਦੀਪ ਸਿੰਘ, ਗੁਰਦੀਪ ਸਿੰਘ ਆਦਿ ਆਗੂ ਹਾਜ਼ਰ ਸਨ।

Advertisement
Advertisement
Advertisement
Advertisement
Advertisement
error: Content is protected !!